1 ਜੂਨ ਤੋਂ ਦੇਸ਼ 'ਚ ਚੱਲਣ ਜਾ ਰਹੀਆਂ 200 ਟ੍ਰੇਨਾਂ, ਜਾਣੋਂ ਕਿਹੜੇ ਸਟੇਸ਼ਨਾਂ 'ਤੇ ਰੁਕਣਗੀਆਂ ਟ੍ਰੇਨਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਲੱਗੇ ਲੌਕਡਾਊਨ ਵਿਚ ਹੁਣ ਕਈ ਤਰੀਕਿਆਂ ਨਾਲ ਢਿੱਲ ਦਿੱਤੀ ਜਾ ਰਹੀ ਹੈ। ਇਸ ਤਹਿਤ ਹੁਣ ਕੱਲ 1 ਜੂਨ ਤੋਂ 200 ਟ੍ਰੇਨਾਂ ਨੂੰ ਚਲਾਉਂਣ ਦੀ ਆਗਿਆ ਦਿੱਤੀ ਗਈ ਹੈ।

Trains

ਨਵੀਂ ਦਿੱਲੀ : ਦੇਸ਼ ਵਿਚ ਲੱਗੇ ਲੌਕਡਾਊਨ ਵਿਚ ਹੁਣ ਕਈ ਤਰੀਕਿਆਂ ਨਾਲ ਢਿੱਲ ਦਿੱਤੀ ਜਾ ਰਹੀ ਹੈ। ਇਸ ਤਹਿਤ ਹੁਣ ਕੱਲ 1 ਜੂਨ ਤੋਂ 200 ਟ੍ਰੇਨਾਂ ਨੂੰ ਚਲਾਉਂਣ ਦੀ ਆਗਿਆ ਦਿੱਤੀ ਗਈ ਹੈ। ਇਸ ਨਾਲ ਹੁਣ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣ ਵਿਚ ਕਾਫੀ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਇਨ੍ਹਾਂ ਟ੍ਰੇਨਾਂ ਦੇ ਨਾਮ ਅਤੇ ਮੰਜ਼ਿਲ ਨੂੰ ਲੈ ਕੇ ਲੋਕਾਂ ਨੂੰ ਹਾਲੇ ਵੀ ਸਾਫ ਨਹੀਂ ਹੈ।

ਇਸ ਵਿਚ ਇਹ ਵੀ ਸਵਾਲ ਉਠ ਰਿਹਾ ਹੈ ਕਿ ਇਹ ਟ੍ਰੇਨਾਂ ਸਾਡੇ ਘਰ, ਸ਼ਹਿਰ ਦੇ ਰੇਲਵੇ ਸ਼ਟੇਸ਼ਨ ਤੇ ਰੁਕਣਗੀਆਂ ਜਾਂ ਨਹੀਂ। ਅਜਿਹੀ ਸਥਿਤੀ ਵਿਚ, ਰੇਲਵੇ ਨੇ ਇਨ੍ਹਾਂ ਸ਼ੰਕਿਆਂ ਦੇ ਹੱਲ ਲਈ ਜਨਤਕ ਤੌਰ 'ਤੇ ਇਨ੍ਹਾਂ ਰੇਲ ਗੱਡੀਆਂ ਦਾ ਵਿਸਥਾਰਤ ਵੇਰਵਾ ਪ੍ਰਕਾਸ਼ਤ ਕੀਤਾ ਹੈ। ਇਸ ਲਈ, ਇਸ ਸੂਚੀ ਦੇ ਅਧਾਰ ਤੇ, ਅਸੀਂ ਤੁਹਾਨੂੰ ਵਿਸ਼ੇਸ਼ ਰੇਲ ਗੱਡੀਆਂ ਦੇ ਸਾਰੇ ਵੇਰਵੇ ਦੱਸ ਰਹੇ ਹਾਂ ਤਾਂ ਜੋ ਤੁਹਾਨੂੰ ਆਪਣੀ ਟਿਕਟ ਰਿਜ਼ਰਵੇਸ਼ਨ ਬਣਾਉਣ ਵੇਲੇ ਕੋਈ ਮੁਸ਼ਕਲ ਪੇਸ਼ ਨਾ ਆਵੇ।

