ਮੇਰੇ ਕੋਲ ਕੋਈ ‘ਜਾਦੂਈ ਚਿਰਾਗ਼’ ਨਹੀਂ, ਜੋ 2024 ਤੋਂ ਪਹਿਲਾਂ ਵਿਰੋਧੀ ਧਿਰਾਂ ਦੀ ਏਕਤਾ ਸਬੰਧੀ ਭਵਿੱਖਬਾਣੀ ਕਰ ਸਕੇ: ਫ਼ਾਰੂਕ ਅਬਦੁੱਲਾ

ਏਜੰਸੀ

ਖ਼ਬਰਾਂ, ਰਾਜਨੀਤੀ

ਕਿਹਾ : ਨੈਸ਼ਨਲ ਕਾਨਫ਼ਰੰਸ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਕਰਵਾਉਣ ਦੀ ਭੀਖ ਨਹੀਂ ਮੰਗੇਗੀ

Farooq Abdullah (File Photo)

 

ਜੰਮੂ: ਨੈਸ਼ਨਲ ਕਾਨਫ਼ਰੰਸ ਦੇ ਮੁਖੀ ਫ਼ਾਰੂਕ ਅਬਦੁੱਲਾ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਕੋਲ ਕੋਈ ਜਾਦੂਈ ਚਿਰਾਗ ਨਹੀਂ ਹੈ ਜੋ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਦੀ ਏਕਤਾ ਦੀ ਭਵਿੱਖਬਾਣੀ ਕਰ ਸਕੇ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਕਿਹਾ ਕਿ ਗ਼ੈਰ-ਭਾਜਪਾ ਪਾਰਟੀਆਂ ਨੂੰ ਦੇਸ਼ ਵਿਚ ਲੋਕਤੰਤਰ ਦੀ ਰਖਿਆ ਲਈ ਇਕਜੁੱਟ ਹੋਣ ਦੀ ਲੋੜ ਨੂੰ ਮਹਿਸੂਸ ਕਰਨਾ ਚਾਹੀਦਾ ਹੈ। ਅਬਦੁੱਲਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਲਈ ਬੇਨਤੀ ਨਹੀਂ ਕਰੇਗੀ ਪਰ ਇਸ ਸਾਲ ਦੇ ਅੰਤ 'ਚ ਹੋਣ ਵਾਲੀਆਂ ਪੰਚਾਇਤ ਅਤੇ ਸਥਾਨਕ ਬਾਡੀ ਚੋਣਾਂ ਲੜਨ ਲਈ ਤਿਆਰ ਹੈ।

ਇਹ ਵੀ ਪੜ੍ਹੋ: ਧਾਰਮਿਕ ਸਥਾਨ ’ਤੇ ਨਤਮਸਤਕ ਹੋਣ ਜਾ ਰਹੇ ਨੌਜਵਾਨ ਨਾਲ ਵਾਪਰਿਆ ਮੰਦਭਾਗਾ ਹਾਦਸਾ

ਅਬਦੁੱਲਾ ਨੇ ਪਾਰਟੀ ਹੈੱਡਕੁਆਰਟਰ 'ਤੇ ਪੱਤਰਕਾਰਾਂ ਨੂੰ ਕਿਹਾ, ''ਮੇਰੇ ਕੋਲ ਵਿਰੋਧੀ ਪਾਰਟੀਆਂ ਦੀ ਏਕਤਾ (2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ) ਦੀ ਭਵਿੱਖਬਾਣੀ ਕਰਨ ਲਈ ਕੋਈ ਜਾਦੂਈ ਚਿਰਾਗ ਨਹੀਂ ਹੈ। (ਇਕ ਸਾਂਝਾ ਮੋਰਚਾ ਬਣਾਉਣ ਲਈ) ਯਤਨ ਜਾਰੀ ਹਨ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਸਹੀ ਸਮਝ ਵਿਕਸਿਤ ਹੋਵੇਗੀ ਅਤੇ ਉਹ ਸਾਰੇ ਇਕੱਠੇ ਆਉਣਗੇ”। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆ ਪਾਲ ਮਲਿਕ ਨੇ ਵੀ ਸੰਸਦੀ ਚੋਣਾਂ ਵਿਚ ਭਾਜਪਾ ਨੂੰ ਟੱਕਰ ਦੇਣ ਲਈ ਵਿਰੋਧੀ ਧਿਰ ਦੀ ਏਕਤਾ ਦੀ ਵਕਾਲਤ ਕੀਤੀ ਹੈ।

