ਕੇਰਲ ਤੋਂ ਈਸਾਈ ਅਤੇ ਮੁਸਲਿਮ ਭਾਈਚਾਰਕ ਮਿਸਾਲ ਆਈ ਸਾਹਮਣੇ, ਜਾਣੋ ਪੂਰੀ ਖ਼ਬਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਹਿਲਾਂ ਵੀ ਅਜਿਹੀ ਮਿਸਾਲਾ ਆ ਚੁੱਕੀਆਂ ਹਨ ਸਾਹਮਣੇ

File Photo

ਤੀਰੂਵੰਥਪੁਰ : ਕੇਰਲ ਤੋਂ ਇਕ ਵੱਡੀ ਭਾਈਚਾਰਕ ਮਿਸਾਲ ਸਾਹਮਣੇ ਆਈ ਹੈ ਜਿੱਥੇ ਕੋਥਮੰਗਲਮ ਵਿਚ ਸੀਏਏ ਵਿਰੁੱਧ ਹੋ ਰਹੇ ਪ੍ਰਦਰਸ਼ਨਾਂ 'ਚ ਸ਼ਾਮਲ ਹੋਏ ਹਜ਼ਾਰਾਂ ਮੁਸਲਮਾਨਾਂ ਵਾਸਤੇ ਇਕ ਚਰਚ ਦੇ ਨਮਾਜ ਅਦਾ ਕਰਨ ਲਈ ਦਰਵਾਜ਼ੇ ਖੋਲੇ ਗਏ।

ਕੇਰਲ ਦੇ ਮੁਸਲਮਾਨਾਂ ਦੇ ਵੱਡੇ ਧਰਮਗੁਰੂ ਸੈਯਦ ਮੁਨੱਵਰ ਅਲੀ ਸ਼ਹਾਬ ਥੰਗਲ ਨੇ ਪੀਟੀਆਈ ਭਾਸ਼ਾਂ ਨੂੰ ਦੱਸਿਆ ਕਿ ''ਕੋਥਮੰਗਲਮ ਵਿਚ ਇਕ ਪੁਰਾਣੀ ਗਿਰਜਾਘਰ ਦੇ ਅਧਿਕਾਰੀਆਂ ਨੇ ਜਦੋਂ ਸਾਨੂੰ ਮਗਰਿਬ ਦੀ ਨਮਾਜ ਅਦਾ ਕਰਨ ਦੇ ਲਈ ਜਗ੍ਹਾਂ ਦਿੱਤੀ ਤਾਂ ਮੈ ਭਾਰਤ ਦੀ ਅਸਲ ਰੂਹ ਨੂੰ ਮਹਿਸੂਸ ਕੀਤਾ''।

ਆਈਪੀਐਸ ਦੇ ਨੇਤਾ ਕੁਝਾਲਨਾਦਨ ਨੇ ਕਿਹਾ ''ਮੁਸਲਿਮ ਭਾਈਚਾਰੇ ਦੇ ਸੈਂਕੜਾ ਲੋਕਾਂ ਨੂੰ ਨਮਾਜ਼ ਅਦਾ ਕਰਨ ਵਿਚ ਕੋਈ ਦੇਰੀ ਨਾਂ ਹੋਵੇ ਇਸ ਦੇ ਲਈ ਗਿਰਜਾਘਰ ਦੇ ਅਧਿਕਾਰੀਆਂ ਨੂੰ ਚਰਚ ਦੇ ਹਾਲ ਵਿਚ ਨਮਾਜ ਅਦਾ ਕਰਨ ਦੇ ਲਈ ਇਜਾਜ਼ਤ ਮੰਗੀ। ਉਨ੍ਹਾਂ ਨੇ ਕਿਹਾ ਕਿ ਗਿਰਜਾਘਰ ਦੇ ਅਧਿਕਾਰੀਆਂ ਨੇ ਤੁਰੰਤ ਦਰਵਾਜੇ ਖੋਲ੍ਹ ਕੇ ਆਪਣੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਦਾ ਦਿਲ ਨਾਲ ਸਵਾਗਤ ਕੀਤਾ। ਨਾਲ ਹੀ ਉਨ੍ਹਾਂ ਨੇ ਨਮਾਜ ਲਈ ਚਟਾਈ ਅਤੇ ਮਾਈਕ ਦਾ ਇੰਤਜ਼ਾਮ ਕੀਤਾ''।

ਆਲ ਇੰਡੀਆ ਮੁਸਲਿਮ ਲੀਗ ਦੇ ਇਕ ਅਧਿਕਾਰੀ ਨੇ ਕਿਹਾ ਕਿ ''ਗਿਰਜਾਘਰ ਦੇ ਅਧਿਕਾਰੀਆਂ ਵੱਲੋਂ ਦਿਖਾਏ ਗਏ ਸ਼ਿਸ਼ਟਾਚਾਰ ਨੇ ਸਾਡੇ ਵਿਚ ਅਲੱਗ ਤਰ੍ਹਾਂ ਦੀ ਭਾਵਨਾ ਪੈਦਾ ਕੀਤੀ ਜਿਸ ਨੂੰ ਸ਼ਬਦਾ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਅਸੀ ਧਰਮ ਨਿਰਪੱਖਤਾ ਅਤੇ ਭਾਰਤ ਦੀ ਆਤਮਾ ਨੂੰ ਮਹਿਸੂਸ ਕੀਤਾ ਹੈ''।

ਦੱਸ ਦਈਏ ਕਿ ਇਹ ਕੋਈ ਪਹਿਲੀ ਮਿਸਾਲ ਨਹੀਂ ਹੈ ਜਦੋ ਕਿ ਕਿਸੇ ਧਰਮ ਨੇ ਦੂਜੇ ਧਰਮ ਦੇ ਲੋਕਾਂ ਵਾਸਤੇ ਪ੍ਰਾਥਨਾ ਕਰਨ ਲਈ ਆਪਣੇ ਧਾਰਮਿਕ ਅਸਥਾਨ ਦੇ ਦਰਵਾਜ਼ੇ ਖੋਲ੍ਹ ਹਨ ਅਜਿਹੀ ਮਿਸਾਲਾਂ ਪਹਿਲਾ ਵੀ ਕਈ ਵਾਰ ਸਾਹਮਣੇ ਆ ਚੁੱਕੀਆਂ ਹਨ ਜੋ ਕਿ ਭਾਰਤ ਦੀ ਭਾਈਚਾਰਕ ਏਕਤਾ ਅਤੇ ਧਰਮ ਨਿਰਪੱਖਤਾ ਨੂੰ ਦਰਸਾਉਂਦੀਆਂ ਹਨ।