ਹਰਿਆਣਾ ਅਤੇ ਤਾਮਿਲਨਾਡੂ 'ਚ ਉਪ-ਚੋਣ ਦਾ ਐਲਾਨ, 28 ਜਨਵਰੀ ਪੈਣਗੀਆਂ ਵੋਟਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੋਣ ਕਮਿਸ਼ਨ ਨੇ ਹਰਿਆਣਾ ਅਤੇ ਤਾਮਿਲਨਾਡੂ ਵਿਚ ਹੋਣ ਵਾਲੇ ਉਪ-ਚੋਣਾਂ ਲਈ ਤਰੀਕ ਦਾ ਐਲਾਨ ਕਰ ਦਿਤਾ ਹੈ।  ਤੁਹਾਨੂੰ ਦੱਸ ਦਈਏ ਕਿ ਦੋਵਾਂ ਹੀ ਰਾਜਾਂ ਵਿਚ ਇਕ - ਇਕ ਵਿਧਾਨ...

Election Commision Of India

ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਹਰਿਆਣਾ ਅਤੇ ਤਾਮਿਲਨਾਡੂ ਵਿਚ ਹੋਣ ਵਾਲੇ ਉਪ-ਚੋਣਾਂ ਲਈ ਤਰੀਕ ਦਾ ਐਲਾਨ ਕਰ ਦਿਤਾ ਹੈ।  ਤੁਹਾਨੂੰ ਦੱਸ ਦਈਏ ਕਿ ਦੋਵਾਂ ਹੀ ਰਾਜਾਂ ਵਿਚ ਇਕ - ਇਕ ਵਿਧਾਨ ਸਭਾ ਸੀਟ ਉਤੇ ਚੋਣ ਹੋਣੇ ਹਨ। ਹਰਿਆਣਾ ਦੇ ਜੀਂਦ ਅਤੇ ਤਾਮਿਲਨਾਡੂ ਦੀ ਤੀਰੁਵਰੁਰ ਵਿਧਾਨ ਸਭਾ ਸੀਟ 'ਤੇ 28 ਜਨਵਰੀ ਨੂੰ ਵੋਟ ਪਾਏ ਜਾਣਗੇ ਅਤੇ 31 ਜਨਵਰੀ ਨੂੰ ਦੋਵਾਂ ਸੀਟਾਂ ਦੇ ਨਤੀਜੇ ਐਲਾਨ ਕੀਤੇ ਜਾਣਗੇ।

ਇਸ ਤੋਂ ਇਲਾਵਾ ਚੋਣ ਕਮਿਸ਼ਨ ਨੇ ਨਾਮਜ਼ਦ ਦਾਖਲ ਕਰਨ ਦੀ ਆਖਰੀ ਤਰੀਕ 10 ਜਨਵਰੀ ਰੱਖੀ ਹੈ। ਤੁਹਾਨੂੰ ਦੱਸ ਦਈਏ ਕਿ ਹਰਿਆਣਾ ਦੇ ਜੀਂਦ ਵਿਧਾਨ ਸਭਾ ਸੀਟ ਵਿਧਾਇਕ ਹਰਿਚੰਦ ਮਿੱਢਾ ਦੇ ਦੇਹਾਂਤ ਤੋਂ ਬਾਅਦ ਨਾਲ ਖਾਲੀ ਸੀ। ਉਹ INLD ਪਾਰਟੀ ਤੋਂ ਸਨ।  ਮਿੱਢਾ ਦਾ ਦੇਹਾਂਤ 26 ਅਗਸਤ 2018 ਨੂੰ ਹੋਇਆ ਸੀ। ਹਰਿਚੰਦ ਮਿੱਢਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਬੇਟੇ ਕ੍ਰਿਸ਼ਣ ਮਿੱਢਾ ਭਾਜਪਾ ਵਿਚ ਸ਼ਾਮਿਲ ਹੋ ਗਏ ਸਨ।

ਹੁਣ ਮੰਨਿਆ ਜਾ ਰਿਹਾ ਹੈ ਕਿ ਉਹ ਹੀ ਇਸ ਸੀਟ ਤੋਂ ਬੀਜੇਪੀ ਉਮੀਦਵਾਰ ਹੋਣਗੇ ਅਤੇ ਇਹ ਸੀਟ ਵੀ ਭਾਜਪਾ  ਦੇ ਖਾਤੇ ਵਿਚ ਹੀ ਜਾ ਸਕਦੀ ਹੈ। ਇਸ ਤੋਂ ਇਲਾਵਾ ਤਾਮਿਲਨਾਡੂ ਦੀ ਤੀਰੁਵਰੁਰ ਵਿਧਾਨ ਸਭਾ ਸੀਟ ਰਾਜ ਦੇ ਸਾਬਕਾ ਮੁੱਖ ਮੰਤਰੀ ਅਤੇ ਡੀਐਮਕੇ ਚੀਫ਼ ਐਮ ਕਰੁਣਾਨਿਧੀ ਦੇ ਦੇਹਾਂਤ ਤੋਂ ਬਾਅਦ ਖਾਲੀ ਹੋਈ ਸੀ। ਇਸ ਸਾਲ ਅਗਸਤ ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।