Mamata Banerjee Protest: ਕੇਂਦਰ ਤੋਂ ਸੂਬੇ ਦੀ ਬਕਾਇਆ ਰਾਸ਼ੀ ਦੀ ਮੰਗ ਨੂੰ ਲੈ ਕੇ ਧਰਨੇ ’ਤੇ ਬੈਠੀ ਮਮਤਾ ਬੈਨਰਜੀ

ਏਜੰਸੀ

ਖ਼ਬਰਾਂ, ਰਾਜਨੀਤੀ

ਅਧਿਕਾਰੀਆਂ ਨੇ ਦਸਿਆ ਕਿ ਸਟੇਜ ਦੇ ਕੋਲ ਟੈਂਟ ਲਗਾਇਆ ਗਿਆ ਹੈ ਤਾਂ ਜੋ ਬੈਨਰਜੀ ਜ਼ਰੂਰੀ ਪ੍ਰਸ਼ਾਸਨਿਕ ਕੰਮ ਕਰ ਸਕਣ।

Mamata Banerjee on dharna demanding Bengal's 'dues' from Centre for welfare schemes

Mamata Banerjee Protest:  ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ੁਕਰਵਾਰ ਨੂੰ ਕੋਲਕਾਤਾ ਵਿਚ ਕੇਂਦਰ ਤੋਂ ਵੱਖ-ਵੱਖ ਸਮਾਜ ਭਲਾਈ ਸਕੀਮਾਂ ਲਈ ਸੂਬੇ ਦੇ "ਬਕਾਇਆ ਦੇ ਭੁਗਤਾਨ" ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ।

ਬੈਨਰਜੀ ਨੇ ਅਪਣੀ ਪਾਰਟੀ ਤ੍ਰਿਣਮੂਲ ਕਾਂਗਰਸ ਦੇ ਆਗੂਆਂ ਨਾਲ ਸ਼ਹਿਰ ਦੇ ਵਿਚਕਾਰ ਸਥਿਤ ‘ਮੈਦਾਨ’ ਇਲਾਕੇ ਵਿਚ ਬੀ.ਆਰ. ਅੰਬੇਡਕਰ ਦੇ ਬੁੱਤ ਅੱਗੇ ਪ੍ਰਦਰਸ਼ਨ ਸ਼ੁਰੂ ਕੀਤਾ। ਅਧਿਕਾਰੀਆਂ ਨੇ ਦਸਿਆ ਕਿ ਸਟੇਜ ਦੇ ਕੋਲ ਟੈਂਟ ਲਗਾਇਆ ਗਿਆ ਹੈ ਤਾਂ ਜੋ ਬੈਨਰਜੀ ਜ਼ਰੂਰੀ ਪ੍ਰਸ਼ਾਸਨਿਕ ਕੰਮ ਕਰ ਸਕਣ।

ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਕੇਂਦਰ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਸਰਕਾਰ ਕੋਲ ਵੱਖ-ਵੱਖ ਭਲਾਈ ਸਕੀਮਾਂ ਲਈ ਸੂਬੇ ਦਾ ਹਜ਼ਾਰਾਂ ਕਰੋੜ ਰੁਪਏ ਦਾ ਬਕਾਇਆ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਤੋਂ ਪਹਿਲਾਂ ਤ੍ਰਿਣਮੂਲ ਦੇ ਰਾਸ਼ਟਰੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਪਾਰਟੀ ਵਿਧਾਇਕਾਂ, ਸੰਸਦ ਮੈਂਬਰਾਂ, ਮੰਤਰੀਆਂ ਅਤੇ ਮਨਰੇਗਾ ਵਰਕਰਾਂ ਦੇ ਇਕ ਸਮੂਹ ਦੇ ਨਾਲ ਨਵੀਂ ਦਿੱਲੀ ਦੇ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕੀਤਾ ਅਤੇ ਇਥੇ ਰਾਜ ਭਵਨ ਦੇ ਬਾਹਰ ਪੰਜ ਦਿਨ ਦਾ ਧਰਨਾ ਦਿਤਾ। ਪਿਛਲੇ ਸਾਲ ਮਾਰਚ ਵਿਚ ਬੈਨਰਜੀ ਦੀ ਅਗਵਾਈ ਵਿਚ ਅਜਿਹਾ ਹੀ ਦੋ ਰੋਜ਼ਾ ਧਰਨਾ ਦਿਤਾ ਗਿਆ ਸੀ।

(For more Punjabi news apart from Mamata Banerjee on dharna demanding Bengal's 'dues' from Centre for welfare schemes, stay tuned to Rozana Spokesman)