ਅਮੇਠੀ ਦੇ ਨਾਲ ਨਾਲ ਕੇਰਲ ਦੀ ਵਾਇਨਾਡ ਤੋਂ ਚੋਣ ਲੜਨ ਕਿਉਂ ਗਏ ਰਾਹੁਲ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

2014 ਵਿਚ ਐਮਆਈ ਸ਼ਨਵਾਸ ਨੇ ਸੀਪੀਆਈ ਨੂੰ ਹਟਾ ਕੇ ਇਸ ਸੀਟ ਤੇ ਪਹਿਲੀ ਵਾਰ ਜਿੱਤ ਦਰਜ ਕੀਤੀ ਸੀ।

Rahul Gandhi

ਨਵੀਂ ਦਿੱਲੀ: ਲੋਕ ਸਭਾ ਚੋਣਾਂ ਵਿਚ ਰਾਹੁਲ ਗਾਂਧੀ ਦੀ ਉਮੀਦਵਾਰੀ ਨੂੰ ਲੈ ਕੇ ਤਸਵੀਰ ਸਪਸ਼ਟ ਹੋ ਗਈ ਹੈ। ਕਾਂਗਰਸ ਨੇ ਸਰਕਾਰੀ ਤੌਰ 'ਤੇ ਐਲਾਨ ਕਰ ਦਿੱਤਾ ਹੈ ਕਿ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੋ ਸੀਟਾਂ ਨਾਲ ਚੋਣ ਲੜਨਗੇ। ਰਾਹੁਲ ਗਾਂਧੀ ਪਹਿਲਾਂ ਵਾਂਗ ਪ੍ਰੰਪਰਾਗਤ ਸੀਟ ਅਮੇਠੀ ਤੋਂ ਤਾਂ ਚੋਣ ਲੜਨਗੇ ਹੀ ਪਰ ਇਸ ਵਾਰ ਦੱਖਣੀ ਭਾਰਤ ਨੂੰ ਸੁਧਾਰਨ ਦੇ ਮੰਤਵ ਨਾਲ ਕਾਂਗਰਸ ਲਈ ਮਜ਼ਬੂਤ ਕਿਲੇ ਦੇ ਰੂਪ ਵਿਚ ਮਸ਼ਹੂਰ ਵਾਇਨਾਡ ਤੋਂ ਵੀ ਚੋਣ ਲੜਨਗੇ। ਦੱਸ ਦਈਏ ਕਿ ਕੇਰਲ ਦਾ ਵਾਇਨਾਡ ਕਾਂਗਰਸ ਦਾ ਮਜ਼ਬੂਤ ਗੜ੍ਹ ਰਿਹਾ ਹੈ।

ਇਸ ਪ੍ਰਕਾਰ ਅਮੇਠੀ ਤੋਂ ਬਾਅਦ ਰਾਹੁਲ ਗਾਂਧੀ ਨੇ ਜਿਹੜੀ ਦੂਜੀ ਸੀਟ ਅਪਣੇ ਲਈ ਚੁਣੀ ਹੈ ਉਹ ਵੀ ਪਾਰਟੀ ਲਈ ਕਾਫੀ ਮਜ਼ਬੂਤ ਹੈ ਅਤੇ ਕਾਂਗਰਸ ਉਮੀਦ ਕਰ ਰਹੀ ਹੈ ਕਿ ਰਾਹੁਲ ਗਾਂਧੀ ਦੋਵਾਂ ਥਾਵਾਂ ਤੋਂ ਜਿੱਤ ਹਾਸਲ ਕਰਨਗੇ। ਕੇਰਲ ਦੇ ਵਾਇਨਾਡ ਸੀਟ ਤੇ ਕਾਂਗਰਸ ਦਾ ਕਾਫੀ ਬੋਲਬਾਲਾ ਹੈ। ਕਾਂਗਰਸ ਨੇਤਾ ਐਮਆਈ ਸ਼ਨਵਾਸ ਪਿਛਲੇ ਦੋ ਵਾਰੀ ਚੋਣ ਜਿੱਤ ਚੁੱਕੀ ਹੈ ਅਤੇ ਇੱਥੇ ਬੀਜੇਪੀ ਰੇਸ ਵਿਚ ਵੀ ਨਹੀਂ ਰਹੀ ਹੈ। 2014 ਵਿਚ ਐਮਆਈ ਸ਼ਨਵਾਸ ਨੇ ਸੀਪੀਆਈ ਨੂੰ ਹਟਾ ਕੇ ਇਸ ਸੀਟ ਤੇ ਪਹਿਲੀ ਵਾਰ ਜਿੱਤ ਦਰਜ ਕੀਤੀ ਸੀ। ਇੰਨਾ ਹੀ ਨਹੀਂ 2009 ਵਿਚ ਵੀ ਐਮਆਈ ਸ਼ਨਵਾਸ ਨੇ ਸੀਪੀਆਈ ਦੇ ਐਮ ਰਹਿਮਤ- ਉਲਾਹ ਨੂੰ ਹਰਾਇਆ ਸੀ।

