ਐਮਜੇ ਅਕਬਰ ਨੇ ਦਰਜ਼ ਕਰਵਾਇਆ ਬਿਆਨ, ਕਿਹਾ ਮੇਰੇ 'ਤੇ ਲਗਾਏ ਗਏ ਸਾਰੇ ਦੋਸ਼ ਝੂਠੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਨ੍ਹਾਂ ਅਪਣੇ ਬਿਆਨ ਵਿਚ ਕਿਹਾ ਹੈ ਮੈਂ ਪ੍ਰਿਆ ਰਮਾਣੀ ਵਿਰੁਧ ਮਾਨਹਾਨੀ ਦਾ ਮਾਮਲਾ ਦਰਜ਼ ਕੀਤਾ ਹੈ।

MJ Akbar

ਨਵੀਂ ਦਿੱਲੀ, ( ਪੀਟੀਆਈ ) : ਭਾਰਤ ਵਿਚ ਮੀ ਟੂ ਮੁਹਿੰਮ ਅਧੀਨ ਸਾਬਕਾ ਕੇਂਦਰੀ ਮੰਤਰੀ ਐਮਜੇ ਅਕਬਰ ਨੇ ਪੱਤਰਕਾਰ ਪ੍ਰਿਆ ਰਮਾਣੀ ਵਿਰੁਧ ਮਾਨਹਾਨੀ ਮਾਮਲੇ ਸਬੰਧੀ ਇਕ ਅਦਾਲਤ ਵਿਚ ਅਪਣਾ ਬਿਆਨ ਦਰਜ਼ ਕਰਵਾਇਆ। ਉਨ੍ਹਾਂ ਅਪਣੇ ਬਿਆਨ ਵਿਚ ਕਿਹਾ ਹੈ ਕਿ ਮੈਂ ਕਲਕਤਾ ਦੇ ਬੁਆਇਜ਼ ਸਕੂਲ ਅਤੇ ਪ੍ਰੈਜੀਡੈਂਸੀ ਕਾਲਜ ਤੋਂ ਪੜਾਈ ਕੀਤੀ ਹੈ। ਕਾਲਜ ਤੋਂ ਬਾਅਦ ਮੈਂ ਪੱਤਰਕਾਰਿਤਾ ਦੇ ਪੇਸ਼ੇ ਵਿਚ ਆ ਗਿਆ। ਮੌਜੂਦਾ ਸਮੇਂ ਵਿਚ ਮੈਂ ਮੱਧ ਪ੍ਰਧੇਸ਼ ਤੋਂ ਰਾਜ ਸਭਾ ਦਾ ਮੈਂਬਰ ਹਾਂ। ਮੈਂ ਪ੍ਰਿਆ ਰਮਾਣੀ ਵਿਰੁਧ ਮਾਨਹਾਨੀ ਦਾ ਮਾਮਲਾ ਦਰਜ਼ ਕੀਤਾ ਹੈ।

ਉਨਾਂ ਮੇਰੇ ਵਿਰੁਧ ਲੜੀਵਾਰ ਟਵੀਟ ਕੀਤੇ। ਮੇਰੀ ਇਜ਼ੱਤ ਅਤੇ ਨਾਮ ਨੂੰ ਬਦਨਾਮ ਕਰਨ ਲਈ ਜਾਣਬੁੱਝ ਕੇ ਪ੍ਰਿਆ ਰਮਾਣੀ ਨੇ ਮੇਰੇ ਤੇ ਝੂਠੇ ਅਤੇ ਬੇਬੁਨਿਆਦ ਦੋਸ਼ ਲਗਾਏ ਗਏ ਜੋ ਕਿ ਕਥਿਤ ਤੌਰ ਤੇ 20 ਸਾਲ ਪੁਰਾਣੇ ਹਨ। ਇਸ ਲਈ ਮੈਂ ਨਿਜੀ ਤੌਰ ਤੇ ਕੋਰਟ ਆਇਆ ਹਾਂ। ਮੈਂ ਇਸ ਲਈ ਰਾਜ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿਤਾ ਕਿ ਸਾਧਾਰਣ ਲੋਕਾਂ ਅਤੇ ਮੇਰੇ ਨੇੜਲੇ ਲੋਕਾਂ ਵਿਚ ਮੇਰੀ ਬਦਨਾਮੀ ਹੋਈ ਹੈ। ਮੇਰੇ ਵੱਲੋਂ ਕਹੀਆਂ ਗਈਆਂ ਸਾਰੀਆਂ ਗੱਲਾਂ ਸਹੀ ਹਨ ਅਤੇ ਮੇਰੇ ਤੇ ਲਗਾਏ ਗਏ ਸਾਰੇ ਦੋਸ਼ ਝੂਠੇ ਹਨ।

