ਡਬਲ ਇੰਜਣ ਸਰਕਾਰ 'ਚ ਗੁਜਰਾਤ ਵਿਚ ਨਸ਼ਾ-ਸ਼ਰਾਬ ਮਾਫੀਆ ਨੂੰ ਸਰਪ੍ਰਸਤੀ ਦੇਣ ਵਾਲੇ ਲੋਕ ਕੌਣ ਹਨ?: ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਰਾਜਨੀਤੀ

ਕਾਂਗਰਸੀ ਆਗੂ ਨੇ ਸਵਾਲ ਕੀਤਾ ਕਿ 'ਡਬਲ ਇੰਜਣ ਵਾਲੀ ਸਰਕਾਰ 'ਚ ਬੈਠੇ ਲੋਕ ਕੌਣ ਹਨ ਜੋ ਡਰੱਗ ਮਾਫੀਆ ਤੇ ਸ਼ਰਾਬ ਮਾਫੀਆ ਨੂੰ ਲਗਾਤਾਰ ਸਰਪ੍ਰਸਤੀ ਦੇ ਰਹੇ ਹਨ

Rahul Gandhi



ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਗੁਜਰਾਤ ‘ਚ ਪਿਛਲੇ ਕੁਝ ਮਹੀਨਿਆਂ ‘ਚ ਹੋਈ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਨੂੰ ਲੈ ਕੇ ਕੇਂਦਰ ਅਤੇ ਸੂਬਾ ਸਰਕਾਰ ‘ਤੇ ਨਿਸ਼ਾਨਾ ਸਾਧਿਆ ਅਤੇ ਸਵਾਲ ਕੀਤਾ ਕਿ ਡਬਲ ਇੰਜਣ ਵਾਲੀ ਸਰਕਾਰ ‘ਚ ਕੌਣ ਲੋਕ ਡਰੱਗ ਮਾਫੀਆ ਨੂੰ ਸਰਪ੍ਰਸਤੀ ਦੇ ਰਹੇ ਹਨ। ਉਹਨਾਂ ਇਹ ਵੀ ਕਿਹਾ ਕਿ ਗੁਜਰਾਤ ਵਿਚ ਕਾਨੂੰਨ ਵਿਵਸਥਾ ਹੈ ਜਾਂ ‘ਮਾਫੀਆ ਦੀ ਸਰਕਾਰ’ ਹੈ?

Rahul and Priyanka Gandhi allege 'patronage' to drugs mafia in Gujarat

ਰਾਹੁਲ ਗਾਂਧੀ ਨੇ ਟਵੀਟ ਕੀਤਾ, ''ਗੁਜਰਾਤ ਦੇ ਮੁੰਦਰਾ ਬੰਦਰਗਾਹ 'ਤੇ ਪਿਛਲੇ ਸਾਲ 21 ਸਤੰਬਰ ਨੂੰ 21,000 ਕਰੋੜ ਰੁਪਏ ਦਾ 3000 ਕਿਲੋ ਨਸ਼ੀਲਾ ਪਦਾਰਥ ਜ਼ਬਤ ਕੀਤਾ ਗਿਆ ਸੀ। 22 ਮਈ ਨੂੰ 500 ਕਰੋੜ ਰੁਪਏ ਦਾ 56 ਕਿਲੋ ਨਸ਼ੀਲਾ ਪਦਾਰਥ ਅਤੇ 22 ਜੁਲਾਈ ਨੂੰ 375 ਕਰੋੜ ਰੁਪਏ ਦਾ 75 ਕਿਲੋ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਸੀ”। ਕਾਂਗਰਸੀ ਆਗੂ ਨੇ ਸਵਾਲ ਕੀਤਾ ਕਿ 'ਡਬਲ ਇੰਜਣ ਵਾਲੀ ਸਰਕਾਰ 'ਚ ਬੈਠੇ ਲੋਕ ਕੌਣ ਹਨ ਜੋ ਡਰੱਗ ਮਾਫੀਆ ਤੇ ਸ਼ਰਾਬ ਮਾਫੀਆ ਨੂੰ ਲਗਾਤਾਰ ਸਰਪ੍ਰਸਤੀ ਦੇ ਰਹੇ ਹਨ? ਗੁਜਰਾਤ ਦੇ ਨੌਜਵਾਨ ਨਸ਼ਿਆਂ ਵੱਲ ਕਿਉਂ ਜਾ ਰਹੇ ਹਨ?

