'ਕੈਫੇ ਕੌਫੀ ਡੇ' ਦੇ ਮਾਲਕ ਵੀਜੀ ਸਿਧਾਰਥ ਦੀ ਮਿਲੀ ਲਾਸ਼, ਸੋਮਵਾਰ ਤੋਂ ਸੀ ਲਾਪਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

CCD ਦੇ ਨਾਮ ਨਾਲ ਮਸ਼ਹੂਰ 'ਕੈਫੇ ਕੌਫੀ ਡੇ' ਦੇ ਸੰਸਥਾਪਕ ਵੀ. ਜੀ. ਸਿਧਾਰਥ ਦੀ ਲਾਸ਼ ਕਰਨਾਟਕ 'ਚ ਮੰਗਲੁਰੂ ਦੀ ਨੇਤਰਾਵਤੀ ਨਦੀ 'ਚੋਂ ਬੁੱਧਵਾਰ ਨੂੰ ਮਿਲੀ ਹੈ।

CCD coffee day founder vg siddhartha body founds

ਬੇਂਗਲੁਰੂ : CCD ਦੇ ਨਾਮ ਨਾਲ ਮਸ਼ਹੂਰ 'ਕੈਫੇ ਕੌਫੀ ਡੇ' ਦੇ ਸੰਸਥਾਪਕ ਵੀ. ਜੀ. ਸਿਧਾਰਥ ਦੀ ਲਾਸ਼ ਕਰਨਾਟਕ 'ਚ ਮੰਗਲੁਰੂ ਦੀ ਨੇਤਰਾਵਤੀ ਨਦੀ 'ਚੋਂ ਬੁੱਧਵਾਰ ਨੂੰ ਮਿਲੀ ਹੈ। ਸਿੱਧਾਰਥ ਸੋਮਵਾਰ ਤੋਂ ਹੀ ਲਾਪਤਾ ਸੀ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਨੇ ਨਦੀ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਕਰੀਬ 200 ਲੋਕਾਂ ਦਾ ਦਲ ਮੰਗਲੁਰੂ ਦੀ ਨੇਤਰਾਵਤੀ ਨਦੀ 'ਚ ਉਨ੍ਹਾਂ ਦੀ ਭਾਲ 'ਚ ਲੱਗਾ ਸੀ। ਵੀ. ਜੀ. ਸਿਧਾਰਥ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐੱਸ. ਐੱਮ. ਕ੍ਰਿਸ਼ਣਾ ਦੇ ਜਵਾਈ ਸਨ।

ਮੰਗਲੁਰੂ ਪੁਲਿਸ ਕਮਿਸ਼ਨਰ ਸੰਦੀਪ ਪਾਟਿਲ ਨੇ ਕਿਹਾ ਕਿ ਅੱਜ ਸਵੇਰ ਉਨ੍ਹਾਂ ਨੂੰ ਇਕ ਲਾਸ਼ ਮਿਲੀ ਹੈ, ਜਿਸ ਦੀ ਪੁਸ਼ਟੀ ਹੋਣਾ ਬਾਕੀ ਹੈ। ਵੀ. ਜੀ. ਸਿਧਾਰਥ ਦੇ ਪਰਿਵਾਰ ਨੂੰ ਇਸ ਦੀ ਸੂਚਨਾ ਦਿੱਤੀ ਗਈ ਹੈ। ਸਿਧਾਰਥ ਸੋਮਵਾਰ ਤੋਂ ਉਸ ਸਮੇਂ ਲਾਪਤਾ ਹੋ ਗਏ ਸਨ, ਜਦੋਂ ਉਹ ਨੇਤਰਾਵਤੀ ਨਦੀ ਦੇ ਪੁਲ 'ਤੇ ਡਰਾਈਵਰ ਨੂੰ ਇਹ ਕਹਿ ਕੇ ਕਾਰ ਤੋਂ ਉਤਰ ਗਏ ਸਨ ਕਿ ਉਹ ਥੋੜ੍ਹੀ ਦੇਰ ਸੈਰ ਕਰਨਾ ਚਾਹੁੰਦੇ ਹਨ ਪਰ ਜਦੋਂ ਉਹ ਘੰਟੇ ਤੱਕ ਵਾਪਸ ਨਹੀਂ ਆਏ ਤਾਂ ਡਰਾਈਵਰ ਨੇ ਪੁਲਿਸ ਨੂੰ ਇਸ ਦੀ ਰਿਪੋਰਟ ਦਰਜ ਕਰਵਾਈ। 

ਡਰਾਈਵਰ ਦੇ ਬਿਆਨ ਤੋਂ  ਪੁਲਿਸ ਨੂੰ ਖਦਸ਼ਾ ਸੀ ਕਿ ਸਿਧਾਰਥ ਨਦੀ 'ਚ ਕੁੱਦ ਗਏ ਹੋਣਗੇ। ਇਸ ਆਧਾਰ 'ਤੇ ਪੁਲਿਸ ਤਲਾਸ਼ 'ਚ ਜੁਟੀ ਹੋਈ ਸੀ ਤੇ ਇਸ ਕੰਮ ਲਈ 200 ਲੋਕਾਂ ਦੀ ਟੀਮ ਲਗਾਈ ਗਈ ਸੀ, ਜਿਸ 'ਚ ਪੁਲਿਸ ਕਰਮਚਾਰੀ, ਗੋਤਾਖੋਰ ਤੇ ਮਛੇਰੇ ਸ਼ਾਮਲ ਸਨ। ਇਕ ਮਛੇਰੇ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਇਕ ਵਿਅਕਤੀ ਨੂੰ ਨਦੀ 'ਚ ਛਾਲ ਮਾਰਦਿਆਂ ਦੇਖਿਆ ਸੀ।