Chhattisgarh News: ਛੱਤੀਸਗੜ੍ਹ ਦੇ ਬੀਜਾਪੁਰ 'ਚ ਵੱਡਾ ਨਕਸਲੀ ਹਮਲਾ, 3 ਜਵਾਨ ਸ਼ਹੀਦ; 15 ਜ਼ਖ਼ਮੀ
Chhattisgarh News: ਹਮਲੇ ਵਿਚ 15 ਜਵਾਨ ਹੋਏ ਜ਼ਖ਼ਮੀ
Big Naxalite attack in Chhattisgarh's Bijapur News in punjabi : ਛੱਤੀਸਗੜ੍ਹ ਦੇ ਬੀਜਾਪੁਰ-ਸੁਕਮਾ ਸਰਹੱਦ 'ਤੇ ਨਕਸਲੀ ਹਮਲਾ ਹੋਇਆ ਹੈ। ਇਸ ਨਕਸਲੀ ਹਮਲੇ ਵਿਚ ਸੀਆਰਪੀਐਫ ਦੇ ਕੋਬਰਾ ਕਮਾਂਡੋ ਅਤੇ ਛੱਤੀਸਗੜ੍ਹ ਐਸਟੀਐਫ-ਡੀਆਰਜੀ ਦੇ ਤਿੰਨ ਜਵਾਨ ਸ਼ਹੀਦ ਹੋਏ ਹਨ। 15 ਜਵਾਨ ਜ਼ਖ਼ਮੀ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ: Chandigarh News: ਵਿਆਹ ਦਾ ਝਾਂਸਾ ਦੇ ਕੇ ਲੜਕੀ ਨੂੰ ਕੀਤਾ ਗਰਭਵਤੀ, ਕੋਰਟ ਨੇ 12 ਹਫਤਿਆਂ ਦੇ ਗਰਭਪਾਤ ਕਰਨ ਦੀ ਦਿਤੀ ਇਜਾਜ਼ਤ
ਜ਼ਖ਼ਮੀ ਜਵਾਨਾਂ ਨੂੰ ਇਲਾਜ ਲਈ ਰਾਜਧਾਨੀ ਰਾਏਪੁਰ ਭੇਜਿਆ ਗਿਆ ਹੈ। ਜਾਣਕਾਰੀ ਅਨੁਸਾਰ ਇਹ ਹਮਲਾ ਨਕਸਲੀਆਂ ਵਲੋਂ ਕੀਤਾ ਗਿਆ ਸੀ, ਜਿਨ੍ਹਾਂ ਨੇ ਗਸ਼ਤ ਦੌਰਾਨ ਸੀਆਰਪੀਐਫ ਦੇ ਕੋਬਾਰਾ ਕਮਾਂਡੋ ਅਤੇ ਛੱਤੀਸਗੜ੍ਹ ਐਸਟੀਐਫ-ਡੀਆਰਜੀ ਦੇ ਜਵਾਨਾਂ 'ਤੇ ਹਮਲਾ ਕਰ ਦਿਤਾ। ਨਕਸਲੀਆਂ ਨੇ ਇਹ ਹਮਲਾ ਉਸੇ ਥਾਂ 'ਤੇ ਕੀਤਾ ਹੈ ਜਿੱਥੇ 2021 'ਚ 22 ਜਵਾਨ ਸ਼ਹੀਦ ਹੋਏ ਸਨ। ਇਸ ਹਮਲੇ ਨੂੰ ਅੰਜਾਮ ਦੇ ਕੇ ਨਕਸਲੀਆਂ ਨੇ ਇਕ ਵਾਰ ਫਿਰ ਸੱਟ ਮਾਰੀ ਹੈ।
ਇਹ ਵੀ ਪੜ੍ਹੋ: Punjab Haryana High Court: 2004 ਤੋਂ ਪਹਿਲਾਂ ਨਿਯੁਕਤ ਸਾਰੇ ਕਰਮਚਾਰੀ ਪੁਰਾਣੀ ਪੈਨਸ਼ਨ ਦੇ ਹੱਕਦਾਰ: ਹਾਈਕੋਰਟ
ਦੱਸ ਦੇਈਏ ਕਿ ਬੀਜਾਪੁਰ-ਸੁਕਮਾ ਸਰਹੱਦ 'ਤੇ ਟੇਕੁਲਗੁਡਮ ਨੇੜੇ ਮੰਗਲਵਾਰ ਨੂੰ ਸੁਕਮਾ ਪੁਲਿਸ ਨੇ ਸੈਨਿਕਾਂ ਲਈ ਨਵਾਂ ਕੈਂਪ ਖੋਲ੍ਹਿਆ ਸੀ। ਇਸੇ ਕੈਂਪ ਤੋਂ ਸੀਆਰਪੀਐਫ ਦੇ ਕੋਬਰਾ ਕਮਾਂਡੋ, ਛੱਤੀਸਗੜ੍ਹ ਐਸਟੀਐਫ ਅਤੇ ਡੀਆਰਜੀ ਦੇ ਜਵਾਨ ਕੈਂਪ ਨੇੜੇ ਜੋਨਾਗੁਡਾ-ਅਲੀਗੁਡਾ ਵੱਲ ਤਲਾਸ਼ੀ ਲਈ ਨਿਕਲੇ ਸਨ, ਉਦੋਂ ਹੀ ਨਕਸਲੀਆਂ ਨੇ ਜਵਾਨਾਂ 'ਤੇ ਹਮਲਾ ਕਰ ਦਿਤਾ। ਸਿਪਾਹੀਆਂ ਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਬਚਾਇਆ ਅਤੇ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਕੈਂਪ 'ਚ ਹਮਲੇ ਦੀ ਸੂਚਨਾ ਦਿਤੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਸੂਚਨਾ ਮਿਲਦੇ ਹੀ ਸੁਕਮਾ ਪੁਲਿਸ, ਸੀਆਰਪੀਐਫ ਅਤੇ ਡੀਆਰਜੀ ਦੀ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਕਾਰਵਾਈ ਨੂੰ ਸੰਭਾਲ ਲਿਆ। ਨਾਲ ਹੀ ਜ਼ਖ਼ਮੀ ਸੈਨਿਕਾਂ ਨੂੰ ਸਿਲਗਰ ਕੈਂਪ ਲਿਜਾਇਆ ਗਿਆ। ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਰਾਜਧਾਨੀ ਰਾਏਪੁਰ ਭੇਜਿਆ ਗਿਆ, ਜਿੱਥੇ ਸਾਰਿਆਂ ਦਾ ਇਲਾਜ ਚੱਲ ਰਿਹਾ ਹੈ। ਨਕਸਲੀ ਹਮਲੇ ਵਿਚ ਤਿੰਨ ਜਵਾਨ ਵੀ ਸ਼ਹੀਦ ਹੋਏ ਹਨ। ਫਿਲਹਾਲ ਕੋਬਰਾ ਕਮਾਂਡੋ ਅਤੇ ਛੱਤੀਸਗੜ੍ਹ ਡੀਆਰਜੀ ਦੀਆਂ ਕਈ ਟੀਮਾਂ ਮੌਕੇ 'ਤੇ ਤਾਇਨਾਤ ਹਨ।
(For more Punjabi news apart from Big Naxalite attack in Chhattisgarh's Bijapur News in punjabi , stay tuned to Rozana Spokesman