ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ ਹੋਣਗੇ ਹਵਾਈ ਸੈਨਾ ਦੇ ਨਵੇਂ ਉਪ ਮੁਖੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਲਕੇ ਸੰਭਾਲਣਗੇ ਆਪਣਾ ਅਹੁਦਾ 

Air Marshal Amar Preet Singh will be the new Deputy Chief of Air Force

ਨਵੀਂ ਦਿੱਲੀ : ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ ਹਵਾਈ ਸੈਨਾ ਦੇ ਨਵੇਂ ਉਪ ਮੁਖੀ ਹੋਣਗੇ। ਉਹ ਮੰਗਲਵਾਰ  ਯਾਨੀ ਅੱਜ ਸੇਵਾਮੁਕਤ ਹੋਣ ਵਾਲੇ ਏਅਰ ਮਾਰਸ਼ਲ ਸੰਦੀਪ ਸਿੰਘ ਦੀ ਜਗ੍ਹਾ ਲੈਣਗੇ। ਏਅਰ ਮਾਰਸ਼ਲ ਏਪੀ ਸਿੰਘ ਮੌਜੂਦਾ ਸਮੇਂ ਵਿੱਚ ਪ੍ਰਯਾਗਰਾਜ ਸਥਿਤ ਕੇਂਦਰੀ ਹਵਾਈ ਕਮਾਨ ਦੇ ਏਅਰ ਆਫਿਸਰ ਕਮਾਂਡਿੰਗ-ਇਨ-ਚੀਫ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਹ ਬੁੱਧਵਾਰ ਨੂੰ ਆਪਣਾ ਨਵਾਂ ਅਹੁਦਾ ਸੰਭਾਲਣਗੇ। 

ਇਹ ਵੀ ਪੜ੍ਹੋ: ਹੋਣਹਾਰ ਪੰਜਾਬਣ ਨੇ ਖੱਟਿਆ ਨਾਮਣਾ : ਇਟਾਲੀਅਨ ਜਲ ਸੈਨਾ ਦਾ ਹਿੱਸਾ ਬਣ ਰੌਸ਼ਨ ਕੀਤਾ ਪੰਜਾਬ ਦਾ ਨਾਮ

ਜਾਣਕਾਰੀ ਅਨੁਸਾਰ ਏਅਰ ਮਾਰਸ਼ਲ ਏ.ਪੀ ਸਿੰਘ ਨੂੰ 21 ਦਸੰਬਰ 1984 ਨੂੰ ਭਾਰਤੀ ਹਵਾਈ ਸੈਨਾ ਦੀ ਲੜਾਕੂ ਧਾਰਾ ਵਿੱਚ ਕਮਿਸ਼ਨ ਦਿੱਤਾ ਗਿਆ ਸੀ। ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ ਨੈਸ਼ਨਲ ਡਿਫੈਂਸ ਅਕੈਡਮੀ, ਡਿਫੈਂਸ ਸਰਵਿਸਿਜ਼ ਸਟਾਫ ਕਾਲਜ ਅਤੇ ਨੈਸ਼ਨਲ ਡਿਫੈਂਸ ਕਾਲਜ ਦੇ ਸਾਬਕਾ ਵਿਦਿਆਰਥੀ ਹਨ। ਉਨ੍ਹਾਂ ਨੇ ਵੱਖ-ਵੱਖ ਕਿਸਮਾਂ ਦੇ ਫਿਕਸਡ ਵਿੰਗ ਅਤੇ ਰੋਟਰੀ ਵਿੰਗ ਏਅਰਕ੍ਰਾਫਟ 'ਤੇ 4,900 ਘੰਟੇ ਤੋਂ ਵੱਧ ਉਡਾਣ ਭਰੀ ਹੈ। ਤੇਜਸ ਦੀ ਫਲਾਈਟ ਟੈਸਟਿੰਗ ਦੀ ਨਿਗਰਾਨੀ ਕਰਨ ਵਾਲੇ ਏਅਰ ਮਾਰਸ਼ਲ ਏਪੀ ਸਿੰਘ ਨੇ ਮਾਸਕੋ, ਰੂਸ ਵਿੱਚ 'ਮਿਗ 29 ਅਪਗ੍ਰੇਡ ਪ੍ਰੋਜੈਕਟ ਮੈਨੇਜਮੈਂਟ ਟੀਮ' ਦੀ ਅਗਵਾਈ ਕੀਤੀ।

ਇਹ ਵੀ ਪੜ੍ਹੋ: ਪੀੜਤ ਲੜਕੀ ਨੇ ਦੱਸਿਆ ਕਿਵੇਂ ਹੁੰਦੀਆਂ ਸਨ ਹੈਵਾਨੀਅਤ ਦੀਆਂ ਹੱਦਾਂ ਪਾਰ

ਉਹ ਨੈਸ਼ਨਲ ਫਲਾਈਟ ਟੈਸਟ ਸੈਂਟਰ ਵਿਖੇ ਪ੍ਰੋਜੈਕਟ ਡਾਇਰੈਕਟਰ (ਫਲਾਈਟ ਟੈਸਟ) ਵੀ ਰਹਿ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੇ ਲਾਈਟ ਕੰਬੈਟ ਏਅਰਕ੍ਰਾਫਟ ਤੇਜਸ ਦੀ ਫਲਾਈਟ ਟੈਸਟਿੰਗ ਦਾ ਨਿਰੀਖਣ ਕੀਤਾ। ਉਹ ਸਾਊਥ ਵੈਸਟਰਨ ਏਅਰ ਕਮਾਂਡ ਵਿੱਚ ਏਅਰ ਡਿਫੈਂਸ ਕਮਾਂਡਰ ਵਜੋਂ ਵੀ ਕੰਮ ਕਰ ਚੁੱਕੇ ਹਨ। ਏਪੀ ਸਿੰਘ ਸੈਂਟਰਲ ਏਅਰ ਕਮਾਂਡ ਦੇ ਏਅਰ ਆਫਿਸਰ ਕਮਾਂਡਿੰਗ-ਇਨ-ਚੀਫ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਈਸਟਰਨ ਏਅਰ ਕਮਾਂਡ ਵਿੱਚ ਸੀਨੀਅਰ ਏਅਰ ਸਟਾਫ ਅਫਸਰ ਸਨ।