Kedarnath Helicopter Crashed: ਕੇਦਾਰਨਾਥ 'ਚ ਵੱਡਾ ਹਾਦਸਾ, ਹੈਲੀਕਾਪਟਰ ਹੋਇਆ ਹਾਦਸਾਗ੍ਰਸਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Kedarnath Helicopter Crashed: ਵੀਡੀਓ ਹੋ ਰਹੀ ਵਾਇਰਲ

Kedarnath Helicopter Crashed News in punjabi

Kedarnath  Helicopter Crashed News in punjabi: ਉੱਤਰਾਖੰਡ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਥੇ ਕੇਦਾਰਨਾਥ ਧਾਮ ਵਿਚ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ। ਹੈਲੀਕਾਪਟਰ ਨੂੰ ਭਾਰਤੀ ਫੌਜ ਦੇ MI-17 ਹੈਲੀਕਾਪਟਰ ਦੁਆਰਾ ਏਅਰਲਿਫਟ ਕੀਤਾ ਜਾ ਰਿਹਾ ਸੀ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਹੈਲੀਕਾਪਟਰ ਨੂੰ ਉਤਾਰਨ ਦੀ ਕੋਸ਼ਿਸ਼ ਦੌਰਾਨ ਇਹ ਹਾਦਸਾ ਵਾਪਰਿਆ ਅਤੇ ਇਹ ਪਹਾੜੀਆਂ ਵਿੱਚ ਜਾ ਡਿੱਗਾ। ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ।

ਇਹ ਵੀ ਪੜ੍ਹੋ: Ribhya Sian News: ਪੰਜਾਬੀ ਕੁੜੀ ਰਿਭਿਆ ਸਿਆਨ ਦੀ ਆਸਟਰੇਲੀਆ ਕ੍ਰਿਕਟ ਟੀਮ ਲਈ ਚੋਣ 

ਜਾਣਕਾਰੀ ਅਨੁਸਾਰ ਹੈਲੀਕਾਪਟਰ ਦੀ ਮੁਰੰਮਤ ਦੇ ਮਕਸਦ ਨਾਲ ਹਵਾਈ ਸੈਨਾ ਦੇ ਐਮਆਈ 17 ਹੈਲੀਕਾਪਟਰ ਦੀ ਮਦਦ ਨਾਲ ਇਸ ਨੂੰ ਲਟਕਾ ਕੇ ਗੌਚਰ ਹਵਾਈ ਪੱਟੀ 'ਤੇ ਲਿਜਾਇਆ ਜਾ ਰਿਹਾ ਸੀ। ਇਸ ਦੌਰਾਨ MI 17 ਤੋਂ ਵੱਖ ਹੋਣਾ ਸ਼ੁਰੂ ਹੋ ਗਿਆ। ਖ਼ਤਰੇ ਨੂੰ ਭਾਂਪਦੇ ਹੋਏ ਪਾਇਲਟ ਨੇ ਖਾਲੀ ਜਗ੍ਹਾ ਨੂੰ ਦੇਖ ਕੇ ਹੈਲੀਕਾਪਟਰ ਨੂੰ ਘਾਟੀ 'ਚ ਉਤਾਰ ਦਿੱਤਾ। 

ਇਹ ਵੀ ਪੜ੍ਹੋ: Amritsar News: ਪੁਲਿਸ ਨੇ ਗੈਂਗਸਟਰ ਤੇ ਤਸਕਰ ਦੀ 6.28 ਕਰੋੜ ਦੀ ਜਾਇਦਾਦ ਸੀਲ ਕੀਤੀ

ਰਾਹਤ ਦੀ ਗੱਲ ਰਹੀ ਕਿ ਇਸ ਵਿਚ ਕੋਈ ਯਾਤਰੀ ਜਾਂ ਸਮਾਨ ਨਹੀਂ ਸੀ। ਸੂਚਨਾ ਮਿਲਦੇ ਹੀ ਬਚਾਅ ਟੀਮ ਮੌਕੇ 'ਤੇ ਪਹੁੰਚ ਗਈ। ਟੀਮ ਸਥਿਤੀ ਦਾ ਜਾਇਜ਼ਾ ਲੈ ਰਹੀ ਹੈ। ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹੈਲੀ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਅਫਵਾਹ ਨਾ ਫੈਲਾਈ ਜਾਵੇ। ਐਕਸ (ਪਹਿਲਾਂ ਟਵਿੱਟਰ) ਉੱਤੇ ਸਚਿਨ ਗੁਪਤਾ ਨਾਮ ਦੇ ਯੂਜ਼ਰਸ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ। ਜਿਸ ਵਿੱਚ ਨਜ਼ਰ ਆ ਰਿਹਾ ਹੈ ਕਿ ਕਿਵੇਂ ਹੈਲੀਕਾਪਟਰ ਦੀ ਟੋਇੰਗ ਚੇਨ ਟੁੱਟ ਗਈ ਅਤੇ ਇਹ ਹੇਠਾਂ ਡਿੱਗ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from Kedarnath  Helicopter Crashed News in punjabi, stay tuned to Rozana Spokesman)