ਇਹ ਵੀ ਪੜ੍ਹੋ: ਪਹਿਲਵਾਨਾਂ ਦੇ ਧਰਨੇ 'ਚ ਪਹੁੰਚੇ ਨਵਜੋਤ ਸਿੱਧੂ ਬੋਲੇ, ਗ੍ਰਿਫ਼ਤਾਰੀ 'ਚ ਦੇਰੀ ਹੋਈ ਤਾਂ ਜਾਨ ਦੀ ਬਾਜ਼ੀ ਲਗਾ ਦੇਵਾਂਗਾ

ਮਲਿਕ ਨੇ (ਹਾਲ ਹੀ ਵਿਚ) ਬਹੁਤ ਸਾਰੀਆਂ ਗੱਲਾਂ ਕਹੀਆਂ ਹਨ...ਉਨ੍ਹਾਂ ਨੇ 2019 ਦੇ ਪੁਲਵਾਮਾ ਹਮਲੇ ਬਾਰੇ ਗੱਲ ਕੀਤੀ ਕਿ ਕਿਵੇਂ ਪੰਜ ਜਹਾਜ਼ ਮੁਹਈਆ ਕਰਵਾਉਣ ਦੀ ਬੇਨਤੀ ਨੂੰ ਰੱਦ ਕਰ ਦਿਤਾ ਗਿਆ ਅਤੇ 700 ਟਰੱਕਾਂ ਨੂੰ ਸੜਕ ਤੋਂ ਲੰਘਣਾ ਪਿਆ ਸੀ। ਪਹਿਲਾਂ ਕੋਈ ਸੁਰੱਖਿਆ ਅਭਿਆਸ ਨਹੀਂ ਕੀਤਾ ਗਿਆ ਸੀ, ਇਹ ਇਕ ਤ੍ਰਾਸਦੀ ਹੈ। ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਨੈਸ਼ਨਲ ਕਾਨਫ਼ਰੰਸ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਕਰਵਾਉਣ ਦੀ ਭੀਖ ਨਹੀਂ ਮੰਗੇਗੀ ਕਿਉਂਕਿ, ” ਉਹ (ਭਾਜਪਾ) ਲੋਕਤੰਤਰ ਨੂੰ ਕੁਚਲ ਰਹੇ ਹਨ”।

ਇਹ ਵੀ ਪੜ੍ਹੋ: ਕਬਰ 'ਤੇ ਤਾਲੇ ਲੱਗੀ ਇਹ ਤਸਵੀਰ ਪਾਕਿਸਤਾਨ ਦੀ ਨਹੀਂ ਹੈਦਰਾਬਾਦ, ਭਾਰਤ ਦੀ ਹੈ, ਪੜ੍ਹੋ Fact Check ਰਿਪੋਰਟ

ਉਨ੍ਹਾਂ ਕਿਹਾ, "ਭਾਰਤ ਇਕ ਲੋਕਤੰਤਰੀ ਦੇਸ਼ ਹੈ ਅਤੇ ਤੁਸੀਂ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਵਾਂਝਾ ਕਰ ਰਹੇ ਹੋ।"ਅਬਦੁੱਲਾ ਨੇ ਜ਼ੋਰ ਦੇ ਕੇ ਕਿਹਾ ਕਿ ਨੈਸ਼ਨਲ ਕਾਨਫ਼ਰੰਸ ਪੰਚਾਇਤ ਅਤੇ ਜ਼ਿਲ੍ਹਾ ਵਿਕਾਸ ਪ੍ਰੀਸ਼ਦ ਜਾਂ ਵਿਧਾਨ ਸਭਾ ਚੋਣਾਂ ਲੜਨ ਲਈ ਤਿਆਰ ਹੈ, ਜਦੋਂ ਵੀ ਚੋਣਾਂ ਹੁੰਦੀਆਂ ਹਨ। ਉਨ੍ਹਾਂ ਕਿਹਾ, "ਪ੍ਰਮਾਤਮਾ ਦਾ ਸ਼ੁਕਰ ਹੈ ਕਿ ਕੁਝ ਹੋ ਰਿਹਾ ਹੈ... ਘੱਟੋ-ਘੱਟ ਪੰਚਾਇਤੀ ਚੋਣਾਂ ਤਾਂ ਹੋਣਗੀਆਂ।" ਇਹ ਲੋਕਤੰਤਰ ਦਾ ਆਧਾਰ ਹੈ ਅਤੇ ਅਸੀਂ ਕੋਈ ਵੀ ਚੋਣ ਨਹੀਂ ਛੱਡਾਂਗੇ।''