ਨਾ ਸਿਰਫ ਭਾਜਪਾ ਤੇ ਈਸਾਈ ਭਾਈਚਾਰੇ ਨੂੰ ਵੀ ਲੱਗਦਾ ਹੈ ਕਿ ਕੇਰਲ 'ਚ ਲਵ ਜੇਹਾਦ ਗੰਭੀਰ ਮੁੱਦਾ ਹੈ- BJP

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਰਲਾ ‘ਚ ਭਾਰਤੀ ਜਨਤਾ ਪਾਰਟੀ ਨੇ ਲਵ ਜੇਹਾਦ ਬਾਰੇ ਕਾਨੂੰਨ ਲਿਆਉਣ ਦੀ ਗੱਲ ਦੁਹਰਾਇਆ।

K. Surendran

ਤਿਰੂਵਨੰਤਪੁਰਮ:ਕੇਰਲ ਵਿਚ ਚੋਣਾਂ ਨੇੜੇ ਆ ਰਹੀਆਂ ਹਨ,ਇਸ ਦੇ ਮੱਦੇਨਜ਼ਰ ਸਾਰੀਆਂ ਪਾਰਟੀਆਂ ਆਪੋ ਆਪਣੇ ਏਜੰਡੇ 'ਤੇ ਕੰਮ ਕਰ ਰਹੀਆਂ ਹਨ। ਕੁਝ ਦਿਨ ਪਹਿਲਾਂ ਕੇਰਲਾ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਕੇਰਲਾ ਪ੍ਰਧਾਨ ਕੇ ਸੁਰੇਂਦਰਨ ਨੇ ਲਵ ਜੇਹਾਦ ਬਾਰੇ ਕਾਨੂੰਨ ਲਿਆਉਣ ਦੀ ਗੱਲ ਕੀਤੀ ਸੀ। ਹੁਣ ਇਕ ਵਾਰ ਫਿਰ ਉਨ੍ਹਾਂ ਨੇ ਇਸ ਮੁੱਦੇ ‘ਤੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਾ ਸਿਰਫ ਭਾਜਪਾ ਅਤੇ ਹਿੰਦੂਆਂ,ਈਸਾਈ ਭਾਈਚਾਰੇ ਨੂੰ ਵੀ ਲੱਗਦਾ ਹੈ ਕਿ ਕੇਰਲ ਵਿਚ ਲਵ ਜੇਹਾਦ ਇਕ ਗੰਭੀਰ ਮੁੱਦਾ ਹੈ। ਕਈ ਵਾਰਦਾਤਾਂ ਹੋਈਆਂ ਪਰ ਕੋਈ ਜਾਂਚ ਨਹੀਂ ਹੋਈ।