PM ਮੋਦੀ ਦੇ ਭਰਾ ਨੇ ਖੋਲ੍ਹਿਆ ਮੋਰਚਾ, ਕਿਹਾ- ਮੰਗਾਂ ਪੂਰੀਆਂ ਹੋਣ ਤੱਕ GST ਦੇਣਾ ਬੰਦ ਕਰੋ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਰਿੰਦਰ ਮੋਦੀ ਜਾਂ ਕੋਈ ਹੋਰ ਹੋਵੇ, ਉਹਨਾਂ ਨੂੰ ਤੁਹਾਡੀ ਗੱਲ ਸੁਣਨੀ ਪਵੇਗੀ।

Prahlad Modi, Narendra Modi

ਮੁੰਬਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰਾ ਪ੍ਰਹਿਲਾਦ ਮੋਦੀ ਨੇ ਗੁਜਰਾਤ ਵਿਚ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਾਰੋਬਾਰੀਆਂ ਦੇ ਹੱਕ ਵਿੱਚ ਆਵਾਜ਼ ਉਠਾਈ ਹੈ। ਪ੍ਰਹਿਲਾਦ ਮੋਦੀ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ, ਉਦੋਂ ਤੱਕ ਜੀਐਸਟੀ ਦਾ ਭੁਗਤਾਨ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ।

ਵਿਰੋਧ ਪ੍ਰਦਰਸ਼ਨ ਦੇ ਪੱਖ ਵਿਚ ਬੋਲਦੇ ਹੋਏ ਪ੍ਰਹਿਲਾਦ ਮੋਦੀ ਨੇ ਕਿਹਾ ਕਿ ਨਰਿੰਦਰ ਮੋਦੀ ਜਾਂ ਕੋਈ ਹੋਰ ਹੋਵੇ, ਉਹਨਾਂ ਨੂੰ ਤੁਹਾਡੀ ਗੱਲ ਸੁਣਨੀ ਪਵੇਗੀ। ਪ੍ਰਹਿਲਾਦ ਮੋਦੀ ਦਾ ਕਹਿਣਾ ਹੈ ਕਿ ਉਹ ਦੇਸ਼ ਭਰ ਵਿਚ 6.50 ਲੱਖ ਰਾਸ਼ਨ ਦੁਕਾਨਦਾਰਾਂ ਦੀ ਨੁਮਾਇੰਦਗੀ ਕਰਦੇ ਹਨ। ਪ੍ਰਹਿਲਾਦ ਮੋਦੀ ਆਲ ਇੰਡੀਆ ਫੇਅਰ ਪ੍ਰਾਈਸ ਸ਼ਾਪ ਐਸੋਸੀਏਸ਼ਨ ਦੇ ਉਪ ਪ੍ਰਧਾਨ ਅਤੇ ਪੀਐਮ ਮੋਦੀ ਦੇ ਭਰਾ ਹਨ। ਉਨ੍ਹਾਂ ਵਪਾਰੀਆਂ ਨੂੰ ਕਿਹਾ ਕਿ ਉਹ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਮਹਾਰਾਸ਼ਟਰ ਸਰਕਾਰ ਅਤੇ ਕੇਂਦਰ ਸਰਕਾਰ ਵਿਰੁੱਧ ਵਿਰੋਧ ਪ੍ਰਦਰਸ਼ਨ ਨੂੰ ਹੋਰ ਤੇਜ਼ ਕਰਨ, ਤਾਂ ਜੋ ਇਹ ਸੰਦੇਸ਼ ਉਨ੍ਹਾਂ ਤੱਕ ਪਹੁੰਚ ਸਕੇ।

ਇਹ ਵੀ ਪੜ੍ਹੋ -  ਜੰਮੂ-ਕਸ਼ਮੀਰ ਵਿਚ NIA ਨੇ 14 ਥਾਵਾਂ ’ਤੇ ਮਾਰਿਆ ਛਾਪਾ, ਅਤਿਵਾਦੀਆਂ ’ਤੇ ਸ਼ਿਕੰਜਾ ਕੱਸਣ ਦੀ ਮੁਹਿੰਮ

