ਭਾਰਤ ਲਿਆਦੇਂ ਗਏ ਅਗਸਤਾ ਵੇਸਟਲੈਂਡ ਮਾਮਲੇ ਦੇ 2 ਹੋਰ ਦਲਾਲ
ਅਗਸਤਾ ਵੇਸਟਲੈਂਡ ਹੈਲੀਕਾਪਟਰ ਮਾਮਲੇ ਵਿਚ ਕ੍ਰਿਸ਼ਚਨ ਮਿਸ਼ੇਲ ਨੂੰ ਭਾਰਤ ਲਿਆਉਣ...
ਨਵੀਂ ਦਿੱਲੀ : ਅਗਸਤਾ ਵੇਸਟਲੈਂਡ ਹੈਲੀਕਾਪਟਰ ਮਾਮਲੇ ਵਿਚ ਕ੍ਰਿਸ਼ਚਨ ਮਿਸ਼ੇਲ ਨੂੰ ਭਾਰਤ ਲਿਆਉਣ ਤੋਂ ਬਾਅਦ ਏਜੰਸੀਆਂ ਨੂੰ 2 ਹੋਰ ਦਲਾਲਾਂ ਨੂੰ ਫੜਨ ਵਿਚ ਕਾਮਯਾਬੀ ਮਿਲੀ ਹੈ। ਭਾਰਤੀ ਏਜੰਸੀਆਂ ਨੇ ਦੁਬਈ ਦੇ ਅਕਾਊਟੈਂਟ ਰਾਜੀਵ ਸ਼ਮਸ਼ੇਰ ਬਹਾਦਰ ਸਕਸੈਨਾ ਅਤੇ ਦੀਪਕ ਤਲਵਾਰ ਨੂੰ ਭਾਰਤ ਹਵਾਲਗੀ ਕਰਵਾਉਣ ਵਿਚ ਸਫ਼ਲਤਾ ਮਿਲੀ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਰਾਜੀਵ ਸ਼ਮਸ਼ੇਰ ਬਹਾਦਰ ਸਕਸੈਨਾ 3,600 ਕਰੋੜ ਰੁਪਏ ਦੇ ਅਗਸਤਾ ਵੇਸਟਲੈਂਡ VVIP ਹੈਲੀਕਾਪਟਰ ਕੇਸ ਵਿਚ ਲੋੜ ਹੈ।
ਉਥੇ ਹੀ ਦੀਪਕ ਤਲਵਾਰ ਵਿਦੇਸ਼ੀ ਫਡਿੰਗ ਦੇ ਜਰੀਏ ਪ੍ਰਾਪਤ 90 ਕਰੋੜ ਰੁਪਏ ਤੋਂ ਜਿਆਦਾ ਦੀ ਰਾਸ਼ੀ ਦਾ ਦੁਰਪ੍ਰਯੋਗ ਕਰਨ ਦੇ ਮਾਮਲੇ ਵਿਚ ED ਅਤੇ CBI ਦੀ ਲੋੜ ਵਾਲੀ ਸੂਚੀ ਵਿਚ ਹਨ। ਇਨ੍ਹਾਂ ਨੂੰ ਤੜਕੇ ਕਰੀਬ ਡੇਢ ਵਜੇ ਵਿਸ਼ੇਸ਼ ਜਹਾਜ਼ ਤੋਂ ਦਿੱਲੀ ਲਿਆਇਆ ਗਿਆ। ED ਨੇ ਦੋਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਉਨ੍ਹਾਂ ਨੂੰ ਬਾਅਦ ਵਿਚ ਦਿਨ ‘ਚ ਇਥੇ ਇਕ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਦੁਬਈ ਪ੍ਰਸ਼ਾਸਨ ਨੇ ਭਾਰਤੀ ਏਜੰਸੀਆਂ ਦੇ ਅਨੁਰੋਧ ਉਤੇ ਦੋਨਾਂ ਨੂੰ ਬੁੱਧਵਾਰ ਨੂੰ ਫੜਿਆ ਸੀ।
ਇਸ ਮਾਮਲੇ ਵਿਚ ਸਾਥੀ ਮੁਲਜ਼ਮ ਅਤੇ ਵਿਚੋਲੇ ਬ੍ਰੀਟਿਸ਼ ਨਾਗਰਿਕ ਕ੍ਰਿਸ਼ਚੀਅਨ ਜੈਸ ਮਿਸ਼ੇਲ ਨੂੰ ਹਾਲ ਹੀ ਵਿਚ ਦੁਬਈ ਤੋਂ ਗ੍ਰਿਫ਼ਤਾਰ ਕਰਕੇ ਭਾਰਤ ਲਿਆਇਆ ਗਿਆ ਸੀ। ਉਹ ਹੁਣ ਕਾਨੂੰਨੀ ਹਿਰਾਸਤ ਵਿਚ ਹਨ। ਸਕਸੈਨਾ ਦੇ ਵਕੀਲਾਂ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ ਵਿਰੁਧ ਸੰਯੁਕਤ ਅਰਬ ਅਮੀਰਾਤ ਵਿਚ ਹਵਾਲਗੀ ਦੀ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ ਅਤੇ ਉਨ੍ਹਾਂ ਨੂੰ ਭਾਰਤ ਭੇਜਦੇ ਸਮੇਂ ਉਨ੍ਹਾਂ ਦੇ ਪਰਵਾਰ ਜਾਂ ਵਕੀਲਾਂ ਨਾਲ ਸੰਪਰਕ ਕਰਨ ਨਹੀਂ ਦਿਤਾ ਗਿਆ।