ਕ੍ਰੈਸ਼ ਹੋ ਸਕਦਾ ਸੀ ਰਾਹੁਲ ਗਾਂਧੀ ਦਾ ਜਹਾਜ਼, ਡੀਜੀਸੀਏ ਦੀ ਰਿਪੋਰਟ ਦਾ ਖ਼ੁਲਾਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਲੈ ਕੇ ਨਾਗਰਿਕ ਹਵਾਬਾਜ਼ੀ  ਮਹਾਨਿਦੇਸ਼ਾਲਿਆ (ਡੀਜੀਸੀਏ) ਦੀ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ

Rahul Gandhi's plane Crash

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਲੈ ਕੇ ਨਾਗਰਿਕ ਹਵਾਬਾਜ਼ੀ  ਮਹਾਨਿਦੇਸ਼ਾਲਿਆ (ਡੀਜੀਸੀਏ) ਦੀ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਵਿਚ ਬਹੁਤ ਵੱਡੇ ਖ਼ੁਲਾਸੇ ਦਾ ਦਾਅਵਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਬੀਤੇ 26 ਅਪ੍ਰੈਲ ਨੂੰ ਨਵੀਂ ਦਿੱਲੀ ਤੋਂ ਹੁਬਲੀ ਜਾਂਦੇ ਸਮੇਂ ਰਾਹੁਲ ਗਾਂਧੀ ਦੇ ਚਾਰਟਡ ਜਹਾਜ਼ ਵਿਚ ਕੁੱਝ ਤਕਨੀਕੀ ਖ਼ਰਾਬੀ ਆ ਗਈ ਸੀ।

ਕਿ ਇਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰੇ। ਡੀਜੀਸੀਏ ਨੇ ਕਾਂਗਰਸ ਦੀ ਇਸ ਮੰਗ ਤੋਂ ਬਾਅਦ ਅੰਦਰੂਨੀ ਜਾਂਚ ਬਿਠਾਈ ਸੀ। ਕਾਂਗਰਸ ਨੇ ਨਾਲ ਹੀ ਇਸ ਜਾਂਚ ਦੀ ਰਿਪੋਰਟ ਨੂੰ ਜਨਤਕ ਕਰਨ ਦੀ ਮੰਗ ਵੀ ਕੀਤੀ ਸੀ। ਦਸ ਦਈਏ ਕਿ ਇਸੇ ਸਾਲ ਮਈ ਵਿਚ ਹੋਈਆਂ ਕਰਨਾਟਕ ਚੋਣਾਂ ਤੋਂ ਪਹਿਲਾਂ ਚੋਣ ਪ੍ਰਚਾਰ ਦੇ ਸਮੇਂ ਰਾਹੁਲ ਗਾਂਧੀ ਦੇ ਜਹਾਜ਼ ਵਿਚ ਖ਼ਰਾਬੀ ਆ ਗਈ ਸੀ, ਜਿਸ ਤੋਂ ਬਾਅਦ ਕਰਨਾਟਕ ਦੇ ਪੁਲਿਸ ਮੁਖੀ ਨੀਲਮਣੀ ਐਨ ਰਾਜੂ ਨੂੰ ਰਾਹੁਲ ਦੇ ਕਰੀਬੀ ਕੌਸ਼ਲ ਦਿਆਰਥੀ ਨੇ ਇਕ ਪੱਤਰ ਲਿਖਿਆ ਸੀ। ਇਸ ਤੋਂ ਬਾਅਦ ਆਈਪੀਸੀ ਦੀਆਂ ਕਈ ਧਾਰਾਵਾਂ ਤਹਿਤ ਲਾਪ੍ਰਵਾਹੀ ਵਰਤਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਨਾਲ ਹੀ ਇਸ ਮਾਮਲੇ ਦੀ ਜਾਂਚ ਵੀ ਸ਼ੁਰੂ ਕੀਤੀ ਗਈ ਸੀ।