ਪੀਐਮ ਮੋਦੀ ਨੇ ਦੱਸਿਆ ਤਣਾਅ ਘੱਟ ਕਰਨ ਦਾ ਫਾਰਮੂਲਾ, ਦੇਖੋ ਵੀਡੀਓ
ਦੇਸ਼ ਵਿਚ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ 21 ਦਿਨਾਂ ਦਾ ਲੌਕਡਾਊਨ ਕੀਤਾ ਗਿਆ ਹੈ।
ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ 21 ਦਿਨਾਂ ਦਾ ਲੌਕਡਾਊਨ ਕੀਤਾ ਗਿਆ ਹੈ। ਇਸ ਦੌਰਾਨ ਲੋਕ ਘਰਾਂ ਵਿਚ ਰਹਿ ਰਹੇ ਹਨ ਅਤੇ ਅਪਣੀ ਸਿਹਤ ਦਾ ਖਿਆਲ ਰੱਖ ਰਹੇ ਹਨ। ਇਸ ਦੌਰਾਨ ਲੋਕਾਂ ਨੂੰ ਤੰਦਰੁਸਤ ਰਹਿਣ ਲਈ ਉਤਸ਼ਾਹਿਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵੀਡੀਓ ਸ਼ੇਅਰ ਕੀਤੀ।
ਦਰਅਸਲ ਪੀਐਮ ਮੋਦੀ ਨੇ ਟਵਿਟਰ ‘ਤੇ ਯੋਗੇ ਨਾਲ ਸਬੰਧਿਤ ਵੀਡੀਓ ਸ਼ੇਅਰ ਕੀਤੀ ਅਤੇ ਕਿਹਾ ਕਿ ਇਹ ਸਰੀਰ ਨੂੰ ਤੰਦਰੁਸਤ ਅਤੇ ਮਨ ਨੂੰ ਖੁਸ਼ ਰੱਖਦਾ ਹੈ। ਉਹਨਾਂ ਨੇ ਯੋਗ ਨਿਦਰਾ ਦੀ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ‘ਜਦੋਂ ਵੀ ਸਮਾਂ ਮਿਲਦਾ ਹੈ, ਮੈਂ ਹਫ਼ਤੇ ਵਿਚ 1-2 ਵਾਰ ਯੋਗ ਨਿਦਰਾ ਦਾ ਅਭਿਆਸ ਜਰੂਰ ਕਰਦਾ ਹਾਂ’।
ਉਹਨਾਂ ਨੇ ਕਿਹਾ, ‘ਇਸ ਨਾਲ ਸਰੀਰ ਤੰਦਰੁਸਤ ਅਤੇ ਮਨ ਖੁਸ਼ ਰਹਿੰਦਾ ਹੈ, ਇਸ ਦੇ ਨਾਲ ਹੀ ਇਹ ਤਣਾਅ ਅਤੇ ਚਿੰਤਾ ਨੂੰ ਵੀ ਘੱਟ ਕਰਦਾ ਹੈ’। ਉਹਨਾਂ ਕਿਹਾ ਕਿ ‘ਇੰਟਰਨੈੱਟ ‘ਤੇ ਤੁਹਾਨੂੰ ਯੋਗ ਨਿਦਰਾ ਦੀਆ ਬਹੁਤ ਵੀਡੀਓਜ਼ ਮਿਲਣਗੀਆਂ। ਅੰਗਰੇਜ਼ੀ ਅਤੇ ਹਿੰਦੀ ਵਿਚ 1-1 ਸ਼ੇਅਰ ਕਰ ਰਿਹਾ ਹਾਂ’।
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਪੀਐਮ ਮੋਦੀ ਦੇ ਪ੍ਰੋਗਰਾਮ ਮਨ ਕੀ ਬਾਤ ਦੌਰਾਨ ਕਿਸੇ ਨੇ ਸਵਾਲ ਕੀਤਾ ਸੀ ਕਿ ਉਹ ਦੇਸ਼ ਵਿਆਪੀ ਲੌਡਕਾਊਨ ਦੌਰਾਨ ਕੀ ਕਰ ਰਹੇ ਹਨ ਅਤੇ ਅਪਣੀ ਸਿਹਤ ਦਾ ਖਿਲਾਅ ਕਿਵੇਂ ਰੱਖਦੇ ਹਨ? ਇਸ ਦੌਰਾਨ ਉਹਨਾਂ ਨੇ ਯੋਗ ਦਾ ਜ਼ਿਕਰ ਕੀਤਾ ਸੀ।
ਉਹਨਾਂ ਕਿਹਾ ਸੀ ਕਿ ਨਾ ਤਾਂ ਉਹ ਫਿੱਟਨੈਸ ਮਾਹਿਰ ਹਨ ਤੇ ਨਾ ਹੀ ਡਾਕਟਰ ਹਨ ਪਰ ਯੋਗ ਦਾ ਅਭਿਆਸ ਕਈ ਸਾਲਾਂ ਤੋਂ ਉਹਨਾਂ ਦੇ ਜੀਵਨ ਦਾ ਇਕ ਅਟੁੱਟ ਅੰਗ ਰਿਹਾ ਹੈ। ਇਸ ਨਾਲ ਉਹਨਾਂ ਨੂੰ ਬਹੁਤ ਫਾਇਦਾ ਹੋਇਆ ਹੈ। ਉਹਨਾਂ ਕਿਹਾ ਕਿ ਲੌਕਡਾਊਨ ਦੌਰਾਨ ਤੁਹਾਨੂੰ ਵੀ ਇਸ ਨਾਲ ਮਦਦ ਮਿਲ ਸਕਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।