ਜੈਪੁਰ ਤੋਂ ਮੁੰਬਈ ਆ ਰਹੀ ਜੈਪੁਰ ਐਕਸਪ੍ਰੈੱਸ ਰੇਲਗੱਡੀ ਵਿਚ ਹੋਈ ਗੋਲੀਬਾਰੀ
ਇਕ ASI ਅਤੇ 3 ਯਾਤਰੀਆਂ ਦੀ ਮੌਤ
ਗੋਲੀ ਚਲਾਉਣ ਦੇ ਇਲਜ਼ਾਮ ਤਹਿਤ RPF ਜਵਾਨ ਚੇਤਨ ਨੂੰ ਹਿਰਾਸਤ 'ਚ ਲਿਆ
ਮਹਾਰਾਸ਼ਟਰ ਦੇ ਪਾਲਘਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜੈਪੁਰ-ਮੁੰਬਈ ਯਾਤਰੀ ਰੇਲਗੱਡੀ 'ਤੇ ਹੋਈ ਗੋਲੀਬਾਰੀ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਇਹ ਰੇਲਗੱਡੀ ਗੁਜਰਾਤ ਤੋਂ ਮੁੰਬਈ ਆ ਰਹੀ ਸੀ। ਮਰਨ ਵਾਲਿਆਂ ਵਿਚ ਇਕ ਆਰਪੀਐਫ ਏ.ਐਸ.ਆਈ. ਅਤੇ ਤਿੰਨ 3 ਯਾਤਰੀ ਸ਼ਾਮਲ ਹਨ। ਆਰ.ਪੀ.ਐਫ. ਦੇ ਕਾਂਸਟੇਬਲ ਚੇਤਨ ਨੇ ਸਾਰਿਆਂ ਨੂੰ ਗੋਲੀ ਮਾਰ ਦਿੱਤੀ ਹੈ।
ਇਹ ਵੀ ਪੜ੍ਹੋ: 2019 ਤੋਂ 2021 ਦਰਮਿਆਨ ਦੇਸ਼ ’ਚ 13.13 ਲੱਖ ਕੁੜੀਆਂ ਅਤੇ ਔਰਤਾਂ ਲਾਪਤਾ ਹੋਈਆਂ: ਸਰਕਾਰੀ ਅੰਕੜੇ
ਗੋਲੀਬਾਰੀ ਦੀ ਇਹ ਘਟਨਾ ਵਾਪੀ ਤੋਂ ਬੋਰੀਵਾਲੀਮੀਰਾ ਰੋਡ ਸਟੇਸ਼ਨ ਦੇ ਵਿਚਕਾਰ ਵਾਪਰੀ। ਜੀ.ਆਰ.ਪੀ. ਮੁੰਬਈ ਦੇ ਜਵਾਨਾਂ ਨੇ ਮੁਲਜ਼ਮ ਕਾਂਸਟੇਬਲ ਨੂੰ ਮੀਰਾ ਰੋਡ ਬੋਰੀਵਲੀ ਤੋਂ ਹਿਰਾਸਤ ਵਿਚ ਲੈ ਲਿਆ ਹੈ ਅਤੇ ਉਸ ਤੋਂ ਬਾਅਦ ਮੁਲਜ਼ਮ ਨੂੰ ਬੋਰੀਵਲੀ ਥਾਣੇ ਲਿਆਂਦਾ ਗਿਆ। ਦੋਵੇਂ ਆਰ.ਪੀ.ਐਫ. ਦੇ ਜਵਾਨ ਡਿਊਟੀ 'ਤੇ ਸਨ ਅਤੇ ਦਫ਼ਤਰੀ ਕੰਮ ਲਈ ਮੁੰਬਈ ਆ ਰਹੇ ਸਨ।ਮੁਲਜ਼ਮ ਜਵਾਨ ਨੇ ਆਪਣੀ ਸਰਵਿਸ ਬੰਦੂਕ ਨਾਲ ਗੋਲੀਬਾਰੀ ਕੀਤੀ ਹੈ।
ਇਹ ਵੀ ਪੜ੍ਹੋ: ਪੰਜਾਬ ਦੀ ਧੀ ਨੇ ਰੌਸ਼ਨ ਕੀਤਾ ਨਾਂਅ, ਰੂਸ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਲਬਰਸ 'ਤੇ ਲਹਿਰਾਇਆ ਤਿਰੰਗਾ
ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਜੈਪੁਰ ਐਕਸਪ੍ਰੈਸ (ਟਰੇਨ ਨੰਬਰ 12956) ਦੇ ਕੋਚ ਨੰਬਰ ਬੀ5 ਵਿਚ ਵਾਪਰਿਆ। ਇਹ ਘਟਨਾ ਅੱਜ ਸਵੇਰੇ 5.23 ਵਜੇ ਦੀ ਦੱਸੀ ਜਾ ਰਹੀ ਹੈ। ਰੇਲਗੱਡੀ ਵਿਚ ਆਰ.ਪੀ.ਐਫ. ਜਵਾਨ ਅਤੇ ਏ.ਐਸ.ਆਈ. ਦੋਵੇਂ ਸਫ਼ਰ ਕਰ ਰਹੇ ਸਨ। ਇਸ ਦੌਰਾਨ ਕਾਂਸਟੇਬਲ ਚੇਤਨ ਨੇ ਏ.ਐਸ.ਆਈ. ਟਿਕਰਾਮ 'ਤੇ ਅਚਾਨਕ ਗੋਲੀ ਚਲਾ ਦਿਤੀ, ਜਿਸ ਨਾਲ ਸਵਾਰੀਆਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਡੀ.ਸੀ.ਪੀ. ਪਛਮੀ ਰੇਲਵੇ ਮੁੰਬਈ ਦੇ ਸੰਦੀਪ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਮੁੱਢਲੀ ਜਾਂਚ 'ਚ ਪਤਾ ਲੱਗਾ ਹੈ ਕਿ ਮੁਲਜ਼ਮ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ।
ਬੋਰੀਵਲੀ ਰੇਲਵੇ ਸਟੇਸ਼ਨ ਤੋਂ ਚਾਰ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਲਿਜਾਇਆ ਜਾਵੇਗਾ। ਫਿਲਹਾਲ ਸਾਰੀਆਂ ਲਾਸ਼ਾਂ ਬੋਰੀਵਲੀ ਰੇਲਵੇ ਸਟੇਸ਼ਨ 'ਤੇ ਰੱਖੀਆਂ ਗਈਆਂ ਹਨ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।