ਧਰਨੇ ਤੇ ਬੈਠੀ ਪੱਛਮ ਬੰਗਾਲ ਦੀ ਸੀਐਮ ਮਮਤਾ ਬੈਨਰਜੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਮਤਾ ਬੈਨਰਜੀ ਨੇ ਭਾਜਪਾ ਤੇ ਨਿਸ਼ਾਨ ਸਾਧਿਆ

Mamata Banerjee

ਨਵੀਂ ਦਿੱਲੀ- ਪੀਐਮ ਮੋਦੀ ਦੇ ਸਹੁੰ ਚੁੱਕ ਸਮਾਗਮ ਵਿਚ ਜਿਹੜੇ ਵੱਡੇ ਆਗੂ ਸ਼ਾਮਿਲ ਨਹੀਂ ਹੋਏ ਉਹਨਾਂ ਵਿਚੋਂ ਪੱਛਮ ਬੰਗਾਲ ਦੀ ਸੀਐਮ ਮਮਤਾ ਬੈਨਰਜੀ ਮੁੱਖ ਤੌਰ ਤੇ ਸ਼ਾਮਿਲ ਹੈ। ਮਮਤਾ ਬੈਨਰਜੀ ਨੇ ਪਹਿਲਾਂ ਸੋਮਵਾਰ ਨੂੰ ਸਮਾਗਮ ਵਿਚ ਸ਼ਾਮਿਲ ਹੋਣ ਲਈ ਤਿਆਰ ਸਨ ਪਰ ਜਦੋਂ ਭਾਜਪਾ ਨੇ ਉਹਨਾਂ ਉੱਪਰ ਰਾਜਨੀਤਿਕ ਹਿੰਸਾ ਦਾ ਦੋਸ਼ ਲਗਾਇਆ ਤਾਂ ਉਹਨਾਂ ਨੇ ਸਮਾਗਮ ਵਿਚ ਜਾਣ ਤੋਂ ਮਨਾਂ ਕਰ ਦਿੱਤਾ।

ਜਦੋਂ ਦਿੱਲੀ ਵਿਚ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਤਾਂ ਉਸ ਸਮੇਂ ਮਮਤਾ ਬੈਨਰਜੀ ਪੱਛਮ ਬੰਗਾਲ ਵਿਚ ਧਰਨਾ ਦਿੰਦੀ ਹੋਈ ਦਿਖਾਈ ਦਿੱਤੀ। ਧਰਨੇ ਤੇ ਬੈਠੀ ਮਮਤਾ ਬੈਨਰਜੀ ਨੇ ਭਾਜਪਾ ਤੇ ਵਾਰ ਕਰਦੇ ਹੋਏ ਕਿਹਾ ਕਿ ਤੁਸੀਂ ਆਪਣੀ ਸੰਸਕ੍ਰਿਤੀ ਨਾਲ ਕੰਮ ਕਰੋ ਇਤੇ ਸਾਨੂੰ ਸਾਡੀ ਸਮਸਕ੍ਰਿਤੀ ਨਾਲ ਕੰਮ ਕਰਨ ਦਵੋ, ਮਮਤਾ ਬੈਨਰਜੀ ਨੇ ਦੋਸ਼ ਲਗਾਇਆ ਕਿ ਉਹਨਾਂ ਦੀ ਪਾਰਟੀ ਦੇ ਗੁੰਡੇ ਸਾਡੀ ਪਾਰਟੀ ਦੇ ਲੋਕਾਂ ਨੂੰ ਡਰਾ-ਧਮਕਾ ਰਹੇ ਹਨ।

ਦੱਸ ਦਈਏ ਕਿ ਪੱਛਮ ਬੰਗਾਲ ਦੀਆਂ 42 ਲੋਕ ਸਭਾ ਸੀਟਾਂ ਵਿਚੋਂ ਇਸ ਵਾਰ ਭਾਜਪਾ ਨੇ 18 ਸੀਟਾਂ ਜਿੱਤ ਬੰਗਾਲ ਵਿਚ ਆਪਣੀ ਨੀਂਹ ਮਜ਼ਬੂਤ ਕਰ ਲਈ ਹੈ। ਸੀਐਮਸੀ ਨੇ 22 ਸੀਟਾਂ ਜਿੱਤੀਆਂ। ਟੀਐਮਸੀਨੂੰ 43.7 ਫੀਸਦੀ ਵੋਟਾਂ ਮਿਲੀਆਂ ਅਤੇ ਭਾਜਪਾ ਨੂੰ 40.6 ਫੀਸਦੀ ਵੋਟਾਂ ਮਿਲੀਆਂ। ਭਾਜਪਾ ਦਾ ਵੋਟ ਪ੍ਰਤੀਸ਼ਤ ਟੀਐਮਸੀ ਦੇ ਵੋਟ ਪ੍ਰਤੀਸ਼ਤ ਤੋਂ ਜ਼ਿਆਦਾ ਰਹੀ ਜਿਸ ਤੋਂ ਬਾਅਦ ਟੀਐਮਸੀ ਦੇ ਕਈ ਨੇਤਾ ਭਾਜਪਾ ਵਿਚ ਸ਼ਾਮਲ ਹੋ ਗਏ।

ਜ਼ਿਕਰਯੋਗ ਹੈ ਕਿ ਪੀਐਮ ਮੋਦੀ ਦੇ ਸਹੁੰ ਚੁੱਕ ਸਮਾਗਮ ਵਿਚ ਪਾਰਟੀ ਨੇ ਪੱਛਮ ਬੰਗਾਲ ਦੇ 54 ਅਜਿਹੇ ਪਰਵਾਰਾਂ ਨੂੰ ਬੁਲਾਇਆ ਜਿਹਨਾਂ ਦੇ ਪਰਵਾਰ ਦੇ ਮੈਂਬਰ ਰਾਜਨਿਤੀਕ ਹਿੰਸਾ ਦੇ ਸ਼ਿਕਾਰ ਹੋ ਗਏ। ਕੋਲਕਾਤਾ ਤੋਂ ਆਏ ਇਹਨਾਂ ਲੋਕਾਂ ਦਾ ਪੱਛਮ ਬੰਗਾਲ ਦੀ ਪਿਛੋਕੜ ਸਰਕਾਰ ਉੱਤੇ ਕਾਫੀ ਅਸਰ ਹੋਵੇਗਾ।