Rahul Gandhi

ਉਹਨਾਂ ਇਹ ਵੀ ਸਵਾਲ ਕੀਤਾ, ''ਇਕੋ ਬੰਦਰਗਾਹ 'ਤੇ ਤਿੰਨ ਵਾਰ ਨਸ਼ੀਲੇ ਪਦਾਰਥ ਫੜੇ ਜਾਣ ਦੇ ਬਾਵਜੂਦ ਨਸ਼ੀਲੇ ਪਦਾਰਥਾਂ ਦੀ ਖੇਪ ਲਗਾਤਾਰ ਉਸੇ ਬੰਦਰਗਾਹ 'ਤੇ ਕਿਵੇਂ ਉਤਰ ਰਹੀ ਹੈ? ਕੀ ਗੁਜਰਾਤ ਵਿਚ ਕਾਨੂੰਨ ਵਿਵਸਥਾ ਖਤਮ ਹੋ ਗਈ ਹੈ? ਮਾਫੀਆ ਨੂੰ ਕਾਨੂੰਨ ਦਾ ਕੋਈ ਡਰ ਨਹੀਂ? ਜਾਂ ਇਹ ਮਾਫੀਆ ਦੀ ਸਰਕਾਰ ਹੈ?”

Tweet

ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵੀਟ ਕੀਤਾ, “ਗੁਜਰਾਤ ਦੇ ਇਕੋ ਬੰਦਰਗਾਹ ਤੋਂ ਤਿੰਨ ਵਾਰ ਕਰੀਬ 22000 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ। ਮੀਡੀਆ ਚੁੱਪ, ਸਰਕਾਰ ਸੁਸਤ, ਸਰਕਾਰ ਦੀਆਂ ਸਾਰੀਆਂ ਏਜੰਸੀਆਂ ਚੁੱਪ। ਭਾਜਪਾ ਸਰਕਾਰ ਦੀ ਨੱਕ ਹੇਠ ਮਾਫੀਆ ਦੇਸ਼ ਭਰ ਵਿਚ ਨਸ਼ੀਲੇ ਪਦਾਰਥ ਵੰਡ ਰਿਹਾ ਹੈ। ਕੀ ਕਾਨੂੰਨ ਵਿਵਸਥਾ ਬੇਵੱਸ ਹੈ ਜਾਂ ਮਾਫੀਆ ਦੀ ਮਿਲੀਭੁਗਤ ਹੈ?

Tweet

ਦੱਸ ਦੇਈਏ ਤਿ ਗੁਜਰਾਤ ਦੇ ਅੱਤਵਾਦ ਵਿਰੋਧੀ ਦਸਤੇ (ਏਟੀਐੱਸ) ਨੇ ਪਿਛਲੇ ਮਹੀਨੇ ਕੱਛ ਜ਼ਿਲੇ ਦੇ ਮੁੰਦਰਾ ਬੰਦਰਗਾਹ ਨੇੜੇ ਇਕ ਕੰਟੇਨਰ ਤੋਂ ਲਗਭਗ 75.3 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਸੀ, ਜਿਸ ਦੀ ਕੀਮਤ 376.5 ਕਰੋੜ ਰੁਪਏ ਹੈ। ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਪਿਛਲੇ ਸਾਲ ਸਤੰਬਰ ਵਿਚ ਮੁੰਦਰਾ ਬੰਦਰਗਾਹ 'ਤੇ ਦੋ ਕੰਟੇਨਰਾਂ ਤੋਂ ਲਗਭਗ 3,000 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਸੀ, ਜੋ ਅਫਗਾਨਿਸਤਾਨ ਤੋਂ ਆਈ ਮੰਨੀ ਜਾਂਦੀ ਹੈ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿਚ ਇਸ ਦੀ ਕੀਮਤ ਲਗਭਗ 21,000 ਕਰੋੜ ਰੁਪਏ ਸੀ।