ਲੋਕ ਸਭਾ ਚੋਣਾਂ ਦੀ ਤਿਆਰੀ: ਭਾਜਪਾ ਨੇ ਪੰਜਾਬ ਦੀਆਂ ਸਾਰੀਆਂ ਸੀਟਾਂ ਜਿੱਤਣ ਲਈ ਸ਼ੁਰੂ ਕੀਤੀ ਵਿਉਂਤਬੰਦੀ
ਪੰਜਾਬ ਦੀਆਂ ਸਾਰੀਆਂ 13 ਸੀਟਾਂ ਜਿੱਤਣ ਲਈ ਭਾਜਪਾ ਦੇ ਤਿੰਨ ਕੇਂਦਰੀ ਮੰਤਰੀ ਪੰਜਾਬ ਦਾ ਦੌਰਾ ਜਨਵਰੀ ‘ਚ ਕਰਨਗੇ।
ਚੰਡੀਗੜ੍ਹ: ਲੋਕ ਸਭਾ 2024 ਦੀਆਂ ਚੋਣਾ ਨੂੰ ਮੱਦੇਨਜ਼ਰ ਰੱਖਦੇ ਹੋਏ ਭਾਰਤੀ ਜਨਤਾ ਪਾਰਟੀ ਨੇ 2023 ‘ਚ ਵਿਸ਼ੇਸ਼ ਮੁਹਿੰਮਾ ਵਿੱਢਣ ਦਾ ਫੈਸਲਾ ਕੀਤਾ ਹੈ। ਪੰਜਾਬ ਪਾਰਟੀ ਦੇ ਸੂਬਾ ਕੁਆਰਡੀਨੇਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਜਿੱਤ ਪ੍ਰਾਪਤ ਕਰਨ ਲਈ ਵਿਉਂਤਬੰਦੀ ਸ਼ੁਰੂ ਕੀਤੀ ਹੈ। ਪੰਜਾਬ ਦੀਆਂ ਸਾਰੀਆਂ 13 ਸੀਟਾਂ ਜਿੱਤਣ ਲਈ ਭਾਜਪਾ ਦੇ ਤਿੰਨ ਕੇਂਦਰੀ ਮੰਤਰੀ ਪੰਜਾਬ ਦਾ ਦੌਰਾ ਜਨਵਰੀ ‘ਚ ਕਰਨਗੇ। ਇਸ ਵਿਚ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਅਨੰਦਪੁਰ ਸਾਹਿਬ, ਹੁਸ਼ਿਆਰਪੁਰ ਤੇ ਬਠਿੰਡਾ, ਕੇਂਦਰੀ ਵਿਦੇਸ਼ ਰਾਜ ਮੰਤਰੀ ਅਰਜਨ ਮੇਘਵਾਲ ਅੰਮ੍ਰਿਤਸਰ, ਜਲੰਧਰ ਤੇ ਗੁਰਦਾਸਪੁਰ, ਕੇਂਦਰੀ ਮਾਂਡਵੀਆ ਪਟਿਆਲਾ ਸੰਗਰੂਰ ਤੇ ਲੋਕ ਸਭਾ ਹਲਕਿਆਂ ਦਾ ਦੌਰਾ ਕਰਨਗੇ।
ਜ਼ਿਕਰਯੋਗ ਹੈ ਕਿ ਇਨ੍ਹਾਂ 4 ਹਲਕਿਆਂ ‘ਚ ਕਿਸੇ ਵੀ ਆਗੂ ਨੂੰ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਹੈ। ਇਸ ਦੁਆਰਾ ਜਤਿੰਦਰ ਕਾਲੜਾ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਮੰਤਰੀਆਂ ਦੀ ਸਹਾਇਤਾ ਲਈ ਤਿੰਨ ਕੇਂਦਰੀ ਮੌਜੂਦ ਰਹਿਣਗੇ। ਇਨ੍ਹਾਂ ਤਿੰਨ ਕੇਂਦਰੀ ਮੰਤਰੀਆਂ ਦੇ ਨਾਂਅ ਹਰਦੀਪ ਸਿੰਘ, ਮੀਨਾਕਸ਼ੀ ਲੇਖੀ ਅਤੇ ਆਰਕੇ ਹੈ।