Delhi News : ਸ਼ੈੱਫ ਕੁਨਾਲ ਕਪੂਰ ਨੂੰ ਸੁਪਰੀਮ ਕੋਰਟ ਤੋਂ ਲੱਗਿਆ ਝਟਕਾ, ਜਾਣੋ ਕਿਉਂ ਨਹੀਂ ਲੈ ਕੇ ਸਕਦੇ ਪਤਨੀ ਤੋਂ ਤਲਾਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Delhi News : ਕੁਨਾਲ ਕਪੂਰ ਦੇ ਤਲਾਕ ਦੇਣ ਲਈ ਦਿੱਲੀ ਹਾਈ ਕੋਰਟ ਦੇ ਫੈਸਲੇ ’ਤੇ ਸੁਪਰੀਮ ਕੋਰਟ ਨੇ ਲਗਾਈ ਰੋਕ  

ਸ਼ੈੱਫ ਕੁਨਾਲ ਕਪੂਰ

Delhi News : ਸੁਪਰੀਮ ਕੋਰਟ ਨੇ ਮਸ਼ਹੂਰ ਸ਼ੈੱਫ ਕੁਨਾਲ ਕਪੂਰ ਦੇ ਉਨ੍ਹਾਂ ਤੋਂ ਵੱਖ ਰਹਿ ਰਹੀ ਪਤਨੀ ਨੂੰ ਬੇਰਹਿਮੀ ਦੇ ਆਧਾਰ ’ਤੇ ਤਲਾਕ ਦੇਣ ਦੇ ਦਿੱਲੀ ਹਾਈ ਕੋਰਟ ਦੇ ਫੈਸਲੇ ’ਤੇ ਰੋਕ ਲਾ ਦਿੱਤੀ ਹੈ। ਕਪੂਰ ਨੂੰ ਉਨ੍ਹਾਂ ਦੀ ਪਤਨੀ ਵੱਲੋਂ ਦਾਇਰ ਇਕ ਪਟੀਸ਼ਨ ’ਤੇ ਨੋਟਿਸ ਜਾਰੀ ਕਰਦੇ ਹੋਏ ਜਸਟਿਸ ਰਿਸ਼ੀਕੇਸ਼ ਰਾਏ ਅਤੇ ਜਸਟਿਸ ਐੱਸ. ਵੀ. ਐੱਨ. ਭੱਟੀ ਨੇ ਸਮਝੌਤੇ ਦੀ ਗੁੰਜਾਇਸ਼ ਤਲਾਸ਼ਣ ਲਈ ਮਾਮਲੇ ਨੂੰ ਸੁਪਰੀਮ ਕੋਰਟ ਦੇ ਵਿਚੋਲਗੀ ਕੇਂਦਰ ਕੋਲ ਭੇਜ ਦਿੱਤਾ।

ਇਹ ਵੀ ਪੜੋ: Delhi News : ਦਿੱਲੀ ਆਬਕਾਰੀ ਨੀਤੀ ਮਾਮਲੇ 'ਚ CBI ਵਲੋਂ ਪੇਸ਼ ਸਪਲੀਮੈਂਟਰੀ ਚਾਰਜਸ਼ੀਟ ’ਤੇ ਸੁਣਵਾਈ ਮੁਲਤਵੀ

ਹਾਈ ਕੋਰਟ ਨੇ ਕੁਨਾਲ ਕਪੂਰ ਨੂੰ ਤਲਾਕ ਦੀ ਇਜਾਜ਼ਤ ਦਿੰਦੇ ਹੋਏ ਕਿਹਾ ਸੀ ਕਿ ਉਨ੍ਹਾਂ ਪ੍ਰਤੀ ਔਰਤ ਦਾ ਆਚਰਣ ਮਰਿਆਦਾ ਅਤੇ ਹਮਦਰਦੀ ਤੋਂ ਰਹਿਤ ਸੀ। ਹਾਈ ਕੋਰਟ ਨੇ ਕਿਹਾ ਸੀ ਕਿ ਜਨਤਕ ਤੌਰ ’ਤੇ ਜੀਵਨਸਾਥੀ ਖਿਲਾਫ਼ ਲਾਪਰਵਾਹੀਪੂਰਨ, ਅਪਮਾਨਜਨਕ ਅਤੇ ਬੇਬੁਨਿਆਦ ਦੋਸ਼ ਲਾਉਣਾ ਬੇਰਹਿਮੀ ਦੇ ਬਰਾਬਰ ਹੈ।

(For more news apart from  Chef Kunal Kapoor divorce on Cruelty Supreme Court Paused Delhi High court Order News in Punjabi, stay tuned to Rozana Spokesman)