ਠਾਣੇ ਵਿਚ ਵਿਰੋਧ ਪ੍ਰਦਰਸ਼ਨ ਦੌਰਾਨ ਉਹਨਾਂ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਅਜਿਹਾ ਹੋਣਾ ਚਾਹੀਦਾ ਹੈ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਤੁਹਾਡੇ ਦਰਵਾਜ਼ੇ ਤੱਕ ਆਉਣ। ਪ੍ਰਹਿਲਾਦ ਮੋਦੀ ਨੇ ਕਿਹਾ, "ਪਹਿਲਾਂ ਵਪਾਰੀਆਂ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਆਪਣੀਆਂ ਮੰਗਾਂ ਬਾਰੇ ਇੱਕ ਪੱਤਰ ਲਿਖਣਾ ਚਾਹੀਦਾ ਹੈ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅਸੀਂ ਜੀਐਸਟੀ ਨਹੀਂ ਦੇਵਾਂਗੇ। ਅਸੀਂ ਲੋਕਤੰਤਰ ਵਿਚ ਹਾਂ ਅਤੇ ਕੋਈ ਗੁਲਾਮ ਨਹੀਂ ਹਾਂ।"

ਇਹ ਵੀ ਪੜ੍ਹੋ -  BSF ਨੇ ਕੀਤੇ ਦੋ ਪਾਕਿਸਤਾਨੀ ਘੁਸਪੈਠੀਏ ਢੇਰ, ਤਲਾਸ਼ੀ ਮੁਹਿੰਮ ਜਾਰੀ

ਪ੍ਰਹਿਲਾਦ ਮੋਦੀ ਨੇ ਮਹਾਰਾਸ਼ਟਰ ਦੇ ਠਾਣਾ ਜ਼ਿਲ੍ਹੇ ਦੇ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੂੰ ਕੋਵਿਡ -19 ਮਹਾਂਮਾਰੀ ਅਤੇ ਤਾਲਾਬੰਦੀ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਨੇ ਉਲਹਾਸਨਗਰ, ਅੰਬਰਨਾਥ ਸਮੇਤ ਕਈ ਥਾਵਾਂ ਦੇ ਵਪਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਸਮੇਂ ਦੌਰਾਨ ਸਾਰੇ ਨਿਯਮਾਂ ਦੀ ਉਲੰਘਣਾ ਕਰਨ ਨੂੰ ਲੈ ਕੇ ਜੋ ਮੁਕੱਦਮੇ ਉਹਨਾਂ ‘ਤੇਦਰਜ ਕੀਤੇ ਗਏ ਹਨ।

ਉਹਨਾਂ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਵਪਾਰੀ ਪਹਿਲਾਂ ਹੀ ਕੰਮ ਨਾ ਹੋਣ ਕਰ ਕੇ ਪਰੇਸ਼ਾਨ ਹਨ। ਆਨਲਾਈਨ ਸ਼ਾਪਿੰਗ ਨਾਲ ਉਹਨਾਂ ਦਾ ਕੰਮ ਬੰਦ ਹੋ ਗਿਆ। ਮੁੰਬਈ ਦੇ ਸੁੰਦਰਸਵਰਤੀ ਖੇਤਰ ਵਿਚ ਜੀਨ ਸ਼ਾਪਿੰਗ ਯੂਨਿਟ ਨੂੰ ਦੁਬਾਰਾ ਬਹਾਲ ਕਰਨ ਦੇ ਕੰਮ ਵਿਚ ਵੀ ਉਹਨਾਂ ਨੇ ਪ੍ਰਹਿਲਾਦ ਮੋਦੀ ਤੋਂ ਮਦਦ ਮੰਗੀ ਹੈ।