ਈਵੀਐਮ ਵਿਚ ਹੇਰਫੇਰ ਕਰਨ ਲਈ ਇਸਤੇਮਾਲ ਹੁੰਦੇ ਹਨ ਐਗਜ਼ਿਟ ਪੋਲ: ਮਮਤਾ ਬੈਨਰਜੀ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਮਤਾ ਬੈਨਰਜੀ ਨੇ ਇਸ ਤੇ ਟਵੀਟ ਕਰਕੇ ਸਾਰੀਆਂ ਪਾਰਟੀਆਂ ਨੂੰ ਇਕ ਜੁੱਟ ਰਹਿਣ ਦੀ ਦਿੱਤੀ ਸਲਾਹ

Lok Sabha Election-2019 exit polls gossip dont trust them says Mamata Banerjee

ਕੋਲਕਾਤਾ: ਪੱਛਮ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਨੇ ਐਗਜ਼ਿਟ ਪੋਲ ਨੂੰ ਹੇਰ ਫੇਰ ਵਾਲਾ ਪੋਲ ਦਸਿਆ ਹੈ। ਮਮਤਾ ਬੈਨਰਜੀ ਨੇ ਕਿਹਾ ਕਿ ਉਹਨਾਂ ਨੂੰ ਅਜਿਹੇ ਸਰਵੇਖਣਾਂ ’ਤੇ ਭਰੋਸਾ ਨਹੀਂ ਹੈ ਕਿਉਂਕਿ ਇਸ ਰਣਨੀਤੀ ਦਾ ਇਸਤੇਮਾਲ ਈਵੀਐਮ ਵਿਚ ਗੜਬੜੀ ਕਰਨ ਲਈ ਕੀਤਾ ਜਾਂਦਾ ਹੈ। ਕਈ ਐਗਜ਼ਿਟ ਪੋਲਸ ਮੁਤਾਬਕ ਬੀਜੇਪੀ ਨੀਤ ਐਨਡੀਏ ਨੂੰ ਜ਼ਿਆਦਾ ਬਹੁਮਤ ਮਿਲਦਾ ਦਿਖਾਈ ਦੇ ਰਿਹਾ ਹੈ।

ਮਮਤਾ ਬੈਨਰਜੀ ਨੇ ਟਵੀਟ ਕਰਕੇ ਕਿਹਾ ਕਿ ਮੈਨੂੰ ਐਗਜ਼ਿਟ ਪੋਲ ਵਿਚ ਵਿਸ਼ਵਾਸ ਨਹੀਂ ਹੈ। ਇਹ ਰਣਨੀਤੀ ਹੇਰ ਫੇਰ ਰਾਹੀਂ ਹਜ਼ਾਰਾਂ ਈਵੀਐਮ ਨੂੰ ਬਦਲਣ ਜਾਂ ਉਸ ਵਿਚ ਮੁਸ਼ਕਿਲ ਪੈਦਾ ਕਰਨ ਲਈ ਪ੍ਰਯੋਗ ਹੁੰਦੀ ਹੈ। ਮੈਂ ਸਾਰੀਆਂ ਪਾਰਟੀਆਂ ਨੂੰ ਇਕਜੁਟ, ਮਜ਼ਬੂਤ ਅਤੇ ਸਾਹਸੀ ਰਹਿਣ ਦੀ ਅਪੀਲ ਕਰਦੀ ਹਾਂ। ਬੰਗਾਲ ਦੇ ਬੀਜੇਪੀ ਨੇ ਬੈਨਰਜੀ ਦੇ ਬਿਆਨ ’ਤੇ ਤੁਰੰਤ ਪ੍ਰਤੀਕਿਰਿਆ ਦਿਖਾਉਂਦੇ ਹੋਏ ਕਿਹਾ ਕਿ ਉਹ ਸੁਪਨਿਆਂ ਦੀ ਦੁਨੀਆ ਤੋਂ ਬਾਹਰ ਨਿਕਲਣ।

ਪਾਰਟੀ ਨੇ ਇਹ ਵੀ ਕਿਹਾ ਕਿ ਪੱਛਮ ਬੰਗਾਲ ਵਿਚ ਤ੍ਰਣਮੂਲ ਕਾਂਗਰਸ ਸਰਕਾਰ ਦੇ ਦਿਨ ਗਿਣਤੀ ਦੇ ਰਹਿ ਗਏ ਹਨ। ਦਸ ਦਈਏ ਕਿ ਲੋਕ ਸਭਾ ਚੋਣਾਂ ਲਈ ਸੱਤ ਪੜਾਵਾਂ ਦੀ ਵੋਟਿੰਗ 11 ਅਪ੍ਰੈਲ ਤੋਂ 19 ਮਈ ਤਕ ਚਲੀ ਹੈ। ਵੋਟਾਂ ਦੀ ਗਿਣਤੀ ਅਤੇ ਨਾਲ ਹੀ ਨਤੀਜਿਆਂ ਦਾ ਐਲਾਨ 23 ਮਈ ਨੂੰ ਹੋਵੇਗਾ। ਲੋਕ ਸਭਾ ਵਿਚ ਕੁਲ 542 ਸੀਟਾਂ ਹਨ ਅਤੇ ਬਹੁਮਤ ਲਈ ਕਿਸੇ ਵੀ ਪਾਰਟੀ ਜਾਂ ਗਠਜੋੜ ਨੂੰ ਲਗਭਗ 272 ਸੀਟਾਂ ਚਾਹੀਦੀਆਂ ਹਨ।