OM Prakash Bidhuri Resigns News: ਕਾਂਗਰਸ ਨੂੰ ਇਕ ਹੋਰ ਝਟਕਾ, ਇਕ ਹੋਰ ਨੇਤਾ ਨੇ ਦਿਤਾ ਅਸਤੀਫਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

OM Prakash Bidhuri Resigns News: 'ਆਪ' ਨਾਲ ਗਠਜੋੜ ਨੂੰ ਲੈ ਕੇ ਸਨ ਨਾਰਾਜ਼

OM Prakash Bidhuri Resigns News

Delhi Congress Leader OM Prakash Bidhuri Resigns News in punjabi : ਦਿੱਲੀ 'ਚ ਕਾਂਗਰਸ ਨੇਤਾ ਓਮਪ੍ਰਕਾਸ਼ ਬਿਧੂੜੀ ਨੇ ਵੀਰਵਾਰ ਨੂੰ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਛੱਡਣ ਦੇ ਕਈ ਕਾਰਨ ਹਨ। ਇਨ੍ਹਾਂ ਵਿਚ ਸਭ ਤੋਂ ਵੱਡਾ ਕਾਰਨ ਦਿੱਲੀ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਦਾ ਗਠਜੋੜ ਹੈ। ਇਸ ਗਠਜੋੜ ਤੋਂ ਹਜ਼ਾਰਾਂ ਕਾਂਗਰਸੀ ਵਰਕਰ ਖੁਸ਼ ਨਹੀਂ ਹਨ।

 ਇਹ ਵੀ ਪੜ੍ਹੋ: Bhikhiwind Murder News: ਖੇਤਾਂ ‘ਚ ਰੋਟੀ ਲੈ ਕੇ ਗਏ ਨੌਜਵਾਨ ਦੀ ਹੱਥ ਬੰਨੀ ਮਿਲੀ ਲਾਸ਼ 

ਬਿਧੂੜੀ ਨੇ ਕਿਹਾ, "ਆਮ ਆਦਮੀ ਪਾਰਟੀ ਕਾਂਗਰਸ ਅਤੇ ਇਸ ਦੇ ਨੇਤਾਵਾਂ ਨੂੰ ਭ੍ਰਿਸ਼ਟ ਅਤੇ ਚੋਰ ਕਹਿ ਕੇ ਸੱਤਾ 'ਚ ਆਈ ਹੈ। 'ਆਪ' ਨਾਲ ਗਠਜੋੜ ਕਾਂਗਰਸੀ ਵਰਕਰਾਂ ਦੀਆਂ ਭਾਵਨਾਵਾਂ ਦੇ ਖਿਲਾਫ ਹੈ। ਬਿਧੂੜੀ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਦੀ ਕਿਸੇ ਵੀ ਸਿਆਸੀ ਪਾਰਟੀ 'ਚ ਸ਼ਾਮਲ ਹੋਣ ਦੀ ਕੋਈ ਯੋਜਨਾ ਨਹੀਂ ਹੈ।

 ਇਹ ਵੀ ਪੜ੍ਹੋ: Dubai Rain News: ਦੁਬਈ ਵਿਚ ਇਕ ਵਾਰ ਫਿਰ ਮੀਂਹ ਨੇ ਮਚਾਈ ਤਬਾਹੀ, ਘਰਾਂ ਵਿਚ ਕੈਦ ਹੋਏ ਲੋਕ

ਓਮ ਪ੍ਰਕਾਸ਼ ਬਿਧੂੜੀ ਕਰੀਬ 30 ਸਾਲਾਂ ਤੋਂ ਕਾਂਗਰਸ ਵਿੱਚ ਸਨ। ਉਨ੍ਹਾਂ ਨੇ ਸਾਲ 2013 'ਚ ਤੁਗਲਕਾਬਾਦ ਵਿਧਾਨ ਸਭਾ ਸੀਟ ਤੋਂ ਵਿਧਾਇਕ ਦੀ ਚੋਣ ਲੜੀ ਸੀ। ਉਹ ਸੂਬਾ ਕਾਂਗਰਸ ਵਿੱਚ ਜਨਰਲ ਸਕੱਤਰ ਦਾ ਅਹੁਦਾ ਵੀ ਸੰਭਾਲ ਚੁੱਕੇ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Delhi Congress Leader OM Prakash Bidhuri Resigns News in punjabi , stay tuned to Rozana Spokesman)