ਕੋਰੋਨਾ ਵਾਇਰਸ: ਸਰਕਾਰ ਦੀ ਵੱਡੀਆਂ ਕੰਪਨੀਆਂ ਨੂੰ PM Cares ਵਿਚ ਦਾਨ ਦੇਣ ਦੀ ਅਪੀਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਰਪੋਰੇਟ ਵਰਕ ਵਿਭਾਗ ਨੇ ਫੰਡ ਲਈ ਦਿੱਤੇ ਜਾਣ ਵਾਲੇ ਦਾਨ ਨੂੰ ਕਾਰਕਪੋਰੇਟ...

Coronavirus govt appeals to large companies to donate to prime ministers cares fund

ਨਵੀਂ ਦਿੱਲੀ: ਸਰਕਾਰ ਨੇ ਵੱਡੀਆਂ ਕੰਪਨੀਆਂ ਨੂੰ ਪ੍ਰਧਾਨ ਮੰਤਰੀ ਕੇਅਰਸ ਫੰਡ ਵਿਚ ਦਾਨ ਦੇਣ ਦੀ ਅਪੀਲ ਕੀਤੀ ਹੈ। ਇਸ ਫੰਡ ਨੂੰ ਕੋਰੋਨਾ ਵਾਇਰਸ ਸੰਕਟ ਨਾਲ ਨਿਪਟਣ ਲਈ ਬਣਾਇਆ ਗਿਆ ਹੈ। ਇਸ ਫੰਡ ਲਈ ਦਿੱਤੇ ਜਾਣ ਵਾਲੇ ਦਾਨ ਨੂੰ ਕਰ ਤੋਂ ਛੋਟ ਵੀ ਮਿਲੇਗੀ। ਕਾਰਪੋਰੇਟ ਮਾਮਲਿਆਂ ਵਿਚ ਇੰਜੇਤੀ ਸ਼੍ਰੀਨਿਵਾਸ ਨੇ ਬਜ਼ਾਰ ਪੂੰਜੀਕਰਣ ਦੇ ਹਿਸਾਬ ਨਾਲ ਚੋਟੀ ਦੀਆਂ 1000 ਕੰਪਨੀਆਂ ਦੇ ਮੁੱਖੀਆਂ ਨੇ ਇਸ ਫੰਡ ਵਿਚ ਦਾਨ ਦੇਣ ਦੀ ਅਪੀਲ ਕੀਤੀ ਹੈ।

ਕਾਰਪੋਰੇਟ ਵਰਕ ਵਿਭਾਗ ਨੇ ਫੰਡ ਲਈ ਦਿੱਤੇ ਜਾਣ ਵਾਲੇ ਦਾਨ ਨੂੰ ਕਾਰਕਪੋਰੇਟ ਸਮਾਜਿਕ ਜ਼ਿੰਮੇਵਾਰੀ ਤਹਿਤ ਕੀਤੇ ਜਾਣ ਵਾਲੇ ਖਰਚ ਮੰਨਣ ਦਾ ਨਿਰਦੇਸ਼ ਪਹਿਲਾਂ ਹੀ ਦੇ ਦਿਤਾ ਹੈ। ਇਸ ਤੋਂ ਇਲਾਵਾ ਕੰਪਨੀਆਂ ਦੇ ਕੋਰੋਨਾ ਵਾਇਰਸ ਨਾਲ ਨਿਪਟਣ ਤੇ ਕੀਤੇ ਜਾਣ ਵਾਲੇ ਖਰਚ ਨੂੰ ਵੀ ਸੀਐਸਆਰ ਦੇ ਦਾਇਰੇ ਵਿਚ ਰੱਖਿਆ ਗਿਆ ਹੈ। ਸ਼੍ਰੀਨਿਵਾਸ ਨੇ ਇਕ ਪੱਤਰ ਵਿਚ ਕਿਹਾ ਕਿ ਫੰਡ ਲਈ ਤੁਹਾਡਾ ਯੋਗਦਾਨ ਸਰਕਾਰ ਦੇ ਸਰਵਜਨਿਕ ਸਿਹਤ ਢਾਂਚੇ ਨੂੰ ਹੋਰ ਪ੍ਰਫੂਲਿਤ ਕਰਨ ਦੇ ਯਤਨਾਂ ਵਿਚ ਮਦਦ ਕਰੇਗਾ।

ਇਸ ਨਾਲ ਇਸ ਦੁੱਖ ਦੀ ਘੜੀ ਨਾਲ ਨਜਿੱਠਣ ਵਿਚ ਮਦਦ ਮਿਲੇਗੀ। ਕੋਵਿਡ -19 ਵਰਗੀਆਂ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਦੇ ਐਮਰਜੈਂਸੀ ਨਾਗਰਿਕ ਸਹਾਇਤਾ ਅਤੇ ਰਾਹਤ ਫੰਡ (ਪ੍ਰਧਾਨ ਮੰਤਰੀ ਕੇਅਰਜ਼) ਬਣਾਇਆ ਗਿਆ ਹੈ। ਸਰਕਾਰ ਇਸ ਲਈ ਫੰਡ ਇਕੱਠੇ ਕਰਨ ਲਈ ਉਪਰਾਲੇ ਕਰ ਰਹੀ ਹੈ ਤਾਂ ਜੋ ਪ੍ਰਭਾਵਿਤ ਲੋਕਾਂ ਲਈ ਰਾਹਤ ਕਾਰਜ ਕੀਤੇ ਜਾ ਸਕਣ।

ਪੱਤਰ ਵਿਚ ਕਿਹਾ ਗਿਆ ਹੈ ਕਿ 31 ਮਾਰਚ ਤੋਂ ਪਹਿਲਾਂ ਇਸ ਫੰਡ ਵਿਚ ਦਾਨ ਕਰਨ ਵਾਲੀਆਂ ਸਾਰੀਆਂ ਕੰਪਨੀਆਂ ਨੂੰ ਨਵੇਂ ਅਤੇ ਪੁਰਾਣੇ ਆਮਦਨੀ ਟੈਕਸ ਢਾਂਚਿਆਂ ਵਿਚ ਇਨਕਮ ਟੈਕਸ ਐਕਟ ਦੀ ਧਾਰਾ 80ਜੀ ਅਧੀਨ ਟੈਕਸ ਰਾਹਤ ਮਿਲੇਗੀ। ਜਦੋਂ ਕਿ 1 ਅਪ੍ਰੈਲ ਤੋਂ ਬਾਅਦ ਦਾਨ ਕਰਨ ਨਾਲ ਸਿਰਫ ਉਨ੍ਹਾਂ ਕੰਪਨੀਆਂ ਨੂੰ ਟੈਕਸ ਦੀ ਰਾਹਤ ਮਿਲੇਗੀ ਜੋ ਪੁਰਾਣੇ ਟੈਕਸ ਢਾਂਚੇ ਦੇ ਅਨੁਸਾਰ ਟੈਕਸ ਅਦਾ ਕਰਨਗੀਆਂ। ਦੇਸ਼ ਵਿਚ ਕੋਰੋਨਾ ਵਾਇਰਸ ਦੇ 1,250 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ ਮੌਤਾਂ ਦੀ ਗਿਣਤੀ 30 ਨੂੰ ਪਾਰ ਕਰ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।