ਸਭ ਤੋਂ ਮਹਿੰਗੇ ਚਲਾਨ ਦਾ ਰਿਕਾਰਡ, ਕਾਰ ਮਾਲਕ ‘ਤੇ 10 ਲੱਖ ਦਾ ਜੁਰਮਾਨਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਬੀਤੇ ਅਗਸਤ ਮਹੀਨੇ ਵਿਚ ਆਇਆ ਨਵਾਂ ਮੋਟਰ ਵਾਹ ਐਕਟ ਲਾਗੂ ਹੋਣ ਤੋਂ ਬਾਅਦ ਪੁਲਿਸ ਅਤੇ ਆਵਾਜਾਈ ਵਿਭਾਗ ਵੱਲੋਂ ਭਾਰੀ ਜ਼ੁਰਮਾਨੇ ਵਸੂਲਣ ਦਾ ਸਿਲਸਿਲਾ ਜਾਰੀ ਹੈ।

Porche owner rides car without number plate, documents, fined 10 lakh

ਨਵੀਂ ਦਿੱਲੀ: ਦੇਸ਼ ਵਿਚ ਬੀਤੇ ਅਗਸਤ ਮਹੀਨੇ ਵਿਚ ਆਇਆ ਨਵਾਂ ਮੋਟਰ ਵਾਹ ਐਕਟ ਲਾਗੂ ਹੋਣ ਤੋਂ ਬਾਅਦ ਪੁਲਿਸ ਅਤੇ ਆਵਾਜਾਈ ਵਿਭਾਗ ਵੱਲੋਂ ਭਾਰੀ ਜ਼ੁਰਮਾਨੇ ਵਸੂਲਣ ਦਾ ਸਿਲਸਿਲਾ ਜਾਰੀ ਹੈ। ਹਰ ਦਿਨ ਜ਼ਿਆਦਾ ਤੋਂ ਜ਼ਿਆਦਾ ਰਕਮ ਦੇ ਚਲਾਨ ਕੱਟਣ ਦੀਆਂ ਖ਼ਬਰਾਂ ਸੁਰਖੀਆਂ ਵਿਚ ਰਹਿੰਦੀਆਂ ਹਨ ਪਰ ਗੁਜਰਾਤ ਵਿਚ ਇਕ ਕਾਰ ਚਾਲਕ ਤੋਂ ਜਿੰਨਾ ਜੁਰਮਾਨਾ ਵਸੂਲਿਆ ਗਿਆ, ਓਨੇ ਹੀ ਪੈਸਿਆਂ ਵਿਚ ਤੁਸੀਂ ਨਵੀਂ ਕਾਰ ਖਰੀਦ ਸਕਦੇ ਹੋ।

ਦਰਅਸਲ ਗੁਜਰਾਤ ਵਿਚ ਪੁਲਿਸ ਨੇ ਇਕ ਲਗਜ਼ਰੀ ਕਾਰ ਦੇ ਮਾਲਕ ਕੋਲੋਂ ਨੰਬਰ ਪਲੇਟ ਨਾ ਹੋਣ ਕਾਰਨ ਇਕ-ਦੋ ਹਜ਼ਾਰ ਨਹੀਂ ਬਲਕਿ ਪੂਰੇ 9 ਲੱਖ 80 ਹਜ਼ਾਰ ਰੁਪਏ ਦਾ ਜੁਰਮਾਨਾ ਵਸੂਲਿਆ ਹੈ। ਅਹਿਮਦਾਬਾਦ ਦੇ ਸਿੰਧੂ ਭਵਨ ਰੋਡ ‘ਤੇ ਪੁਲਿਸ ਨੇ ਇਕ ਪੋਰਸ਼ ਕਾਰਨ ਦੇ ਮਾਲਕ ਤੋਂ ਕਾਰਨ ‘ਤੇ ਨੰਬਰ ਪਲੇਟ, ਡਰਾਇਵਿੰਗ ਲਾਇਸੈਂਸ ਅਤੇ ਗੱਡੀ ਦੇ ਦਸਤਾਵੇਜ਼ ਨਾ ਹੋਣ ਦੀ ਸੂਰਤ ਵਿਚ 9 ਲੱਖ 80 ਹਜ਼ਾਰ ਰੁਪਏ ਦਾ ਜੁਰਮਾਨਾ ਵਸੂਲਿਆ ਹੈ।

ਨਵਾਂ ਮੋਟਰ ਵਾਹਨ ਐਕਟ ਲਾਗੂ ਹੋਣ ਤੋਂ ਬਾਅਦ ਇਹ ਹੁਣ ਤੱਕ ਦਾ ਸਭ ਤੋਂ ਮਹਿੰਗਾ ਚਲਾਨ ਮੰਨਿਆ ਜਾ ਰਿਹਾ ਹੈ। ਰਿਪੋਰਟ ਮੁਤਾਬਕ ਗੱਡੀ ਦੇ ਮਾਲਕ ਨੇ ਇਹ ਪੈਸੇ ਦੇ ਦਿੱਤੇ ਹਨ। ਜਿਸ ਗੱਡੀ ਦਾ ਪੁਲਿਸ ਨੇ ਚਲਾਨ ਕੱਟਿਆ ਹੈ ਉਹ ਪੋਰਸ਼ ਕੰਪਨੀ ਦੀ ਹੈ, ਜਿਸ ਨੂੰ ਬੇਹੱਦ ਲਗਜ਼ਰੀ ਮੰਨਿਆ ਜਾਂਦਾ ਹੈ। ਬਜ਼ਾਰ ਵਿਚ ਇਸ ਗੱਡੀ ਦੀ ਕੀਮਤ ਸਵਾ ਦੋ ਕਰੋੜ ਦੇ ਕਰੀਬ ਹੈ।

ਦੱਸ ਦਈਏ ਕਿ ਗੁਜਰਾਤ ਪੁਲਿਸ ਨੇ ਬੀਤੇ ਮਹੀਨਿਆਂ ਵਿਚ ਕਰੀਬ ਅਜਿਹੀਆਂ 10 ਲਗਜ਼ਰੀ ਗੱਡੀਆਂ ਦਾ ਚਲਾਨ ਕੱਟਿਆ ਹੈ। ਇਸ ਤੋਂ ਕੁਝ ਦਿਨ ਪਹਿਲਾਂ ਪੰਜਾਬ ਤੋਂ ਦਿੱਲੀ ਗਈਆਂ ਪੰਜਾਬ ਰੋਡਵੇਜ਼ ਦੀਆਂ 2 ਬੱਸਾਂ ਦਾ ਪ੍ਰਦੂਸ਼ਣ ਨਿਯਮਾਂ ਦੀ ਉਲੰਘਣ ਕਰਨ ‘ਤੇ 2 ਲੱਖ ਦਾ ਚਲਾਨ ਕੱਟਿਆ ਗਿਆ ਸੀ।