ਸਟੇਟ ਬੈਂਕ ਦੇ ਗ੍ਰਾਹਕਾਂ ਲਈ ਆਈ ਵੱਡੀ ਖ਼ਬਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਹੋਮ ਲੋਨ ਲੈਣ ਵਾਲਿਆਂ ਨੂੰ ਹੋਵੇਗਾ ਫ਼ਾਇਦਾ

file photo

ਮੁੰਬਈ : ਸਟੇਟ ਬੈਂਕ ਦੇ ਗ੍ਰਾਹਕਾਂ ਲਈ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨੇ ਸੋਮਵਾਰ ਨੂੰ ਹੋਮ ਲੋਨ 'ਤੇ ਐਕਸਟਰਨਲ ਬੈਂਚਮਾਰਕ ਬੇਸਡ ਰੇਟ (ਈਬੀਆਰ) ਦੀਆਂ ਦਰਾਂ ਘਟਾ ਦਿਤੀਆਂ ਹਨ। ਬੈਂਕ ਨੇ ਇਨ੍ਹਾਂ ਦਰਾਂ 'ਚ 25 ਅਧਾਰ ਅੰਕ ਯਾਨੀ 0.25 ਪ੍ਰਤੀਸ਼ਤ  ਤੋਂ 7.80 ਪ੍ਰਤੀਸ਼ਤ ਤਕ ਦੀ ਕਟੌਤੀ ਕੀਤੀ ਹੈ।

ਇਸ ਨਾਲ ਹੋਮ ਲੋਨ ਦੀਆਂ ਘਰਾਂ ਵੀ ਘੱਟ ਕੇ 7.90 ਪ੍ਰਤੀਸ਼ਤ ਹੋ ਗਈਆਂ ਹਨ। ਇਸ ਤੋਂ ਪਹਿਲਾਂ ਐਸਬੀਆਈ ਦੀ ਸਭ ਤੋਂ ਘੱਟ ਹੋਮ ਲੋਨ ਦੀ ਦਰ 8.15 ਫ਼ੀਸਦੀ ਸੀ। ਇਹ ਨਵੀਆਂ ਦਰਾਂ 1 ਜਨਵਰੀ 2020 ਤੋਂ ਲਾਗੂ ਹੋਣਗੀਆਂ। ਉਸ ਤੋਂ ਬਾਅਦ ਹੋਮ ਲੋਨ ਲੈਣ 'ਤੇ 7.90 ਪ੍ਰਤੀਸ਼ਤ ਦਾ ਵਿਆਜ ਲੱਗੇਗਾ।

ਇਸ ਸਬੰਧੀ ਜਾਰੀ 'ਚ ਐਸਬੀਆਈ ਨੇ ਦਸਿਆ ਕਿ ਇਹ ਕਟੌਤੀ ਹੋਮ ਲੋਨ ਗ੍ਰਾਹਕਾਂ ਤੋਂ ਇਲਾਵਾ ਐਮਐਸਐਮਈ (ਦਰਮਿਆਨੀ ਤੇ ਛੋਟੀ ਇੰਡਸਟਰੀ) ਦੇ ਕਰਜ਼ਾ ਲੈਣ ਵਾਲਿਆਂ ਨੂੰ ਵੀ ਮਿਲੇਗੀ। ਇਹ ਦਰ ਈਬੀਆਰ ਨਾਲ ਜੁੜਿਆ ਕਰਜਾ ਲੈਣ ਵਾਲਿਆਂ 'ਤੇ ਲਾਗੂ ਹੋਵੇਗੀ।

ਐਸਬੀਆਈ ਕਰਜ਼ਾ ਲੈਣ ਵਾਲੇ ਗ੍ਰਾਹਕਾਂ 'ਤੇ 10 ਤੋਂ 75 ਬੇਸਿਕ ਪੁਆਇੰਟ ਉੱਚੀਆਂ ਦਰਾਂ ਲਾਉਂਦਾ ਹੈ। ਜੇ ਬੈਂਕ ਦੀ ਇਕ ਈਬੀਆਰ ਦਰ 7.80 ਫ਼ੀ ਸਦੀ ਹੈ ਤਾਂ ਗ੍ਰਾਹਕਾਂ ਨੂੰ ਲੋਨ ਦੀ ਰਕਮ ਦੇ ਅਧਾਰ 'ਤੇ ਈਬੀਆਰ  0.10 ਫ਼ੀਸਦੀ ਤੋਂ 0.75ਫ਼ੀ ਸਦੀ ਦੀ ਦਰ 'ਤੇ ਵਿਆਜ ਦੇਣਾ ਪਵੇਗਾ।

ਇਸੇ ਲਈ ਹੁਣ ਬੈਂਕ ਨਵੇਂ ਗ੍ਰਾਹਕਾਂ ਨੂੰ ਘੱਟੋ ਘੱਟ ਵਿਆਜ 7.90 ਫ਼ੀ ਸਦੀ ਦੀ ਦਰ ਨਾਲ ਹੋਮ ਲੋਨ ਦੀ ਪੇਸ਼ਕਸ਼ ਕਰੇਗਾ। ਇਹ ਦਰ ਕਰਜੇ ਦੀ ਰਕਮ ਦੇ ਅਧਾਰ 'ਤੇ 8.65 ਫ਼ੀ ਸਦੀ ਤਕ ਹੋ ਸਕਦੀ ਹੈ।