ਕਸ਼ਮੀਰ ’ਚ ਮਹਿਲਾ CRPF ਸੈਨਿਕ ਹੋਣਗੀਆਂ ਤਾਇਨਾਤ, 6 ਹਫ਼ਤਿਆਂ ਲਈ ਦਿੱਤੀ ਜਾਵੇਗੀ ਟ੍ਰੇਨਿੰਗ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਵਾਨਾਂ ਵਾਂਗ ਹੀ ਅੱਤਵਾਦੀਆਂ ਦਾ ਸਾਹਮਣਾ ਕਰਨਗੀਆਂ ਮਹਿਲਾ ਸੈਨਿਕ 

Women CRPF soldiers will be deployed in Kashmir, training will be given for 6 weeks

 ਸ੍ਰੀਨਗਰ - ਜੰਮੂ ਕਸ਼ਮੀਰ ਵਾਦੀ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਮਜਬੂਤ ਕਰਨ ਲਈ ਕੇਂਦਰੀ ਰਿਜ਼ਰਵ ਪੁਲੀਸ ਫੋਰਸ (ਸੀਆਰਪੀਐੱਫ) ਵੱਲੋਂ ਅਤਿਵਾਦ ਵਿਰੋਧੀ ਗਤੀਵਿਧੀਆਂ ਲਈ ਮਹਿਲਾ ਸੈਨਿਕਾਂ ਨੂੰ ਤਾਇਨਾਤ ਕੀਤਾ ਜਾਵੇਗਾ। ਸੀਆਰਪੀਐੱਫ ਦੀ ਇੰਸਪੈਕਟਰ-ਜਨਰਲ (ਸ੍ਰੀਨਗਰ ਖੇਤਰ) ਚਾਰੂ ਸਿਨਹਾ ਨੇ ਦੱਸਿਆ ਕਿ ਗੈਰ-ਅਤਿਵਾਦੀ ਅਪਰੇਸ਼ਨਾਂ ਵਿਚ ਮਹਿਲਾ ਸੈਨਿਕਾਂ ਦੀ ਤਾਇਨਾਤੀ ਦੇ ਸਫਲਤਾਪੂਰਨ ਪ੍ਰਯੋਗ ਮਗਰੋਂ ਹੁਣ ਅਤਿਵਾਦੀਆਂ ਨਾਲ ਮੁਕਾਬਲਾ ਕਰਨ ਲਈ ਵਾਦੀ ਵਿੱਚ ਮਹਿਲਾ ਸੈਨਿਕਾਂ ਨੂੰ ਤਾਇਨਾਤ ਕੀਤਾ ਜਾਵੇਗਾ।

ਉਨ੍ਹਾਂ ਫੋਨ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਵਾਦੀ ਵਿੱਚ ਅਤਿਵਾਦੀਆਂ ਨਾਲ ਮੁਕਾਬਲਿਆਂ ਦੌਰਾਨ ਜਾਂ ਸਰਚ ਅਪਰੇਸ਼ਨਾਂ ਦੌਰਾਨ ਆਮ ਮਹਿਲਾਵਾਂ ਨੂੰ ਸੌਖ ਦਾ ਅਹਿਸਾਸ ਕਰਵਾਉਣ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਿਲਾ ਸੈਨਿਕਾਂ ਨੂੰ ਸਬੰਧਤ ਥਾਵਾਂ ’ਤੇ ਭੇਜਣ ਤੋਂ ਪਹਿਲਾਂ ਛੇ ਹਫਤਿਆਂ ਵਿੱਚ ਅਤਿਵਾਦ ਨਾਲ ਟਾਕਰੇ ਲਈ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਹਿਲਾ ਸੈਨਿਕਾਂ ਸੀਆਰਪੀਐੱਫ ਦੇ ਜਵਾਨਾਂ ਵਾਂਗ ਹੀ ਅਤਿਵਾਦੀਆਂ ਦਾ ਸਾਹਮਣਾ ਕਰਨਗੀਆਂ।