500 ਰੁਪਏ ਤੋਂ ਘੱਟ ਕੀਤੀ ਜਾਵੇ ਰਸੋਈ ਗੈਸ ਸਿਲੰਡਰ ਦੀ ਕੀਮਤ : ਕਾਂਗਰਸ

ਏਜੰਸੀ

ਖ਼ਬਰਾਂ, ਰਾਜਨੀਤੀ

2024 ਵਿਚ ਕਾਂਗਰਸ ਦੀ ਸਰਕਾਰ ਬਣਨ ’ਤੇ 500 ਰੁਪਏ ਤੋਂ ਘੱਟ ਸਿਲੰਡਰ ਦੇਣ ਦਾ ਕੀਤਾ ਵਾਅਦਾ

Mallikarjun Kharge

 

ਨਵੀਂ ਦਿੱਲੀ: ਕਾਂਗਰਸ ਨੇ ਘਰੇਲੂ ਰਸੋਈ ਗੈਸ ਸਿਲੰਡਰ ਅਤੇ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਵਾਧੇ ਨੂੰ ‘ਹੋਲੀ ਤੋਂ ਪਹਿਲਾਂ ਮੋਦੀ ਸਰਕਾਰ ਦਾ ਤੋਹਫਾ’ ਕਰਾਰ ਦਿੰਦੇ ਹੋਏ ਕਿਹਾ ਕਿ ਕੇਂਦਰ ਨੂੰ ਰਾਜਸਥਾਨ ਸਰਕਾਰ ਤੋਂ ਸਬਕ ਲੈਣਾ ਚਾਹੀਦਾ ਹੈ। ਕਾਂਗਰਸ ਨੇ ਮੰਗ ਕੀਤੀ ਕਿ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 500 ਰੁਪਏ ਤੋਂ ਘੱਟ ਕੀਤੀ ਜਾਵੇ। ਮੁੱਖ ਵਿਰੋਧੀ ਪਾਰਟੀ ਨੇ ਇਹ ਵੀ ਕਿਹਾ ਕਿ ਜੇਕਰ 2024 ਵਿਚ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਘਰੇਲੂ ਰਸੋਈ ਗੈਸ ਦੀ ਕੀਮਤ ਕਿਸੇ ਵੀ ਹਾਲਤ ਵਿਚ 500 ਰੁਪਏ ਤੋਂ ਵੱਧ ਨਹੀਂ ਹੋਵੇਗੀ।

ਇਹ ਵੀ ਪੜ੍ਹੋ: ਨਸ਼ੇ ਨੇ ਉਜਾੜਿਆ ਇੱਕ ਹੋਰ ਘਰ, ਨੌਜਵਾਨ ਦੀ ਓਵਰਡੋਜ਼ ਨਾਲ ਮੌਤ

ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਟਵੀਟ ਕੀਤਾ, "ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿਚ 50 ਰੁਪਏ ਦਾ ਵਾਧਾ, ਵਪਾਰਕ ਗੈਸ ਸਿਲੰਡਰ 350 ਰੁਪਏ ਮਹਿੰਗਾ। ਜਨਤਾ ਪੁੱਛ ਰਹੀ ਹੈ ਕਿ ਹੁਣ ਹੋਲੀ ਦੇ ਪਕਵਾਨ ਕਿਵੇਂ ਬਣਨਗੇ , ਕਦੋਂ ਤੱਕ ਇਹ ਲੁੱਟ ਦੇ ਹੁਕਮ ਜਾਰੀ ਰਹਿਣਗੇ?” ਕਾਂਗਰਸ ਦੇ ਬੁਲਾਰੇ ਗੌਰਵ ਵੱਲਭ ਨੇ ਪੱਤਰਕਾਰਾਂ ਨੂੰ ਕਿਹਾ, ''ਮੋਦੀ ਜੀ ਨੇ ਮਿੱਤਰਕਾਲ 'ਚ ਹੋਲੀ ਤੋਂ ਸੱਤ ਦਿਨ ਪਹਿਲਾਂ ਜਨਤਾ ਨੂੰ ਤੋਹਫਾ ਦਿੱਤਾ ਹੈ। ਮੋਦੀ ਜੀ ਨਹੀਂ ਚਾਹੁੰਦੇ ਕਿ ਲੋਕ ਹੋਲੀ 'ਤੇ ਆਪਣੀ ਰਸੋਈ 'ਚ ਕੁਝ ਬਣਾਉਣ।''

ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ PSPCL ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਦੇ ਸੇਵਾ ਕਾਲ 'ਚ ਇਕ ਸਾਲ ਦਾ ਕੀਤਾ ਵਾਧਾ 

ਉਹਨਾਂ ਕਿਹਾ,''ਰਾਜਸਥਾਨ 'ਚ ਸਾਡੀ ਸਰਕਾਰ 500 ਰੁਪਏ ਤੋਂ ਘੱਟ 'ਚ ਗੈਸ ਸਿਲੰਡਰ ਦੇ ਰਹੀ ਹੈ। ਮੋਦੀ ਜੀ ਸੂਬਿਆਂ ਤੋਂ ਸਿੱਖੋ। ਸਾਡੀ ਮੰਗ ਹੈ ਕਿ ਰਸੋਈ ਗੈਸ ਦੀ ਕੀਮਤ 500 ਰੁਪਏ ਤੋਂ ਘੱਟ ਕੀਤੀ ਜਾਵੇ। ਜੇਕਰ ਇਹ ਕੀਮਤ 500 ਰੁਪਏ ਤੋਂ ਜ਼ਿਆਦਾ ਹੁੰਦੀ ਹੈ ਤਾਂ ਇਹ ਜੀਡੀਪੀ ਵਾਧੇ ਲਈ ਚੰਗਾ ਨਹੀਂ ਹੋਵੇਗਾ”।

ਇਹ ਵੀ ਪੜ੍ਹੋ: ਜਲਦ ਹੀ ਬੈਂਕਾਂ ਮੁਲਾਜ਼ਮਾਂ ਲਈ ਹੋ ਸਕਦਾ ਹੈ 5 ਦਿਨ ਦਾ ਹਫ਼ਤਾ

ਉਹਨਾਂ ਕਿਹਾ, ''ਜਦੋਂ ਅਸੀਂ ਰਾਜਸਥਾਨ 'ਚ ਅਜਿਹਾ ਕਰ ਸਕਦੇ ਹਾਂ ਤਾਂ ਦੇਸ਼ 'ਚ ਕਿਉਂ ਨਹੀਂ। ਅਸੀਂ ਪ੍ਰਣ ਲੈਂਦੇ ਹਾਂ ਕਿ ਜੇਕਰ 2024 ਵਿਚ ਸਾਡੀ ਸਰਕਾਰ ਬਣੀ ਤਾਂ ਘਰੇਲੂ ਸਿਲੰਡਰ ਦੀ ਕੀਮਤ 500 ਰੁਪਏ ਤੋਂ ਵੱਧ ਨਹੀਂ ਹੋਵੇਗੀ”। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ 14.2 ਕਿਲੋਗ੍ਰਾਮ ਦੇ ਐਲਪੀਜੀ ਸਿਲੰਡਰ ਦੀ ਕੀਮਤ ਵਿਚ 50 ਰੁਪਏ ਦਾ ਵਾਧਾ ਕੀਤਾ ਗਿਆ। ਰਾਜਧਾਨੀ ਦਿੱਲੀ 'ਚ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਹੁਣ 1103 ਰੁਪਏ 'ਤੇ ਪਹੁੰਚ ਗਈ ਹੈ। ਪਹਿਲਾਂ ਇੱਥੇ ਇੱਕ ਸਿਲੰਡਰ 1053 ਰੁਪਏ ਵਿਚ ਮਿਲਦਾ ਸੀ।