ਲੌਕਡਾਊਨ ਕਾਰਨ ਕੰਮ ਹੋਇਆ ਠੱਪ, ਘਰ ਵਾਪਸ ਜਾ ਰਹੇ 7 ਮਜ਼ਦੂਰਾਂ ਦੀ ਸੜਕ ਹਾਦਸੇ 'ਚ ਮੌਤ 

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਤੋਂ ਆਗਰਾ ਜਾ ਰਹੇ ਵਿਅਕਤੀ ਦੀ 200 ਕਿਲੋਮੀਟਰ ਚੱਲਣ ਤੋਂ ਬਾਅਦ ਮੌਤ

File photo

ਹੈਦਰਾਬਾਦ- ਕੋਰੋਨਾ ਵਾਇਰਸ ਦੀ ਦਹਿਸ਼ਤ ਪੂਰੀ ਦੁਨੀਆ ਵਿਚ ਫੈਲੀ ਹੋਈ ਹੈ। ਇਸ ਦੇ ਚਲਦਿਆਂ ਘਰ ਵਾਪਸ ਜਾ ਰਹੇ ਕਰਨਾਟਕ ਦੇ ਸੱਤ ਮਜ਼ਦੂਰਾਂ ਦੀ ਤੇਲੰਗਨਾ ਸੜਕ ਹਾਦਸੇ ਵਿਚ ਮੌਤ ਹੋ ਗਈ। ਸ਼ਹਿਰ ਦੇ ਬਾਹਰੀ ਖੇਤਰ ਵਿਚ ਪੇਡਾ ਗੋਲਕੋਡਾ ਦੇ ਕੋਲ ਸ਼ੁੱਕਰਵਾਰ ਦੇਰ ਰਾਤ ਇਕ ਵੈਨ ਨੂੰ ਇਕ ਟਰੱਕ ਨੇ ਟੱਕਰ ਮਾਰ ਦਿੱਤੀ ਜਿਸ ਕਰ ਕੇ ਵੈਨ 'ਚ ਸਵਾਰ ਸੱਤ ਮਜ਼ਦੂਰਾਂ ਦੀ ਮੌਤ ਹੋ ਗਈ। ਇਹਨਾਂ ਮ੍ਰਿਤਕਾਂ ਵਿਚ ਦੋ ਬੱਚੇ ਵੀ ਸ਼ਾਮਲ ਸਨ। ਇਹ ਜਾਣਕਾਰੀ ਖੁਦ ਪੁਲਿਸ ਨੇ ਆਪ ਦਿੱਤੀ ਹੈ।

ਸਹਾਇਕ ਕਮਿਸ਼ਨਰ (ਟ੍ਰੈਫਿਕ) ਵਿਸ਼ਵ ਪ੍ਰਸਾਦ ਨੇ ਦੱਸਿਆ ਕਿ ਵੈਨ ਵਿਚ ਸਵਾਰ 31 ਮਜ਼ਦੂਰਾਂ ਵਿਚੋਂ ਪੰਜ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੋ ਦੀ ਇਲਾਜ ਦੌਰਾਨ ਮੌਤ ਹੋ ਗਈ। ਉਹਨਾਂ ਦੱਸਿਆਂ ਕਿ ਚਾਰ ਲੋਕ ਅਜੇ ਵੀ ਹਸਪਤਾਲ ਵਿਚ ਭਰਤੀ ਹਨ, ਜਿਹਨਾਂ ਵਿਚ ਇਕ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਵੈਨ ਵਿਚ ਸਵਾਰ ਬਾਕੀ ਮਜ਼ਦੂਰਾਂ ਨੂੰ ਹਲਕੀਆਂ ਚੋਟਾਂ ਆਈਆਂ ਹਨ। ਪ੍ਰਸਾਦ ਨੇ ਦੱਸਿਆ ਕਿ ਇਹ ਸਾਰੇ ਮਜ਼ਦੂਰ ਇੱਥੇ ਸੂਰਿਆਪੇਟ ਇਲਾਕੇ ਵਿਚ ਸੜਕ ਨਿਰਮਾਣ ਦਾ ਕੰਮ ਕਰਦੇ ਸਨ ਅਤੇ ਕੋਰੋਨਾ ਵਾਇਰਸ ਕਾਰਨ ਕੰਮ ਠੱਪ ਹੋ ਗਿਆ ਜਿਸ ਕਰ ਕੇ ਇਹ ਸਾਰੇ ਮਜ਼ਦੂਰ ਆਪਣੇ ਘਰ ਵਾਪਸ ਜਾ ਰਹੇ ਸਨ। 

