Uttar Pradesh: ਨਸ਼ੇ ਲਈ ਪੈਸੇ ਨਾ ਦੇਣ 'ਤੇ ਕਲਯੁਗੀ ਪੁੱਤ ਨੇ ਬਜ਼ੁਰਗ ਮਾਂ ਦਾ ਕੀਤਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Uttar Pradesh: ਫਿਲਹਾਲ ਦੋਸ਼ੀ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ

Kalyugi's son killed the elderly mother in Uttar Pradesh news in punjabi

Kalyugi's son killed the elderly mother in Uttar Pradesh news in punjabi : ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿਚ ਇਕ ਨੌਜਵਾਨ ਨੇ ਆਪਣੀ ਮਾਂ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਮਾਮਲਾ ਲੋਨੀ ਦੇ ਨਿਠੌਰਾ ਰੋਡ 'ਤੇ ਸਥਿਤ ਅਮਨ ਗਾਰਡਨ ਕਾਲੋਨੀ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨਸ਼ੇ ਦਾ ਆਦੀ ਸੀ। ਹਰ ਰੋਜ਼ ਉਹ ਆਪਣੀ ਮਾਂ ਤੋਂ ਨਸ਼ੇ ਕਰਨ ਲਈ ਪੈਸੇ ਮੰਗਦਾ ਸੀ। ਮਾਂ ਅਕਸਰ ਇਸ ਗੱਲ ਦਾ ਵਿਰੋਧ ਕਰਦੀ ਸੀ। ਜਦੋਂ ਉਹ ਇਸ ਦਾ ਵਿਰੋਧ ਕਰਦੀ ਤਾਂ ਉਹ  ਮੁਲਜ਼ਮ ਰੋਜ਼ ਆਪਣੀ ਮਾਂ ਨਾਲ ਲੜਦਾ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਪੈਸੇ ਨਾ ਦੇਣ 'ਤੇ ਪੁੱਤਰ ਨੇ ਉਸ ਦਾ ਕਤਲ ਕੀਤਾ ਹੈ।

ਇਹ ਵੀ ਪੜ੍ਹੋ: Singer Gurman Mann: ਪੰਜਾਬੀ ਗਾਇਕ ਗੁਰਮਨ ਮਾਨ ਖਿਲਾਫ FIR ਦਰਜ, ਧਾਰਮਿਕ ਭਾਵਨਾਵਾਂ ਨੂੰ ਪਹੁੰਚਾਈ ਠੇਸ 

ਘਟਨਾ ਦੀ ਸੂਚਨਾ ਮਿਲਦਿਆਂ ਹੀ ਆਸਪਾਸ ਦੇ ਲੋਕਾਂ ਦੀ ਭੀੜ ਮੌਕੇ 'ਤੇ ਇਕੱਠੀ ਹੋ ਗਈ। ਇਸ ਦੀ ਸੂਚਨਾ ਤੁਰੰਤ ਸਥਾਨਕ ਪੁਲਿਸ ਨੂੰ ਦਿਤੀ ਗਈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਦੋਸ਼ੀ ਪੁੱਤਰ ਨੂੰ ਹਿਰਾਸਤ 'ਚ ਲੈ ਕੇ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿਤੀ ਹੈ।
ਜਾਣਕਾਰੀ ਮੁਤਾਬਕ 24 ਸਾਲਾ ਸ਼ਾਹਰੁਖ ਆਪਣੀ ਮਾਂ ਦਿਲਸ਼ਾਦ ਬੇਗਮ ਨਾਲ ਰਹਿੰਦਾ ਸੀ। ਸ਼ਾਹਰੁਖ ਨਸ਼ੇ ਦਾ ਆਦੀ ਸੀ ਅਤੇ ਸ਼ਰਾਬ ਦੇ ਨਸ਼ੇ 'ਚ ਅਕਸਰ ਘਰ 'ਚ ਬਹਿਸ ਕਰਦਾ ਸੀ। ਉਹ ਆਪਣੀ ਮਾਂ ਤੋਂ ਨਸ਼ੇ ਲਈ ਪੈਸੇ ਵੀ ਮੰਗਦਾ ਸੀ। ਝਗੜੇ ਤੋਂ ਤੰਗ ਆ ਕੇ ਦਿਲਸ਼ਾਦ ਬੇਗਮ ਤਿੰਨ-ਚਾਰ ਦਿਨ ਪਹਿਲਾਂ ਆਪਣੀ ਲੜਕੀ ਦੇ ਘਰ ਚਲੀ ਗਈ ਸੀ। ਇੱਥੋਂ ਤੱਕ ਕਿ ਗੁਆਂਢੀਆਂ ਨੂੰ ਵੀ ਨਹੀਂ ਪਤਾ ਕਿ ਉਹ ਕਦੋਂ ਵਾਪਸ ਆਈ।

ਇਹ ਵੀ ਪੜ੍ਹੋ: Panipat News: ਪਾਣੀਪਤ ਵਿਚ ਵਾਪਰੇ ਸੜਕ ਹਾਦਸੇ ਵਿਚ ਭਤੀਜੇ ਦੀਆਂ ਅੱਖਾਂ ਸਾਹਮਣੇ ਚਾਚੇ ਨੇ ਤੋੜਿਆ ਦਮ 

ਏਸੀਪੀ ਲੋਨੀ ਸੂਰਿਆਬਲੀ ਮੌਰਿਆ ਨੇ ਦੱਸਿਆ ਕਿ ਦਿਲਸ਼ਾਦ ਬੇਗਮ ਨਾਂ ਦੀ 63 ਸਾਲਾ ਔਰਤ ਆਪਣੇ ਪਰਿਵਾਰ ਨਾਲ ਰਹਿ ਰਹੀ ਸੀ। ਉਸ ਦਾ ਬੇਟਾ ਸ਼ਾਹਰੁਖ ਨਸ਼ੇ ਦਾ ਆਦੀ ਸੀ। ਮਾਂ ਦੇ ਵਿਰੋਧ ਕਰਨ 'ਤੇ ਉਹ ਅਕਸਰ ਝਗੜਾ ਕਰਦਾ ਸੀ। ਨਸ਼ੇ ਲਈ ਪੈਸੇ ਮੰਗਣ ਨੂੰ ਲੈ ਕੇ ਉਸ ਦਾ ਆਪਣੀ ਮਾਂ ਨਾਲ ਝਗੜਾ ਹੋ ਗਿਆ ਅਤੇ ਘਰ ਵਿੱਚ ਰੱਖੇ ਤੇਜ਼ਧਾਰ ਹਥਿਆਰ ਨਾਲ ਉਸ ਦੀ ਮਾਂ ਦੀ ਗਰਦਨ ’ਤੇ ਵਾਰ ਕਰ ਦਿੱਤਾ। ਦਿਲਸ਼ਾਦ ਬੇਗਮ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਬਾਰੇ ਜਦੋਂ ਗੁਆਂਢੀਆਂ ਨੂੰ ਪਤਾ ਲੱਗਾ ਤਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਫਿਲਹਾਲ ਦੋਸ਼ੀ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: Moga Accident News: ਪੈਦਲ ਜਾ ਰਹੇ ਨੌਜਵਾਨ ਨੂੰ ਵਾਹਨ ਨੇ ਕੁਚਲਿਆ, ਮੌਕੇ 'ਤੇ ਹੋਈ ਮੌਤ 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart fromKalyugi's son killed the elderly mother in Uttar Pradesh news in punjabi  stay tuned to Rozana Spokesman)