ਕਰਨਾਟਕ 'ਚ BJP ਵਿਧਾਇਕ ਬਾਸਨਗੌੜਾ ਪਾਟਿਲ ਯਤਨਾਲ ਦਾ ਵਿਵਾਦਿਤ ਬਿਆਨ

ਏਜੰਸੀ

ਖ਼ਬਰਾਂ, ਰਾਜਨੀਤੀ

''ਗ਼ਲਤੀ ਨਾਲ ਵੀ ਕੋਈ ਨਾ ਦੇਵੇ ਮੁਸਲਿਮ ਉਮੀਦਵਾਰ ਨੂੰ ਵੋਟ, ਇਥੇ ਟੀਪੂ ਸੁਲਤਾਨ ਦਾ ਕੋਈ ਵੀ ਪੈਰੋਕਾਰ ਨਹੀਂ ਜਿੱਤੇਗਾ''

Basangouda Patil Yatnal (file photo)

ਕਰਨਾਟਕ : ਕਰਨਾਟਕ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਟੀਪੂ ਸੁਲਤਾਨ ਨੂੰ ਲੈ ਕੇ ਵਿਵਾਦ ਜਾਰੀ ਹੈ। ਹੁਣ ਭਾਜਪਾ ਦੇ ਇੱਕ ਵਿਧਾਇਕ ਨੇ ਟੀਪੂ ਸੁਲਤਾਨ ਨਾਲ ਸਬੰਧਤ ਬਿਆਨ ਦੇ ਕੇ ਹੰਗਾਮਾ ਮਚਾ ਦਿੱਤਾ ਹੈ। ਵਿਜੇਪੁਰਾ ਵਿੱਚ ਇੱਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਬੀਜੇਪੀ ਵਿਧਾਇਕ ਬਾਸਨਗੌੜਾ ਪਾਟਿਲ ਯਤਨਾਲ ਨੇ ਮੁਸਲਮਾਨਾਂ ਦੀ ਤੁਲਨਾ 18ਵੀਂ ਸਦੀ ਦੇ ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਨਾਲ ਕੀਤੀ ਅਤੇ ਲੋਕਾਂ ਨੂੰ ਮੁਸਲਮਾਨ ਨੇਤਾ ਨੂੰ ਵੋਟ ਨਾ ਦੇਣ ਲਈ ਕਿਹਾ।

ਇਹ ਵੀ ਪੜ੍ਹੋ​  :  ਚੜਦੇ ਮਹੀਨੇ ਹੀ ਵਧਿਆ ਗੈਸ ਸਿਲੰਡਰ ਦਾ ਭਾਅ, ਵਪਾਰਕ  ਸਿਲੰਡਰ 350 ਰੁਪਏ ਜਦਕਿ ਘਰੇਲੂ ਸਿਲੰਡਰ ਹੋਇਆ 50 ਰੁਪਏ ਮਹਿੰਗਾ

ਭਾਜਪਾ ਪਹਿਲਾਂ ਹੀ ਟੀਪੂ ਸੁਲਤਾਨ 'ਤੇ ਹਜ਼ਾਰਾਂ ਲੋਕਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਨ ਦਾ ਦੋਸ਼ ਲਗਾਉਂਦੀ ਰਹੀ ਹੈ। ਪਿਛਲੀ ਸਿੱਧਰਮਈਆ ਸਰਕਾਰ ਨੇ ਜਦੋਂ ਟੀਪੂ ਸੁਲਤਾਨ ਦੀ ਜਯੰਤੀ ਮਨਾਈ ਸੀ ਤਾਂ ਭਾਜਪਾ ਨੇ ਇਸ 'ਤੇ ਕਈ ਸਵਾਲ ਖੜ੍ਹੇ ਕੀਤੇ ਸਨ। ਇਸ ਵਾਰ ਵਿਧਾਇਕ ਯਤਨਾਲ ਨੇ ਕਿਹਾ ਕਿ ਸਾਰੇ ਵਿਧਾਇਕ ਮੈਨੂੰ ਨੂੰ ਪੁੱਛਦੇ ਹਨ ਕਿ ਤੁਹਾਡੇ ਹਲਕੇ ਵਿੱਚ ਇੱਕ ਲੱਖ ਟੀਪੂ ਸੁਲਤਾਨ (ਮੁਸਲਿਮ ਵੋਟ) ਹਨ, ਫਿਰ ਸ਼ਿਵਾਜੀ ਮਹਾਰਾਜ ਦੇ ਵੰਸ਼ਜ ਬੀਜਾਪੁਰ ਤੋਂ ਕਿਵੇਂ ਜਿੱਤੇ। ਉਨ੍ਹਾਂ ਕਿਹਾ ਕਿ ਇੱਥੇ ਟੀਪੂ ਸੁਲਤਾਨ ਦਾ ਕੋਈ ਪੈਰੋਕਾਰ ਨਹੀਂ ਜਿੱਤੇਗਾ। ਗਲਤੀ ਨਾਲ ਵੀ ਤੁਹਾਨੂੰ ਮੁਸਲਮਾਨਾਂ ਨੂੰ ਆਪਣੀ ਵੋਟ ਨਹੀਂ ਪਾਉਣੀ ਚਾਹੀਦੀ। 

ਇਹ ਵੀ ਪੜ੍ਹੋ​  : DRI ਮੁੰਬਈ ਹੱਥ ਲੱਗੀ ਵੱਡੀ ਸਫਲਤਾ, ਯਾਤਰੀ ਤੋਂ ਬਰਾਮਦ ਹੋਈ 2.58 ਕਿਲੋ ਕੋਕੀਨ

ਯਤਨਾਲ ਦੀ ਟਿੱਪਣੀ ਦੀ ਨਿੰਦਾ ਕਰਦੇ ਹੋਏ ਕਾਂਗਰਸ ਦੇ ਐਮਐਲਸੀ ਨਾਗਰਾਜ ਯਾਦਵ ਨੇ ਕਿਹਾ ਕਿ ਉਨ੍ਹਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਚੋਣ ਨਹੀਂ ਲੜਨੀ ਚਾਹੀਦੀ। ਇਸ ਨੂੰ ਕਿਸ ਹੱਦ ਤੱਕ ਲਿਆ ਜਾ ਰਿਹਾ ਹੈ? ਕੀ ਉਹ ਸਾਰੇ ਭ੍ਰਿਸ਼ਟਾਚਾਰ ਅਤੇ ਗੈਰ-ਕਾਨੂੰਨੀ ਗਤੀਵਿਧੀਆਂ 'ਤੇ ਪਰਦਾ ਪਾਉਣਾ ਚਾਹੁੰਦੇ ਹਨ? ਇਹ ਪੂਰੀ ਤਰ੍ਹਾਂ ਗੈਰ-ਜਮਹੂਰੀ ਹੈ। ਪ੍ਰਧਾਨ ਮੰਤਰੀ ਨੂੰ ਇਸ 'ਤੇ ਪ੍ਰਤੀਕਿਰਿਆ ਦੇਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਵੋਟਾਂ ਦਾ ਧਰੁਵੀਕਰਨ ਗੈਰ-ਸੰਵਿਧਾਨਕ ਹੈ। ਮੁਸਲਿਮ ਵੋਟਰਾਂ ਨੂੰ ਟੀਪੂ ਸੁਲਤਾਨ ਕਹਿਣਾ ਬਹੁਤ ਗਲਤ ਹੈ, ਯਤਨਾਲ ਨੂੰ ਚੋਣ ਲੜਨ ਤੋਂ ਰੋਕਿਆ ਜਾਣਾ ਚਾਹੀਦਾ ਹੈ।