ਦੱਸ ਦਈਏ ਕਿ ਇਹ ਸੀਟ 2008 ਵਿਚ ਹੱਦਬੰਦੀ ਤੋਂ ਬਾਅਦ ਸਿਆਸੀ ਅਸਤਿਤਵ ਵਿਚ ਆ ਗਈ ਸੀ। ਇਹ ਸੀਟ ਕਨੂਰ, ਮਲਾਪੁਰਮ ਅਤੇ ਵਾਇਨਾਡ ਸੰਸਦੀ ਖੇਤਰਾਂ ਨੂੰ ਮਿਲਾ ਕੇ ਬਣੀ ਹੈ। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਤੋਂ ਹੀ ਇਹ ਮੰਗ ਉਠ ਰਹੀ ਸੀ ਕਿ ਰਾਹੁਲ ਗਾਂਧੀ ਵਾਇਨਾਡ ਤੋਂ ਵੀ ਚੋਣ ਲੜੇ। ਵਾਇਨਾਡ ਵਿਚ ਪਿਛਲੀਆਂ ਚੋਣਾਂ ਦੀ ਵੋਟਿੰਗ ਸ਼ੇਅਰਿੰਗ ਵੇਖੀਏ ਤਾਂ ਕਾਂਗਰਸ ਨੂੰ 41.21 ਫੀਸਦੀ ਮਿਲੀਆਂ ਸਨ। ਬੀਜੇਪੀ ਅਤੇ ਸੀਪੀਆਈ ਨੂੰ ਕਰੀਬ 39 ਫੀਸਦੀ ਵੋਟਾਂ ਮਿਲੀਆਂ ਸਨ। ਇਸ ਤਰ੍ਹਾਂ ਵੇਖਿਆ ਜਾਵੇ ਤਾਂ ਵਾਇਨਾਡ ਸੀਟ ਤੇ ਹੁਣ ਤੱਕ ਦੋ ਵਾਰ ਲੋਕ ਸਭਾ ਚੋਣਾਂ ਹੋਈਆਂ ਹਨ ਅਤੇ ਦੋਵੇਂ ਵਾਰ ਕਾਂਗਰਸ ਪਾਰਟੀ ਨੇ ਬਾਜੀ ਮਾਰੀ ਹੈ।

ਸੀਪੀਆਈ ਨਾਲ ਕਰਾਰਾ ਮੁਕਾਬਲਾ ਹੋ ਸਕਦਾ ਹੈ। ਪਰ ਬੀਤੇ ਸਮੇਂ ਤੋਂ ਕੇਰਲ ਵਿਚ ਖੱਬੇ ਪੱਖੀ ਸਰਕਾਰ ਤੋਂ ਵੀ ਲੋਕਾਂ ਦਾ ਮੋਹ ਭੰਗ ਹੁੰਦਾ ਨਜ਼ਰ ਆ ਰਿਹਾ ਹੈ। ਸੂਤਰਾਂ ਮੁਤਾਬਕ ਵਾਇਨਾਡ ਸੀਟ ਤੋਂ ਚੋਣ ਲੜਨ ਦਾ ਫੈਸਲਾ ਰਾਹੁਲ ਗਾਂਧੀ ਅਤੇ ਪਾਰਟੀ ਨੇ ਦੱਖਣ ਵਿਚ ਕਾਂਗਰਸ ਦੀ ਸਥਿਤੀ ਮਜ਼ਬੂਤ ਕਰਨ ਦੇ ਉਦੇਸ਼ ਨਾਲ ਲਿਆ ਹੈ। ਕਾਂਗਰਸ ਵਾਇਨਾਡ ਸੀਟ ਦੇ ਜ਼ਰੀਏ ਕੇਵਲ ਕਰਨਾਟਕ ਅਤੇ ਤਾਮਿਲਨਾਡੂ ਵਿਚ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।