ਦਿਗਵਿਜੈ ਸਿੰਘ ਦਾ ਦਾਅਵਾ, ‘ਆਈਐਸਆਈ ਤੋਂ ਪੈਸੇ ਲੇ ਰਹੇ ਨੇ ਭਾਜਪਾ ਅਤੇ ਬਜਰੰਗ ਦਲ’
ਮੁਸਲਮਾਨਾਂ ਤੋਂ ਜ਼ਿਆਦਾ ਗੈਰ-ਮੁਸਲਮਾਨ ਕਰ ਰਹੇ ਨੇ ਜਾਸੂਸੀ
ਨਵੀਂ ਦਿੱਲੀ: ਕਾਂਗਰਸ ਜਨਰਲ ਸਕੱਤਰ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਨੇ ਇਕ ਵਿਵਾਦਿਤ ਬਿਆਨ ਦਿੱਤਾ ਹੈ। ਉਹਨਾਂ ਨੇ ਭਾਜਪਾ ਅਤੇ ਬਜਰੰਗ ਦਲ ‘ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਇਹ ਦੋਵੇਂ ਪਾਰਟੀਆਂ ਪਾਕਿਸਤਾਨੀ ਖ਼ੁਫੀਆ ਏਜੰਸੀ ਆਈਐਸਆਈ ਤੋਂ ਪੈਸੇ ਲੈ ਰਹੀਆਂ ਹਨ। ਇੰਨਾ ਹੀ ਨਹੀਂ ਦਿਗਵਿਜੈ ਨੇ ਆਈਐਸਆਈ ਲਈ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਧਰਮ ਨਾਲ ਜੋੜਦੇ ਹੋਏ ਵੱਡਾ ਬਿਆਨ ਦਿੱਤਾ ਹੈ।
ਇਸ ਬਿਆਨ ਨਾਲ ਜੁੜੀ ਉਹਨਾਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਮੁਤਾਬਕ ਉਹਨਾਂ ਨੇ ਕਿਹਾ ਕਿ ਬਜਰੰਗ ਦਲ ਅਤੇ ਭਾਜਪਾ ਆਈਐਸਆਈ ਤੋਂ ਪੈਸੇ ਲੇ ਰਹੇ ਹਨ। ਇਸ ‘ਤੇ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ‘ਮੁਸਲਮਾਨਾਂ ਤੋਂ ਜ਼ਿਆਦਾ ਗੈਰ-ਮੁਸਲਮਾਨ ਪਾਕਿਸਤਾਨੀ ਏਜੰਸੀ ਲਈ ਜਾਸੂਸੀ ਕਰ ਰਹੇ ਹਨ, ਇਸ ਨੂੰ ਸਮਝਣਾ ਚਾਹੀਦਾ ਹੈ’।
ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦਿਗਵਿਜੈ ਸਿੰਘ ਸੁਰਖੀਆਂ ਵਿਚ ਹਨ। ਇਸ ਤੋਂ ਪਹਿਲਾਂ ਜਦੋਂ ਭਾਰਤੀ ਹਵਾਈ ਫ਼ੌਜ ਨੇ ਬਾਲਾਕੋਟ ਵਿਚ ਏਅਰ ਸਟ੍ਰਾਈਕ ਕੀਤੀ ਸੀ ਤਾਂ ਵੀ ਸਬੂਤਾਂ ਦੀ ਮੰਗ ਕਰਦੇ ਹੋਏ ਦਿਗਵਿਜੈ ਚਰਚਾ ਵਿਚ ਆਏ ਸਨ। ਦੱਸ ਦਈਏ ਕਿ ਦਿਗਵਿਜੈ ਸਿੰਘ ਦੇ ਬਿਆਨ ਵਾਲੀ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਤੇ ਲੋਕ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਵੀ ਕਰ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।