ਅੰਮ੍ਰਿਤਾ ਪ੍ਰੀਤਮ ਦਾ ਜਨਮ ਅਤੇ ਰਾਜਕੁਮਾਰੀ ਡਾਇਨਾ ਦੀ ਮੌਤ, ਜਾਣੋ 31 ਅਗਸਤ ਨਾਲ ਦੇਸ਼-ਵਿਦੇਸ਼ ਦੀਆਂ ਜੁੜੀਆਂ ਇਤਿਹਾਸਕ ਘਟਨਾਵਾਂ
1920: ਅਮਰੀਕਾ ਦੇ ਸ਼ਹਿਰ ਡੇਟ੍ਰਾਇਟ ਵਿੱਚ ਰੇਡੀਓ 'ਤੇ ਪਹਿਲੀ ਵਾਰ ਖ਼ਬਰਾਂ ਦਾ ਪ੍ਰਸਾਰਣ ਹੋਇਆ।
ਨਵੀਂ ਦਿੱਲੀ: ਤਰੀਕ ਹਰ ਰੋਜ਼ ਬਦਲਦੀ ਹੈ, ਪਰ ਕੁਝ ਤਰੀਕਾਂ ਇਤਿਹਾਸ ਦੇ ਪੰਨਿਆਂ 'ਤੇ ਅਜਿਹੀਆਂ ਪੈੜਾਂ ਪਾਉਂਦੀਆਂ ਹਨ ਕਿ ਉਹ ਤਰੀਕ ਆਮ ਤੋਂ ਖ਼ਾਸ ਬਣ ਜਾਂਦੀ ਹੈ। 31 ਅਗਸਤ ਨਾਲ ਵੀ ਅਜਿਹੀਆਂ ਕੁਝ ਘਟਨਾਵਾਂ ਜੁੜੀਆਂ ਹਨ ਜਿਹਨਾਂ ਵਿੱਚ ਪੰਜਾਬ ਦੀ ਨਾਮਵਰ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਅਤੇ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਰਾਜਕੁਮਾਰੀ ਡਾਇਨਾ ਦੇ ਨਾਂਅ ਸ਼ਾਮਲ ਹਨ।
ਦੇਸ਼-ਵਿਦੇਸ਼ ਦੇ ਇਤਿਹਾਸ ਵਿੱਚ 31 ਅਗਸਤ ਨਾਲ ਜੁੜੀਆਂ ਕੁਝ ਮਹੱਤਵਪੂਰਨ ਘਟਨਾਵਾਂ ਇਸ ਪ੍ਰਕਾਰ ਹਨ:-
1881: ਅਮਰੀਕਾ ਵਿੱਚ ਪਹਿਲੀ ਟੈਨਿਸ ਚੈਂਪੀਅਨਸ਼ਿਪ ਦਾ ਆਯੋਜਨ ਕਰਵਾਇਆ ਗਿਆ।
1919: ਪੰਜਾਬ ਦੀ ਉੱਘੀ ਕਵਿੱਤਰੀ ਅਤੇ ਨਾਵਲਕਾਰ ਅੰਮ੍ਰਿਤਾ ਪ੍ਰੀਤਮ ਦਾ ਜਨਮ।
1920: ਅਮਰੀਕਾ ਦੇ ਸ਼ਹਿਰ ਡੇਟ੍ਰਾਇਟ ਵਿੱਚ ਰੇਡੀਓ 'ਤੇ ਪਹਿਲੀ ਵਾਰ ਖ਼ਬਰਾਂ ਦਾ ਪ੍ਰਸਾਰਣ ਹੋਇਆ।
1957: ਮਲੇਸ਼ੀਆ ਨੂੰ ਬਰਤਾਨਵੀ ਸ਼ਾਸਨ ਤੋਂ ਅਜ਼ਾਦੀ ਹਾਸਲ ਹੋਈ।
1962: ਕੈਰੀਬੀਅਨ ਦੇਸ਼ ਟੋਬੈਗੋ ਅਤੇ ਟ੍ਰਿਨੀਦਾਦ ਦੇਸ਼ ਬਰਤਾਨੀਆ ਤੋਂ ਆਜ਼ਾਦ ਹੋਏ।
1968: ਭਾਰਤ ਦੇ ਦੋ-ਪੜਾਅ 'ਚ ਚੱਕਰ ਕੱਟਣ ਵਾਲੇ ਰਾਕੇਟ ਰੋਹਿਣੀ-ਐਮਐਸਵੀ1 ਦੀ ਸਫ਼ਲਤਾਪੂਰਵਕ ਲਾਂਚਿੰਗ ਹੋਈ।
1991: ਉਜ਼ਬੇਕਿਸਤਾਨ ਅਤੇ ਕਿਰਗਿਸਤਾਨ ਨੇ ਸੋਵੀਅਤ ਸੰਘ ਤੋਂ ਅਜ਼ਾਦੀ ਦਾ ਐਲਾਨ ਕੀਤਾ।
1993: ਰੂਸ ਨੇ ਲਿਥੁਆਨੀਆ ਤੋਂ ਆਪਣੀਆਂ ਆਖਰੀ ਫ਼ੌਜਾਂ ਵਾਪਸ ਬੁਲਾ ਲਈਆਂ।
1995: ਐਮਨੈਸਟੀ ਇੰਟਰਨੈਸ਼ਨਲ ਨੇ ਪਹਿਲੀ ਵਾਰ ਚੀਨ ਵਿਚ ਮਨੁੱਖੀ ਅਧਿਕਾਰਾਂ ਦੀ ਸਥਿਤੀ 'ਤੇ ਇਤਰਾਜ਼ ਜ਼ਾਹਿਰ ਕੀਤਾ।
1997: ਬ੍ਰਿਟਿਸ਼ ਸ਼ਾਹੀ ਪਰਿਵਾਰ ਦੇ ਪ੍ਰਿੰਸ ਚਾਰਲਸ ਦੀ ਪਤਨੀ ਡਾਇਨਾ ਦੀ ਪੈਰਿਸ ਵਿਖੇ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ।
2005: ਇਰਾਕ ਦੀ ਰਾਜਧਾਨੀ ਬਗ਼ਦਾਦ ਵਿੱਚ ਇੱਕ ਧਾਰਮਿਕ ਸਮਾਗਮ ਦੌਰਾਨ ਫ਼ਿਦਾਈਨ ਹਮਲੇ ਕਾਰਨ ਮਚੀ ਭਗਦੜ ਵਿੱਚ 800 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ।