ਰਾਜਸਥਾਨ 'ਚ ਡਿਊਟੀ ਤੋਂ ਪਰਤ ਰਹੀ ਮਹਿਲਾ ਕਾਂਸਟੇਬਲ ਦੀ ਸੜਕ ਹਾਦਸੇ 'ਚ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਐਸਆਈ ਸੱਜਣ ਸਿੰਘ ਗੰਭੀਰ ਜ਼ਖ਼ਮੀ

photo

 

ਜੈਪੁਰ: ਜੈਪੁਰ 'ਚ ਦੇਰ ਰਾਤ ਟਰੱਕ ਦੀ ਲਪੇਟ 'ਚ ਆਉਣ ਨਾਲ ਮਹਿਲਾ ਕਾਂਸਟੇਬਲ ਬਬੀਤਾ (30) ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਐਸਆਈ ਸੱਜਣ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਹਾਦਸਾਗ੍ਰਸਤ ਥਾਣਾ ਪੁਲਿਸ ਮੌਕੇ 'ਤੇ ਪਹੁੰਚ ਗਈ। ਜ਼ਖਮੀ ਨੂੰ  ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਐਸ.ਆਈ ਸੱਜਣ ਸਿੰਘ ਦੀ ਹਾਲਤ ਨਾਜ਼ੁਕ ਹੋਣ ਕਾਰਨ ਵਿਦਿਆਧਰ ਨਗਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਉਹ ਵੈਂਟੀਲੇਟਰ 'ਤੇ ਹੈ।

ਇਹ ਵੀ ਪੜ੍ਹੋ: ਚੀਨ ਵਿਚ ਹੜ੍ਹ ਨੇ ਮਚਾਈ ਭਾਰੀ ਤਬਾਹੀ, 5 ਲੋਕਾਂ ਦੀ ਹੋਈ, ਕਈ ਲਾਪਤਾ

ਐਕਸੀਡੈਂਟ ਥਾਣਾ ਵੈਸਟ 'ਚ ਤਾਇਨਾਤ 2006 ਬੈਚ ਦੀ ਕਾਂਸਟੇਬਲ ਬਬੀਤਾ ਆਪਣੀ ਡਿਊਟੀ ਖਤਮ ਕਰਕੇ ਘਰ ਪਰਤ ਰਹੀ ਸੀ। ਮਹਿਲਾ ਥਾਣਾ ਸਾਊਥ ਵਿੱਚ ਤਾਇਨਾਤ ਐਸ.ਆਈ ਸੱਜਣ ਸਿੰਘ ਵੀ ਮੌਜੂਦ ਸਨ। ਨਿਵਾਰੂ ਪੁਲੀਆ 'ਤੇ ਕਾਰ ਅੱਗੇ ਜਾ ਰਹੇ ਟਰੱਕ ਨਾਲ ਟਕਰਾ ਗਈ। ਇਸ ਤੋਂ ਬਾਅਦ ਟਰੱਕ ਡਰਾਈਵਰ ਮੌਕੇ 'ਤੇ ਹੀ ਟਰੱਕ ਛੱਡ ਕੇ ਫਰਾਰ ਹੋ ਗਿਆ।

ਇਹ ਵੀ ਪੜ੍ਹੋ: ਕੇਂਦਰ ਸਰਕਾਰ ਤੋਂ ਸ਼ਹੀਦਾਂ ਦੀ ਸ਼ਹਾਦਤ ਦੇ ਸਰਟੀਫਿਕੇਟ ਲੈਣ ਦੀ ਲੋੜ ਨਹੀਂ-ਮੁੱਖ ਮੰਤਰੀ ਭਗਵੰਤ ਮਾਨ

ਸਥਾਨਕ ਲੋਕਾਂ ਨੇ ਹਾਦਸੇ ਦੀ ਸੂਚਨਾ ਪੁਲਿਸ ਨੂੰ ਦਿਤੀ। ਇਸ ਤੋਂ ਬਾਅਦ ਦੋਵਾਂ ਜ਼ਖ਼ਮੀਆਂ ਨੂੰ 108 ਦੀ ਮਦਦ ਨਾਲ  ਹਸਪਤਾਲ ਭੇਜਿਆ ਗਿਆ ਪਰ ਉਥੇ ਡਾਕਟਰਾਂ ਨੇ ਬਬੀਤਾ ਨੂੰ ਮ੍ਰਿਤਕ ਐਲਾਨ ਦਿਤਾ। ਐਕਸੀਡੈਂਟ ਥਾਣਾ ਵੈਸਟ ਨੇ ਅਣਪਛਾਤੇ ਟਰੱਕ ਚਾਲਕ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।