Supreme court: ਸੁਪਰੀਮ ਕੋਰਟ ਨੇ ਔਰਤ ਨੂੰ 32 ਹਫ਼ਤਿਆਂ ਤੋਂ ਵੱਧ ਸਮੇਂ ਦਾ ਗਰਭ ਖ਼ਤਮ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕੀਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਸਿਰਫ਼ ਦੋ ਹਫਤਿਆਂ ਦੀ ਗੱਲ ਹੈ, ਫਿਰ ਜੇ ਤੁਸੀਂ ਚਾਹੋ ਤਾਂ ਤੁਸੀਂ ਇਸ ਨੂੰ ਕਿਸੇ ਨੂੰ ਗੋਦ ਦੇ ਸਕਦੇ ਹੋ

Supreme court turns down abortion plea of 32-week pregnant woman

Supreme court: ਸੁਪਰੀਮ ਕੋਰਟ ਨੇ ਪਿਛਲੇ ਸਾਲ ਅਕਤੂਬਰ ’ਚ ਅਪਣੇ ਪਤੀ ਨੂੰ ਗੁਆਉਣ ਵਾਲੀ 26 ਸਾਲ ਦੀ ਇਕ ਔਰਤ ਨੂੰ 32 ਹਫਤਿਆਂ ਤੋਂ ਬਾਅਦ ਗਰਭਪਾਤ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿਤਾ ਹੈ। ਜਸਟਿਸ ਬੇਲਾ ਐਮ. ਤ੍ਰਿਵੇਦੀ ਅਤੇ ਜਸਟਿਸ ਪ੍ਰਸੰਨਾ ਭਾਲਚੰਦਰ ਵਰਾਲੇ ਦੀ ਬੈਂਚ ਨੇ ਦਿੱਲੀ ਹਾਈ ਕੋਰਟ ਦੇ 23 ਜਨਵਰੀ ਦੇ ਹੁਕਮ ’ਚ ਦਖ਼ਲ ਦੇਣ ਤੋਂ ਇਨਕਾਰ ਕਰ ਦਿਤਾ।

ਹਾਈ ਕੋਰਟ ਨੇ 23 ਜਨਵਰੀ ਦੇ ਅਪਣੇ ਹੁਕਮ ’ਚ 4 ਜਨਵਰੀ ਦੇ ਅਪਣੇ ਹੁਕਮ ਨੂੰ ਵਾਪਸ ਲੈ ਲਿਆ ਸੀ, ਜਿਸ ’ਚ ਔਰਤ ਨੂੰ 29 ਹਫਤਿਆਂ ਦੇ ਭਰੂਣ ਦਾ ਗਰਭਪਾਤ ਕਰਨ ਦੀ ਇਜਾਜ਼ਤ ਦਿਤੀ ਗਈ ਸੀ। ਅਦਾਲਤ ਨੇ ਕਿਹਾ, ‘‘ਇਹ 32 ਹਫ਼ਤਿਆਂ ਦਾ ਭਰੂਣ ਹੈ। ਮੈਡੀਕਲ ਬੋਰਡ ਨੇ ਇਹ ਵੀ ਕਿਹਾ ਹੈ ਕਿ ਇਸ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ। ਇਹ ਸਿਰਫ਼ ਦੋ ਹਫਤਿਆਂ ਦੀ ਗੱਲ ਹੈ, ਫਿਰ ਜੇ ਤੁਸੀਂ ਚਾਹੋ ਤਾਂ ਤੁਸੀਂ ਇਸ ਨੂੰ ਕਿਸੇ ਨੂੰ ਗੋਦ ਲੈਣ ਲਈ ਦੇ ਸਕਦੇ ਹੋ।’’

ਔਰਤ ਦੀ ਨੁਮਾਇੰਦਗੀ ਕਰ ਰਹੇ ਵਕੀਲ ਅਮਿਤ ਮਿਸ਼ਰਾ ਨੇ ਕਿਹਾ ਕਿ ਜੇਕਰ ਉਹ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਇਹ ਉਸ ਦੀ ਇੱਛਾ ਦੇ ਵਿਰੁਧ ਹੋਵੇਗਾ ਅਤੇ ਉਸ ਨੂੰ ਸਾਰੀ ਉਮਰ ਇਹ ਸਦਮਾ ਸਹਿਣਾ ਪਵੇਗਾ। ਬੈਂਚ ਨੇ ਕਿਹਾ ਕਿ ਹਾਈ ਕੋਰਟ ਨੇ ਮੈਡੀਕਲ ਬੋਰਡ ਦੀ ਰਾਏ ਸਮੇਤ ਹਰ ਨੁਕਤੇ ’ਤੇ ਵਿਚਾਰ ਕੀਤਾ ਹੈ।

ਜਸਟਿਸ ਤ੍ਰਿਵੇਦੀ ਨੇ ਕਿਹਾ, ‘‘ਅਸੀਂ ਮੈਡੀਕਲ ਬੋਰਡ ਦੀ ਰਾਏ ਤੋਂ ਬਾਹਰ ਨਹੀਂ ਜਾ ਸਕਦੇ। ਮੈਡੀਕਲ ਬੋਰਡ ਨੇ ਕਿਹਾ ਹੈ ਕਿ ਇਹ ਇਕ ਆਮ ਭਰੂਣ ਹੈ। ਇਹ ਵੀ ਰਾਏ ਹੈ ਕਿ ਜੇ ਪਟੀਸ਼ਨਕਰਤਾ ਗਰਭਵਤੀ ਰਹਿੰਦੀ ਹੈ ਤਾਂ ਉਸ ਨੂੰ ਕੋਈ ਖ਼ਤਰਾ ਨਹੀਂ ਹੈ।’’ ਮਿਸ਼ਰਾ ਨੇ ਦਲੀਲ ਦਿਤੀ ਕਿ ਔਰਤ ਵਿਧਵਾ ਹੈ ਅਤੇ ਉਸ ਨੂੰ ਸਾਰੀ ਉਮਰ ਸਦਮਾ ਸਹਿਣਾ ਪਵੇਗਾ ਅਤੇ ਅਦਾਲਤ ਨੂੰ ਉਸ ਦੇ ਹਿੱਤਾਂ ’ਤੇ ਵਿਚਾਰ ਕਰਨਾ ਚਾਹੀਦਾ ਹੈ।

(For more Punjabi news apart from Supreme court turns down abortion plea of 32-week pregnant woman, stay tuned to Rozana Spokesman)