ਸੰਘ ਦੇ ਸਖ਼ਤ ਵਿਰੁਧ ਸਨ ਪਟੇਲ : ਪ੍ਰਿਯੰਕਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਟੇਲ ਨੂੰ ਭਾਜਪਾ ਦੇ ਸ਼ਰਧਾਲੀ ਦੇਣ 'ਤੇ ਖ਼ੁਸ਼ੀ ਹੁੰਦੀ ਹੈ

Sardar Vallabhbhai Patel was strictly against RSS : Priyanka Gandhi Vadra

ਨਵੀਂ ਦਿੱਲੀ : ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਵਸ ਮੌਕੇ ਉਨ੍ਹਾਂ ਨੂੰ ਯਾਦ ਕੀਤਾ ਅਤੇ ਭਾਜਪਾ ਤੇ ਸੰਘ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਪਟੇਲ ਸੰਘ ਦੇ ਸਖ਼ਤ ਵਿਰੁਧ ਸਨ ਅਤੇ ਅੱਜ ਸੱਤਾਧਿਰ ਪਾਰਟੀ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੀ ਹੈ ਤਾਂ ਉਸ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਭਾਜਪਾ ਦਾ ਅਪਣਾ ਕੋਈ ਆਜ਼ਾਦੀ ਘੁਲਾਟੀਆ ਮਹਾਪੁਰਸ਼ ਨਹੀਂ ਹੈ।

ਪ੍ਰਿਯੰਕਾ ਨੇ ਟਵਿਟਰ 'ਤੇ ਕਿਹਾ, 'ਸਰਦਾਰ ਪਟੇਨ ਸ਼ਰਧਾਵਾਨ ਆਗੂ ਸਨ ਜਿਹੜੇ ਕਾਂਗਰਸ ਦੀ ਵਿਚਾਰਧਾਰਾ ਪ੍ਰਤੀ ਸਮਰਪਿਤ ਸਨ। ਉਹ ਜਵਾਹਰ ਲਾਲ ਨਹਿਰੂ ਦੇ ਕਰੀਬੀ ਸਾਥੀ ਸਨ ਅਤੇ ਸੰਘ ਦੇ ਸਖ਼ਤ ਵਿਰੁਧ ਸਨ। ਅੱਜ ਭਾਜਪਾ ਦੁਆਰਾ ਉਨ੍ਹਾਂ ਨੂੰ ਅਪਣਾ ਬਣਾਉਣ ਦੀ ਕੋਸ਼ਿਸ਼ ਕਰਦਿਆਂ ਵੇਖ ਕੇ ਉਸ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ।'  

ਉਨ੍ਹਾਂ ਕਿਹਾ, 'ਭਾਜਪਾ ਦੇ ਇਸ ਫ਼ੈਸਲੇ ਤੋਂ ਦੋ ਚੀਜ਼ਾਂ ਸਪੱਸ਼ਟ ਹੁੰਦੀਆਂ ਹਨ। ਪਹਿਲਾ ਇਹ ਕਿ ਉਨ੍ਹਾਂ ਦਾ ਅਪਣਾ ਕੋਈ ਆਜ਼ਾਦੀ ਘੁਲਾਟੀਆ ਮਹਾਪੁਰਸ਼ ਨਹੀਂ ਸੀ। ਲਗਭਗ ਸਾਰੇ ਕਾਂਗਰਸ ਨਾਲ ਜੁੜੇ ਹੋਏ ਸਨ। ਦੂਜਾ, ਸਰਦਾਰ ਪਟੇਲ ਜਿਹੇ ਮਹਾਪੁਰਸ਼ ਨੂੰ ਇਕ ਨਾ ਇਕ ਦਿਨ ਉਸ ਦੇ ਦੁਸ਼ਮਣ ਵੀ ਨਮਸਕਾਰ ਕਰਨ ਲੱਗ ਗਏ ਹਨ।