ਦਿੱਲੀ ਤੋਂ ਆਗਰਾ ਜਾ ਰਹੇ ਵਿਅਕਤੀ ਦੀ 200 ਕਿਲੋਮੀਟਰ ਚੱਲਣ ਤੋਂ ਬਾਅਦ ਮੌਤ
ਦਿੱਲੀ ਵਿਚ ਇਕ ਨਿੱਜੀ ਰੈਸਟੋਰੈਂਟ ਵਿਚ ਕੰਮ ਕਰਨ ਵਾਲੇ 39 ਸਾਲ ਦੇ ਫੂਡ ਡਿਲਵਰੀ ਬਾਏ ਦਿੱਲੀ ਤੋਂ ਮੱਧ ਪ੍ਰਦੇਸ਼ ਦੇ ਮੋਰੇਨਾ ਜ਼ਿਲ੍ਹੇ ਦੇ ਲਈ ਜਾਂਦੇ ਹੋਏ ਰਾਸਤੇ ਵਿਚ ਮੌਤ ਹੋ ਗਈ। ਵਿਅਕਤੀ ਦੀ ਮੌਤ 200 ਕਿਲੋਮੀਟਰ ਚ4ਲਣ ਤੋਂ ਬਾਅਦ ਹੋਈ ਹੈ। ਜਾਣਕਾਰੀ ਅਨੁਸਾਰ ਰਣਵੀਰ ਸਿੰਘ ਮੋਰੇਨਾ ਜ਼ਿਲ੍ਹੇ ਦੇ ਬਾਦਫਰਾ ਪਿੰਡ ਦੇ ਰਹਿਣ ਵਾਲੇ ਸਨ ਅਤੇ ਉਹ ਤਿੰਨ ਬੱਚਿਆ ਦੇ ਪਿਤਾ ਵੀ ਸਨ।

ਪੁਲਿਸ ਅਨੁਸਾਰ ਰਣਵੀਰ ਨੈਸ਼ਨਲ ਹਾਈਵੇ -2 ਦੇ ਕੈਲਾਸ਼ ਮੋੜ ਨੇੜੇ ਡਿੱਗ ਪਿਆ, ਜਿਸ ਤੋਂ ਬਾਅਦ ਉਸਨੂੰ ਉਥੇ ਸਥਿਤ ਇੱਕ ਹਾਰਡਵੇਅਰ ਦੁਕਾਨਦਾਰ ਸੰਜੇ ਗੁਪਤਾ ਨੇ ਫੜ ਲਿਆ। ਸਿਕੰਦਰਾ ਦੇ ਐਸਐਚਓ ਅਰਵਿੰਦ ਕੁਮਾਰ ਨੇ ਦੱਸਿਆ ਕਿ ਉਸਨੇ ਪੀੜਤ ਨੂੰ ਕਾਰਪੇਟ 'ਤੇ ਲਿਟਾਇਆ ਅਤੇ ਉਸ ਨੂੰ ਚਾਹ-ਬਿਸਕੁਟ ਦਿੱਤਾ। ਪੀੜਤ ਨੇ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਅਤੇ ਆਪਣੇ ਰਿਸ਼ਤੇਦਾਰ ਅਰਵਿੰਦ ਸਿੰਘ ਨੂੰ ਵੀ ਆਪਣੀ ਸਿਹਤ ਬਾਰੇ ਜਾਣਕਾਰੀ ਦੇਣ ਲਈ ਬੁਲਾਇਆ। ਹਾਲਾਂਕਿ, ਸ਼ਾਮ 6:30 ਵਜੇ ਪੀੜਤ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ।

ਕੁਮਾਰ ਨੇ ਦੱਸਿਆ ਕਿ ਰਣਵੀਰ ਆਪਣੇ ਘਰ ਪੈਦਲ ਜਾ ਰਹੇ ਸਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ 200 ਕਿਲੋਮੀਟਰ ਤੁਰਨ ਦੇ ਕਾਰਨ ਉਹਨਾਂ ਦੇ ਸੀਨੇ ਵਿਚ ਦਰਦ ਹੋਣ ਲੱਗਾ ਹਾਲਾਂਕਿ ਮੌਤ ਤੋਂ ਪਹਿਲਾਂ ਰਣਵੀਰ ਨੇ ਦੱਸਿਆ ਸੀ ਕਿ ਉਸ ਨੇ ਕੁੱਝ ਦੂਰੀ ਟਰੱਕ ਦੇ ਜਰੀਏ ਤੈਅ ਕੀਤੀ ਸੀ। ਮੌਤ ਤੋਂ ਬਾਅਦ ਰਣਵੀਰ ਦੀ ਸਰੀਰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਹਰੀਪ੍ਰਵਤ ਦੇ ਸੀਓ, ਸੌਰਭ ਦੀਕਸ਼ਿਤ ਨੇ ਕਿਹਾ, “ਦਿਲ ਦਾ ਦੌਰਾ ਪੋਸਟਮਾਰਟਮ ਵਿੱਚ ਮੌਤ ਦਾ ਕਾਰਨ ਦੱਸਿਆ ਜਾਂਦਾ ਹੈ, ਪਰ ਸਾਡਾ ਮੰਨਣਾ ਹੈ ਕਿ ਲੰਬੀ ਦੂਰੀ ਦੀ ਯਾਤਰਾ ਕਰਕੇ ਉਸ ਨੂੰ ਛਾਤੀ ਵਿਚ ਦਰਦ ਹੋਇਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।