ਦਰਅਸਲ 18 ਅਕਤੂਬਰ ਨੂੰ ਮਾਮਲੇ ਦੀ ਸੁਣਵਾਈ ਦੌਰਾਨ ਐਮਜੇ ਅਕਬਰ ਕੋਰਟ ਸਾਹਮਣੇ ਪੇਸ਼ ਨਹੀਂ ਹੋਏ। ਜੇਕਰ ਅਦਾਲਤ ਐਮਜੇ ਅਕਬਰ ਦੇ ਬਿਆਨ ਤੋਂ ਸੰਤੁਸ਼ਟ ਹੋ ਜਾਂਦੀ ਹੈ ਤਾਂ ਫਿਰ ਕੋਰਟ ਵੱਲੋਂ ਪੱਤਰਕਾਰ ਪ੍ਰਿਆ ਰਮਾਣੀ ਨੂੰ ਨੋਟਿਸ ਭੇਜਿਆ ਜਾਵੇਗਾ। 18 ਅਕਤੂਬਰ ਨੂੰ ਦਿੱਲੀ ਦੀ ਇਕ ਅਦਾਲਤ ਨੇ ਪੱਤਰਕਾਰ ਪ੍ਰਿਆ ਰਮਾਣੀ ਵਿਰੁਧ ਐਮਜੇ ਅਕਬਰ ਦੇ ਅਪਰਾਧਿਕ ਮੁਕੱਦਮੇ ਨੂੰ ਸਵੀਕਾਰ ਕਰ ਲਿਆ ਅਤੇ ਕਿਹਾ ਕਿ 31 ਅਕਤੂਬਰ ਨੂੰ ਭਾਜਪਾ ਨੇਤਾ ਦਾ ਬਿਆਨ ਦਰਜ ਕੀਤਾ ਜਾਵੇਗਾ।

ਅਡੀਸ਼ਨਲ ਚੀਫ ਮੈਟਰੋਪੋਲੀਟਨ ਮੈਜਿਸਟਰੇਟ ਨੇ ਕਿਹਾ ਕਿ ਮੈਂ ਆਈਪੀਸੀ ਦੀ ਧਾਰਾ 500 ਅਧੀਨ ਅਪਰਾਧ ਦਾ ਜਾਇਜ਼ਾ ਲੈਂਦਾ ਹਾਂ। ਮਾਮਲੇ ਦੀ ਸੁਣਵਾਈ 12 ਨਵੰਬਰ ਨੂੰ ਹੋਵੇਗੀ। ਪਿਛਲੀ ਸੁਣਵਾਈ ਵਿਚ ਐਮਜੇ ਅਕਬਰ ਦੀ ਵਕੀਲ ਗੀਤਾ ਲੂਥਰਾ ਨੇ ਮਾਮਲੇ ਵਿਚ ਅਪਣਾ ਪੱਖ ਰੱਖਿਆ। ਲੂਥਰਾ ਨੇ ਅਦਾਲਤ ਨੂੰ ਮਾਨਹਾਨੀ ਮੁਕੱਦਮੇ ਦਾ ਜਾਇਜ਼ਾ ਲੈਣ

ਅਤੇ ਮਹਿਲਾ ਪੱਤਰਕਾਰ ਵਿਰੁਧ ਮਾਮਲਾ ਸ਼ੁਰੂ ਕਰਨ ਦੀ ਬੇਨਤੀ ਕੀਤੀ। ਅਕਬਰ ਨੇ ਰਮਾਣੀ ਵਿਰੁਧ ਮਾਨਹਾਨੀ ਦੇ ਦੋਸ਼ਾਂ ਨੂੰ ਸਾਬਤ ਕਰਨ ਲਈ ਦੋ ਮਹਿਲਾ ਪੱਤਰਕਾਰਾਂ ਦਿ ਸੰਡੇ ਗਾਰਜ਼ਿਅਨ ਦੀ ਸੰਪਾਦਕ ਜਯੋਤੀ ਬਸੂ, ਪੱਤਰਕਾਰ ਵੀਣੂ ਸੰਦਲ ਅਤੇ ਚਾਰ ਹੋਰਾਂ ਦੇ ਨਾਮ ਅਪਣੇ ਗਵਾਹਾਂ ਦੇ ਤੌਰ ਤੇ ਦਾਖਲ ਕਰਵਾਏ ਹਨ।