ਟਵਿਟਰ ‘ਤੇ ਕਾਂਗਰਸ ਦਾ ਪੋਸਟਰ, ਖੱਟਰ ਨੂੰ ਦੱਸਿਆ ‘The Accidental CM’

ਏਜੰਸੀ

ਖ਼ਬਰਾਂ, ਰਾਸ਼ਟਰੀ

ਹਰਿਆਣਾ ਕਾਂਗਰਸ ਨੇ ਇਕ ਟਵਿਟਰ ਉਤੇ ਪੋਸਟਰ ਜਾਰੀ ਕਰਕੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ.......

Manohar Lal Khattar

ਨਵੀਂ ਦਿੱਲੀ : ਹਰਿਆਣਾ ਕਾਂਗਰਸ ਨੇ ਇਕ ਟਵਿਟਰ ਉਤੇ ਪੋਸਟਰ ਜਾਰੀ ਕਰਕੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ‘ਦ ਐਕਸੀਡੈਂਟਲ ਚੀਫ਼ ਮਨਿਸਟਰ’ ਕਰਾਰ ਦਿਤਾ ਹੈ। ਇੰਝ ਹੀ ਹੋਰ ਵੀ ਕਈ ਸ਼ਬਦਾਂ ਦਾ ਇਸਤੇਮਾਲ ਕਰਕੇ ਪਾਰਟੀ ਨੇ ਖੱਟਰ ਉਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਨੇ ਪੋਸਟਰ ਉਤੇ ਮੁੱਖ ਮੰਤਰੀ ਨੂੰ ਮੁੰਗੇਰੀਲਾਲ ਖੱਟਰ ਲਿਖ ਕੇ ਸੰਬੋਧਿਤ ਕੀਤਾ ਹੈ। ਇਸ ਦੇ ਨਾਲ ਪਾਰਟੀ ਨੇ ਇਕ ਟਵੀਟ ਲਿਖ ਕੇ ਖੱਟਰ ਨੂੰ ਨਿਸ਼ਾਨੇ ਉਤੇ ਲਿਆ। ਟਵੀਟ ਵਿਚ ਲਿਖਿਆ - ਮੁੰਗੇਰੀਲਾਲ ਖੱਟਰ, ਇਕ ਅਜਿਹੇ ਰਾਜਨੇਤਾ ਹਨ ਜਿਨ੍ਹਾਂ ਨੂੰ ਪੀਐਮਓ ਇੰਡੀਆ ਤੋਂ ਰਾਜ ਦੀ ਸੱਤਾ ਸੰਭਾਲਣ ਲਈ ਪੈਰਾਸ਼ੂਟ ਕੀਤਾ ਗਿਆ।

ਸੱਤਾ ਦੀ ਕੁਰਸੀ ਸੰਭਾਲਦੇ ਹੀ ਉਹ (ਖੱਟਰ) ਇਕ ਜਾਤੀਗਤ ਨੇਤਾ ਦੇ ਰੂਪ ਵਿਚ ਬਦਲ ਗਏ। ‘ਦ ਐਕਸੀਡੈਂਟਲ ਚੀਫ਼ ਮਨਿਸਟਰ ਦਾ ਲਾਜਵਾਬ ਟ੍ਰੇਲਰ ਕਾਫ਼ੀ ਛੇਤੀ ਆ ਰਿਹਾ ਹੈ. . . ਤੁਸੀਂ ਅੰਦਾਜਾ ਲਗਾਉਂਦੇ ਰਹੋ। ਹਰਿਆਣਾ ਕਾਂਗਰਸ ਦਾ ਇਹ ਪੋਸਟਰ ਹਾਲ ਦੀ ਇਕ ਫ਼ਿਲਮ ਤੋਂ ਬਾਅਦ ਆਇਆ ਹੈ ਜਿਸ ਦਾ ਨਾਂਅ ‘ਦ ਐਕਸੀਡੈਂਟਲ ਪ੍ਰਾਇਮ ਮਨਿਸਟਰ’ ਹੈ। ਇਹ ਫ਼ਿਲਮ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਕੇਂਦਰ ਵਿਚ ਰੱਖ ਕੇ ਬਣਾਈ ਗਈ ਹੈ। ਕਾਂਗਰਸ ਨੇ ਇਸ ਫ਼ਿਲਮ ਦਾ ਕਾਫ਼ੀ ਵਿਰੋਧ ਕੀਤਾ ਹੈ ਅਤੇ ਕਿਹਾ ਹੈ ਕਿ ਬੀਜੇਪੀ ਦੇ ਇਸ਼ਾਰੇ ਉਤੇ ਚੋਣ ਤੋਂ ਠੀਕ ਪਹਿਲਾਂ ਕਾਂਗਰਸ ਨੂੰ ਬਦਨਾਮ ਕਰਨ ਲਈ ਇਹ ਫ਼ਿਲਮ ਬਣਾਈ ਗਈ ਹੈ।

ਇਹ ਫ਼ਿਲਮ ਸੰਜੈ ਬਾਰੂ ਦੀ ਲਿਖੀ ਕਿਤਾਬ ਉਤੇ ਅਧਾਰਿਤ ਹੈ ਜਿਸ ਵਿਚ ਬਾਰੂ ਨੇ 2004 ਤੋਂ 2014 ਦੇ ਵਿਚ ਮਨਮੋਹਨ ਸਿੰਘ ਦੇ ਕਾਰਜਕਾਲ ਦਾ ਜਿਕਰ ਕੀਤਾ ਹੈ। ਬਾਰੂ 2004 ਤੋਂ 2008 ਤੱਕ ਮਨਮੋਹਨ ਸਿੰਘ   ਦੇ ਪ੍ਰੈਸ ਸਲਾਹਕਾਰ ਸਨ। ਬੀਤੇ ਵੀਰਵਾਰ ਨੂੰ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੁੰਦੇ ਹੀ ਵਿਵਾਦ ਸ਼ੁਰੂ ਹੋ ਗਿਆ ਅਤੇ ਕਾਂਗਰਸ ਬੀਜੇਪੀ ਆਹਮਣੇ ਸਾਹਮਣੇ ਆ ਗਈ। ਟ੍ਰੇਲਰ ਦੇ ਰਿਲੀਜ਼ ਉਤੇ ਬੀਜੇਪੀ ਨੇ ਇਕ ਟਵੀਟ ਵਿਚ ਲਿਖਿਆ, ਕਿਵੇਂ ਇਕ ਪਰਵਾਰ ਨੇ 10 ਸਾਲ ਤੱਕ ਦੇਸ਼ ਨੂੰ ਬੰਧਕ ਬਣਾਈ ਰੱਖਿਆ, ਇਸ ਦੀ ਦਾਸਤਾਂ ਹੈ ‘ਦ ਐਕਸੀਡੈਂਟਲ ਪ੍ਰਾਇਮ ਮਨਿਸਟਰ’।