ਉਤਰ ਰੇਲਵੇ ਵੱਲੋਂ ਦਿੱਲੀ ਤੋਂ ਗੁਜਰਨ ਵਾਲੀਆਂ ਸਾਰੀਆਂ ਟ੍ਰੇਨਾਂ ਦਾ ਵੇਰਵੇ ਲੋਕਾਂ ਨਾਲ ਸਾਂਝਾ ਕੀਤਾ ਹੈ। ਰੇਲਵੇ ਵੱਲੋਂ ਕਿਹਾ ਗਿਆ ਹੈ ਕਿ ਇਹ ਸਾਰੀਆਂ ਟ੍ਰੇਨਾਂ ਇਕ ਜੂਨ ਤੋਂ ਚੱਲਣਾ ਸ਼ੁਰੂ ਕਰਨਗੀਆਂ। ਇਸ ਵਿਚ ਯਾਤਰੀਆਂ ਨੂੰ ਕਰੋਨਾ ਸੰਕਟ ਨੂੰ ਦੇਖਦੇ ਹੋਏ ਸਾਵਧਾਨੀਆਂ ਵਰਤਣ ਨੂੰ ਕਿਹਾ ਗਿਆ ਹੈ। ਇਸ ਦੇ ਨਾਲ ਹੀ ਰੇਲਵੇ ਵੱਲੋਂ ਕਿਹਾ ਗਿਆ ਹੈ ਕਿ ਸਟੇਸ਼ਨ ਤੇ ਭੀੜ ਅਤੇ ਸੁਰੱਖਿਆ ਨੂੰ ਦੇਖਦਿਆਂ ਸਾਰਿਆਂ ਲਈ ਮਾਸਕ ਪਾਉਂਣਾ ਅਤੇ ਸੋਸ਼ਲ ਡਿਸਟੈਂਸਿੰਗ ਨੂੰ ਬਰਕਰਾਰ ਰੱਖਣ ਨੂੰ ਲਾਜ਼ਮੀ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਯੂਪੀ ਤੋਂ ਗੁਜਰਨ ਵਾਲੀਆਂ ਟ੍ਰੇਨਾਂ ਦੇ ਲਈ ਵੀ ਰੇਲਵੇ ਵੱਲੋਂ ਲਿਸਟ ਜਾਰੀ ਕੀਤੀ ਗਈ ਹੈ। ਇਹ ਸਾਰੀਆਂ ਟ੍ਰੇਨਾਂ ਯੂਪੀ ਦੇ ਸਟੇਸ਼ਨ ਤੇ ਰੁਕਣ ਵਾਲੀਆਂ ਹਨ। ਜ਼ਿਕਰਯੋਗ ਹੈ ਕਿ ਰੇਲਵੇ ਦਾ ਇਹ  ਵੀ ਕਹਿਣਾ ਹੈ ਕਿ ਹੁਣ ਯਾਤਰੀ ਟਿਕਟ ਰਿਜ਼ਰਵੇਸ਼ਨ ਦੇ ਲਈ 120 ਦਿਨ ਪਹਿਲਾਂ ਮਤਲਬ ਕਿ 4 ਮਹੀਨੇ ਪਹਿਲਾਂ ਹੀ ਬੁਕਿੰਗ ਕਰਵਾ ਸਕਦੇ ਹਨ। ਫਿਲਹਾਲ ਰੇਲਵੇ ਵੱਲੋਂ ਯਾਤਰੀਆਂ ਨੂੰ ਇਕ ਮਹੀਨੇ ਪਹਿਲਾਂ ਦੀ ਹੀ ਐਡਵਾਂਸ ਬੁਕਿੰਗ ਕਰਵਾਉਂਣ ਦੀ ਸੁਵਿਧਾ ਦਿੱਤੀ ਹੋਈ ਸੀ। ਹੁਣ ਇਹ ਨਵਾਂ ਨਿਯਮ 31 ਮਈ ਸਵੇਰ ਤੋਂ ਲਾਗੂ ਹੋ ਜਾਵੇਗਾ।