ਕੇਰਲ 'ਤੇ ਕਰਨਾਟਕ ਸਮੇਤ ਇਨ੍ਹਾਂ ਥਾਵਾਂ ਤੇ ਅੱਜ ਵੀ ਭਾਰੀ ਬਾਰਿਸ਼ ਦੀ ਸੰਭਾਵਨਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਮੌਸਮ ਵਿਗਿਆਨ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਕਰਨਾਟਕ, ਕੇਰਲ ਅਤੇ ਮਾਹੇ 'ਚ ਵੱਖ - ਵੱਖ ਸਥਾਨਾਂ 'ਤੇ...

weather report heavy rain

ਨਵੀਂ ਦਿੱਲੀ : ਭਾਰਤ ਮੌਸਮ ਵਿਗਿਆਨ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਕਰਨਾਟਕ, ਕੇਰਲ ਅਤੇ ਮਾਹੇ 'ਚ ਵੱਖ - ਵੱਖ ਸਥਾਨਾਂ 'ਤੇ ਅੱਜ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਏਜੰਸੀ ਨੇ ਅਨੁਮਾਨ ਲਗਾਇਆ ਕਿ ਤਮਿਲਨਾਡੂ, ਪੁਡੁਚੇਰੀ ਅਤੇ ਕਰਾਈਕਲ 'ਚ ਵੀ ਪੂਰਾ ਦਿਨ ਭਾਰੀ ਬਾਰਿਸ਼ ਦੇਖੀ ਜਾ ਸਕਦੀ ਹੈ।

ਮੌਸਮ ਵਿਭਾਗ ਨੇ ਗਰਜ ਦੇ ਨਾਲ ਛੱਤੀਸਗੜ੍ਹ, ਓਡੀਸ਼ਾ, ਅਸਮ, ਮੇਘਾਲਿਆ, ਨਾਗਾਲੈਂਡ, ਮਣੀਪੁਰ ਅਤੇ ਮਿਜ਼ੋਰਮ ਵਿੱਚ ਵੱਖ - ਵੱਖ ਸਥਾਨਾਂ 'ਤੇ ਹਨ੍ਹੇਰੀ ਤੂਫਾਨ ਦੀ ਸੰਭਾਵਨਾ ਜਤਾਈ ਹੈ।   ਜ਼ਿਕਰਯੋਗ ਹੈ ਕਿ ਦੱਖਣ ਪੱਛਮ ਮਾਨਸੂਨ ਪੱਛਮ ਬੰਗਾਲ, ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ,ਬਿਹਾਰ ਸਮੇਤ ਹੋਰ ਕਈ ਜਗ੍ਹਾਵਾਂ ਤੋਂ ਵਿਦਾ ਹੋ ਗਿਆ ਹੈ। ਮਹਾਰਾਸ਼ਟਰ 'ਚ ਇਸ ਸਮੇਂ ਚਕਰਵਾਤੀ ਹਵਾਵਾਂ ਦਾ ਇੱਕ ਧੁਰਾ ਬਣਿਆ ਹੋਇਆ ਹੈ। ਇੱਥੋਂ ਇੱਕ ਟਰਫ ਰੇਖਾ ਕੇਰਲ ਤੱਕ ਜਾ ਰਹੀ ਹੈ।

ਇਸਦੇ ਚਲਦੇ ਕਰਨਾਟਕ ਅਤੇ ਕੇਰਲ 'ਚ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ।  ਦਿੱਲੀ 'ਚ ਜਿਆਦਾਤਰ ਸਮੇਂ ਤੱਕ ਬੱਦਲ ਛਾਏ ਰਹਿਣਗੇ। ਅੱਜ ਇੱਥੇ ਦਾ ਤਾਪਮਾਨ ਘੱਟੋ-ਘੱਟ 20 ਡਿਗਰੀ ਸੈਲਸੀਅਸ ਅਤੇ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 33 ਡਿਗਰੀ ਸੈਲਸੀਅਸ ਦੇ ਆਸਪਾਸ ਰਹੇਗਾ। ਮੁੰਬਈ ਵਿੱਚ ਘੱਟੋ-ਘੱਟ 26 ਡਿਗਰੀ ਸੈਲਸੀਅਸ ਅਤੇ ਜ਼ਿਆਦਾ ਤੋਂ ਜ਼ਿਆਦਾ 36 ਡਿਗਰੀ ਸੈਲਸੀਅਸ ਦਾ ਤਾਪਮਾਨ ਰਹੇਗਾ।

 ਇੱਥੇ ਵੀ ਬੱਦਲ ਛਾਏ ਰਹਿਣਗੇ। ਵਿਭਾਗ ਦੇ ਅਨੁਸਾਰ ਅਗਲੇ ਕੁਝ ਦਿਨਾਂ 'ਚ ਮੱਧ ਮਹਾਰਾਸ਼ਟਰ ਦੇ ਕੁਝ ਇਲਾਕਿਆਂ 'ਚ ਹਲਕੀ ਬਾਰਿਸ਼ ਹੋ ਸਕਦੀ ਹੈ ਪਰ ਮੁੰਬਈ 'ਚ ਮੀਂਹ ਦੀ ਸੰਭਾਵਨਾ ਨਹੀਂ ਹੈ। ਬਿਹਾਰ 'ਚ ਵੀ ਮੌਸਮ ਖੁਸ਼ਕ ਬਣਿਆ ਰਹੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।