ਪਹਾੜਾਂ ’ਤੇ ਬਰਫ਼ਬਾਰੀ ਨਾਲ ਉੱਤਰ ਭਾਰਤ ’ਚ ਕੜਾਕੇ ਦੀ ਸਰਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਗਲੇ 2 ਦਿਨ ਸਹਿਣਾ ਪਵੇਗਾ ਠੰਢ ਦਾ ਕਹਿਰ

weather

ਨਵੀਂ ਦਿੱਲੀ : ਪਹਾੜੀ ਸੂਬਿਆਂ ਉੱਤਰਾਖੰਡ, ਹਿਮਾਚਲ ਤੇ ਜੰਮੂ-ਕਸ਼ਮੀਰ ’ਚ ਬਰਫ਼ਬਾਰੀ ਨਾਲ ਉੱਤਰੀ ਸੂਬਿਆਂ ’ਚ ਕੜਾਕੇ ਦੀ ਠੰਢ ਪੈ ਰਹੀ ਹੈ। ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਤਿੰਨ ਦਿਨਾਂ ’ਚ ਘੱਟੋ ਘੱਟ ਤਾਪਮਾਨ ’ਚ ਤਿੰਨ ਤੋਂ ਪੰਜ ਡਿਗਰੀ ਸੈਲਸੀਅਸ ਤਕ ਦੀ ਕਮੀ ਆ ਸਕਦੀ ਹੈ। 

ਨਵੇਂ ਸਾਲ ਤੇ ਆਖ਼ਰੀ ਦਿਨ ਵੀ ਉੱਤਰੀ ਸੂਬਿਆਂ ਸਣੇ ਕਈ ਖੇਤਰਾਂ ’ਚ ਸੀਤ ਲਹਿਰ ਦੀ ਸਥਿਤੀ ਬਣੀ ਰਹੇਗੀ, ਹਾਲਾਂਕਿ ਦੋ ਜਨਵਰੀ ਤੋਂ ਸਥਿਤੀ ਸੁਧਰ ਸਕਦੀ ਹੈ। 30-31 ਦਸੰਬਰ ਦੌਰਾਨ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ ’ਚ ਕੜਾਕੇ ਦੀ ਠੰਢ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ।

ਮੌਸਮ ਵਿਭਾਗ ਮੁਤਾਬਕ 31 ਦਸੰਬਰ ਤੇ ਇਕ ਜਨਵਰੀ ਨੂੰ ਹਲਕੇ ਬੱਦਲ ਛਾਏ ਰਹਿ ਸਕਦੇ ਹਨ, ਪਰ ਦੋਵੇਂ ਦਿਨ ਸਵੇਰੇ ਤੇ ਸ਼ਾਮ ਨੂੰ ਸੰਘਣੀ ਧੁੰਦ ਰਹੇਗੀ। 31 ਦਸੰਬਰ ਨੂੰ ਘੱਟੋ ਘੱਟ ਤਾਪਮਾਨ ਤਿੰਨ ਡਿਗਰੀ ਸੈਲਸੀਅਸ ’ਤੇ ਪਹੁੰਚ ਸਕਦਾ ਹੈ।

ਉਧਰ ਤਿੰਨ ਤੇ ਚਾਰ ਜਨਵਰੀ ਨੂੰ ਹਲਕੀ ਬਾਰਿਸ਼ ਵੀ ਹੋ ਸਕਦੀ ਹੈ। ਉਤਰਾਖੰਡ, ਹਿਮਾਚਲ ਪ੍ਰਦੇਸ਼, ਪੰਜਾਬ ਹਰਿਆਣਾ, ਦਿੱਲੀ ਤੇ ਰਾਜਸਥਾਨ ’ਚ ਜ਼ਬਰਦਸਤ ਸੀਤ ਲਹਿਰ ਚਲੇਗੀ।