ਨਿਆਇ’ ਯੋਜਨਾ' ਤਹਿਤ ਪਤੀ ਨੇ ਪਤਨੀ ਨੂੰ ਹਰ ਮਹੀਨੇ 4,500 ਰੁਪਏ ਦੇਣ ਦਾ ਲਿਆ ਫ਼ੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਕੀਲ ਮੋਹਨ ਪਾਟੀਦਾਰ ਨੇ ਦੱਸਿਆ ਕਿ ਉਸ ਦੇ ਮੁਵੱਕਿਲ ਦੀ ਪਤਨੀ ਨੇ ਕੇਸ ਦਾਇਰ ਕਰ ਕੇ ਖ਼ਰਚਾ ਮੰਗਿਆ ਸੀ।

Will give wife alimony of rs 12 thousand with congress rs 12 thousand scheme

ਇੱਕ ਵਿਅਕਤੀ ਨੇ ਇੱਥੋਂ ਦੀ ਇੱਕ ਅਦਾਲਤ ਨੂੰ ਕਿਹਾ ਕਿ ਉਹ ਆਪਣੀ ਵੱਖ ਰਹਿ ਰਹੀ ਪਤਨੀ ਨੂੰ ਉਦੋਂ ਹੀ ਤੁਰੰਤ 4,500 ਰੁਪਏ ਗੁਜ਼ਾਰਾ–ਭੱਤਾ ਦੇਣਾ ਸ਼ੁਰੂ ਕਰ ਦੇਵੇਗਾ, ਜਿਵੇਂ ਹੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਐਲਾਨੀ ਨਿਆਇ ਯੋਜਨਾ ਦੀ ਰਕਮ ਉਸ ਨੂੰ ਮਿਲਣ ਲੱਗ ਪਵੇਗੀ। ਚੇਤੇ ਰਹੇ ਕਿ ਸ੍ਰੀ ਗਾਂਧੀ ਨੇ ਐਲਾਨ ਕੀਤਾ ਸੀ ਕਿ ਜੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਸੱਤਾ ’ਚ ਆਈ, ਤਾਂ ਉਹ ਦੇਸ਼ ਦੇ ਬਹੁਤ ਜ਼ਿਆਦਾ ਗ਼ਰੀਬ ਪਰਿਵਾਰਾਂ ਨੂੰ ‘ਨਿਆਇ’ ਯੋਜਨਾ ਅਧੀਨ 72,000 ਰੁਪਏ ਸਾਲਾਨਾ ਜਾਂ 6,000 ਰੁਪਏ ਹਰ ਮਹੀਨੇ ਦੇਣਗੇ।

ਉਹ ਵਿਅਕਤੀ ਵੱਖ ਰਹੀ ਆਪਣੀ ਪਤਨੀ ਵੱਲੋਂ ਦਾਇਰ ਕੀਤੀ ਅਪੀਲ ਦਾ ਜਵਾਬ ਹੀ ਅਦਾਲਤ ਵਿਚ ਦੇ ਰਿਹਾ ਸੀ। ਉਸ ਨੇ ਕਿਹਾ ਕਿ ਉਹ ਫ਼ਿਲਮ ਉਦਯੋਗ ਵਿਚ ਕੰਮ ਕਰਦਾ ਹੈ, ਜਿੱਥੇ ਉਸ ਨੂੰ ਇੱਕ ਮਹੀਨੇ ਵਿੱਚ ਮਸਾਂ 5 ਤੋਂ 6 ਹਜ਼ਾਰ ਰੁਪਏ ਬਣਦੇ ਹਨ, ਜੋ ਉਸ ਦੇ ਮਾਪਿਆਂ ਉੱਤੇ ਹੀ ਖ਼ਰਚ ਹੋ ਜਾਂਦੇ ਹਨ। ਵਕੀਲ ਮੋਹਨ ਪਾਟੀਦਾਰ ਨੇ ਦੱਸਿਆ ਕਿ ਉਸ ਦੇ ਮੁਵੱਕਿਲ ਦੀ ਪਤਨੀ ਨੇ ਕੇਸ ਦਾਇਰ ਕਰ ਕੇ ਖ਼ਰਚਾ ਮੰਗਿਆ ਸੀ।

ਅਦਾਲਤ ਨੇ ਉਸ ਨੂੰ ਆਪਣੀ ਪਤਨੀ ਨੂੰ ਹਰ ਮਹੀਨੇ 4,500 ਰੁਪਏ ਦੇਣ ਦਾ ਫ਼ੈਸਲਾ ਸੁਣਾਇਆ ਸੀ ‘ਪਰ ਮੇਰਾ ਮੁਵੱਕਿਲ ਬੇਰੁਜ਼ਗਾਰ ਹੈ।’ ਵਿਚਾਰੇ ਇਸ ਪਤੀ ਨੇ ਅਦਾਲਤ ਨੂੰ ਅੱਗੇ ਇਹ ਵੀ ਅਪੀਲ ਕੀਤੀ ਹੈ ਕਿ ਜੇ ਚੋਣਾਂ ਤੋਂ ਬਾਅਦ ਕਾਂਗਰਸ ਦੀ ਸਰਕਾਰ ਨਾ ਬਣੀ, ਤਾਂ ਉਹ ਆਪਣੀ ਪਤਨੀ ਨੂੰ ਗੁਜ਼ਾਰਾ–ਭੱਤਾ ਨਹੀਂ ਦੇ ਸਕੇਗਾ। ਇਸ ਲਈ ਅਦਾਲਤ ਆਪਣੇ ਇਸ ਫ਼ੈਸਲੇ ਉੱਤੇ ਰੋਕ ਲਾਵੇ।

​​