ਹਰਿਆਣਾ 'ਚ ਵਾਪਰਿਆ ਹਾਦਸਾ, ਖੇਤ 'ਚ ਪਲਟੀ ਸਕੂਲ ਬੱਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਾਦਸੇ ਮੌਕੇ ਬੱਸ ਵਿਚ ਸਵਾਰ ਸਨ 40 ਬੱਚੇ 

Haryana News

ਰੇਵਾੜੀ : ਜ਼ਿਲ੍ਹੇ ਦੇ ਗੋਲਿਆਕੀ ਪਿੰਡ ਨੇੜੇ ਮੰਗਲਵਾਰ ਨੂੰ ਇੱਕ ਨਿੱਜੀ ਸਕੂਲ ਦੀ ਬੱਸ ਇੱਕ ਖੇਤ ਵਿੱਚ ਪਲਟ ਗਈ। ਹਾਦਸੇ ਦੇ ਸਮੇਂ ਬੱਸ ਵਿੱਚ 40 ਬੱਚੇ ਸਵਾਰ ਸਨ। ਹਾਲਾਂਕਿ ਇਹ ਬਚਾਅ ਰਿਹਾ ਕਿ ਸਾਰੇ ਬੱਚੇ ਸੁਰੱਖਿਅਤ ਹਨ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਸੜਕ ਤੋਂ ਲੰਘਦੀ ਨਹਿਰ ’ਤੇ ਸੁੱਕੇ ਪੁਲ ਦਾ ਨਿਰਮਾਣ ਹੋਣ ਕਾਰਨ ਨਿੱਤ ਅਜਿਹੇ ਹਾਦਸੇ ਵਾਪਰ ਰਹੇ ਹਨ। ਇਸ ਖ਼ਿਲਾਫ਼ ਪਿੰਡ ਵਾਸੀਆਂ ਨੇ ਸੜਕ ’ਤੇ ਜਾਮ ਵੀ ਲਗਾਇਆ।

ਇਹ ਵੀ ਪੜ੍ਹੋ: ਹੋਣਹਾਰ ਪੰਜਾਬਣ ਨੇ ਖੱਟਿਆ ਨਾਮਣਾ : ਇਟਾਲੀਅਨ ਜਲ ਸੈਨਾ ਦਾ ਹਿੱਸਾ ਬਣ ਰੌਸ਼ਨ ਕੀਤਾ ਪੰਜਾਬ ਦਾ ਨਾਮ

ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ ਰੇਵਾੜੀ ਜ਼ਿਲ੍ਹੇ ਦੇ ਪਿੰਡ ਨੰਗਲੀ ਗੋਧਾ ਸਥਿਤ ਨਿੱਜੀ ਸਕੂਲ ਦੀ ਬੱਸ ਭਦਵਾਸ ਪਿੰਡ ਤੋਂ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ। ਬੱਸ ਵਿੱਚ 40 ਦੇ ਕਰੀਬ ਬੱਚੇ ਸਵਾਰ ਸਨ। ਜਦੋਂ ਬੱਸ ਨੰਗਲੀ ਗੋਧਾ ਨੂੰ ਜਾਂਦੀ ਸੜਕ ’ਤੇ ਪਿੰਡ ਗੋਲਿਆਕੀ ਨੇੜੇ ਪੁੱਜੀ ਤਾਂ ਤਿਰਸ਼ੇ ਪੁਲ ਤੋਂ ਲੰਘਦੇ ਸਮੇਂ ਡਰਾਈਵਰ ਬੱਸ ’ਤੇ ਕਾਬੂ ਗੁਆ ਬੈਠਾ ਅਤੇ ਬੱਸ ਕਣਕ ਦੇ ਖੇਤ ਵਿੱਚ ਪਲਟ ਗਈ।

ਇਹ ਵੀ ਪੜ੍ਹੋ: ਪੀੜਤ ਲੜਕੀ ਨੇ ਦੱਸਿਆ ਕਿਵੇਂ ਹੁੰਦੀਆਂ ਸਨ ਹੈਵਾਨੀਅਤ ਦੀਆਂ ਹੱਦਾਂ ਪਾਰ

ਜਿੱਥੇ ਬੱਸ ਪਲਟੀ ਉੱਥੇ ਖੇਤ 'ਚ ਕਾਫੀ ਪਾਣੀ ਹੋਣ ਕਾਰਨ ਬੱਸ ਦਾ ਇਕ ਹਿੱਸਾ ਚਿੱਕੜ 'ਚ ਧਸ ਗਿਆ। ਦੋ ਦਿਨ ਪਹਿਲਾਂ ਜ਼ਿਲ੍ਹੇ ਵਿੱਚ ਚੰਗੀ ਬਾਰਿਸ਼ ਹੋਣ ਕਾਰਨ ਖੇਤਾਂ ਵਿੱਚ ਪਾਣੀ ਭਰਿਆ ਹੋਇਆ ਸੀ। ਜਿਵੇਂ ਹੀ ਬੱਸ ਪਲਟੀ ਤਾਂ ਬੱਚਿਆਂ ਨੇ ਰੌਲਾ ਪਾ ਦਿੱਤਾ। ਹਾਦਸੇ ਦੀ ਸੂਚਨਾ ਮਿਲਦੇ ਹੀ ਪਿੰਡ ਵਾਸੀਆਂ ਨੇ ਮੌਕੇ 'ਤੇ ਪਹੁੰਚ ਕੇ ਸਾਰੇ ਬੱਚਿਆਂ ਨੂੰ ਬੱਸ 'ਚੋਂ ਬਾਹਰ ਕੱਢਿਆ। ਹਾਦਸੇ ਵਿੱਚ ਕਿਸੇ ਬੱਚੇ ਨੂੰ ਸੱਟ ਨਹੀਂ ਲੱਗੀ।

ਇਹ ਵੀ ਪੜ੍ਹੋ: 21 ਸਾਲਾ ਕੁੰਦਨ ਦੇ ਅੰਗਦਾਨ ਨੇ ਪੰਜ ਲੋਕਾਂ ਨੂੰ ਦਿੱਤੀ ਨਵੀਂ ਜ਼ਿੰਦਗੀ 

ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਪੁਲ ਨੂੰ ਸਿੱਧਾ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਸ਼ੁਰੂ ਕਰ ਦਿੱਤਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਹਿਰ ’ਤੇ ਬਣਿਆ ਪੁਲ ਤਿਰਸ਼ਾ ਹੈ। ਇੱਥੋਂ ਲੰਘਣ ਸਮੇਂ ਵਾਹਨ ਅਸੰਤੁਲਿਤ ਹੋ ਜਾਂਦੇ ਹਨ। ਇਸ ਤੋਂ ਪਹਿਲਾਂ ਵੀ ਕਈ ਵਾਹਨ ਅਸੰਤੁਲਿਤ ਹੋ ਕੇ ਖੇਤਾਂ ਵਿੱਚ ਜਾ ਡਿੱਗੇ। ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਪਰ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਦਿਹਾਤੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਮੌਕੇ ’ਤੇ ਬੁਲਾਉਣ ਦੀ ਮੰਗ ਕੀਤੀ।