ਗ੍ਰਹਿ ਮੰਤਰੀ ਨੇ ਮੰਨਿਆ ਕਿ ਸਾਰੇ ਭਾਜਪਾ ਵਾਲੇ ਕੇਜਰੀਵਾਲ ਫੋਬੀਆ ਦਾ ਸ਼ਿਕਾਰ ਹਨ : MP ਰਾਘਵ ਚੱਢਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕਿਹਾ, ਦਿੱਲੀ ਭਾਜਪਾ ਦੇ ਆਗੂਆਂ ਨੂੰ 'ਆਪ' ਆਗੂਆਂ ਨੇ ਸਿਆਸੀ ਤੌਰ 'ਤੇ ਬੇਰੁਜ਼ਗਾਰ ਕਰ ਦਿਤਾ 

MP Raghav Chadha

ਨਵੀਂ ਦਿੱਲੀ : ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਜੋ ਵੀ ਸਦਨ ਵਿਚ ਬੋਲਿਆ ਉਸ ਤੋਂ ਸਪਸ਼ਟ ਹੋ ਗਿਆ ਹੈ ਕਿ ਦਿੱਲੀ ਸੇਵਾ ਬਿਲ ਲਿਆਉਣ ਮਗਰ ਉਨ੍ਹਾਂ ਦੀ ਮਨਸ਼ਾ ਕੀ ਸੀ। ਉਨ੍ਹਾਂ ਨੇ ਕਿਹਾ ਕਿ 2015 ਤਕ ਦਿੱਲੀ ਵਿਚ ਸਭ ਕੁੱਝ ਠੀਕ ਚਲ ਰਿਹਾ ਸੀ ਪਰ ਉਸ ਤੋਂ ਬਾਅਦ ਸਾਨੂੰ ਦਿੱਲੀ ਸਰਕਾਰ ਤੋਂ ਸਾਰੀਆਂ ਸ਼ਕਤੀਆਂ ਵਾਪਸ ਲੈਣ ਦੀ ਲੋੜ ਮਹਿਸੂਸ ਹੋਈ। ਇਸ ਲਈ ਹੀ ਇਹ ਦਿੱਲੀ ਸੇਵਾ ਬਿੱਲ ਲਿਆ ਰਹੇ ਹਾਂ।

ਸਾਂਸਦ ਰਾਘਵ ਚੱਢਾ ਦਾ ਕਹਿਣਾ ਹੈ,''ਗ੍ਰਹਿ ਮੰਤਰੀ ਨੇ ਅਸਿਧੇ ਤੌਰ 'ਤੇ ਇਹ ਮੰਨਿਆ ਹੈ ਕਿ ਅਸੀਂ ਸਾਰੇ ਭਾਜਪਾ ਵਾਲੇ ਕੇਜਰੀਵਾਲ ਫੋਬੀਆ ਦਾ ਸ਼ਿਕਾਰ ਹਾਂ ਅਤੇ ਸਾਨੂੰ ਅਰਵਿੰਦ ਕੇਜਰੀਵਾਲ ਤੋਂ ਡਰ ਲਗਦਾ ਹੈ। 2015 ਤੋਂ ਅਰਵਿੰਦ ਕੇਜਰੀਵਾਲ ਨੇ ਸਰਕਾਰ ਬਣਾਈ ਅਤੇ ਦਿੱਲੀ ਦੇ ਲੋਕ ਹੁਣ ਤਕ ਉਨ੍ਹਾਂ ਦਾ ਹੀ ਸਾਥ ਦੇ ਰਹੇ ਹਨ। ਅਸੀਂ ਇਹ ਸਮਝ ਗਏ ਹਾਂ ਕਿ ਹੁਣ ਭਾਜਪਾ ਦਾ ਕੋਈ ਸਿਆਸੀ ਅਧਾਰ ਨਹੀਂ ਰਿਹਾ। ਜਿਸ ਤੋਂ ਬਾਅਦ ਅਸੀਂ ਇਹ ਫ਼ੈਸਲਾ ਕੀਤਾ ਹੈ ਕਿ ਦਿੱਲੀ ਸਰਕਾਰ ਤੋਂ ਸਾਰੀਆਂ ਸ਼ਕਤੀਆਂ ਵਾਪਸ ਲੈ ਕੇ ਉਸ ਦਾ ਮਹੱਤਵ ਖਤਮ ਕਰ ਦਿਤਾ ਜਾਵੇ।''

ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਦਿੱਲੀ ਸਰਕਾਰ ਕੋਲ ਕੋਈ ਸ਼ਕਤੀਆਂ ਹੀ ਨਹੀਂ ਰਹਿਣਗੀਆਂ ਤਾਂ ਉਸ ਦਾ ਮਹੱਤਵ ਵੀ ਖਤਮ ਹੋ ਜਾਵੇਗਾ।
ਐਮ.ਪੀ. ਰਾਘਵ ਚੱਢਾ ਨੇ ਕਿਹਾ ਕਿ ਗ੍ਰਹਿ ਮੰਤਰੀ ਦੇ ਕਹਿਣ ਮੁਤਾਬਕ 2015 ਤੋਂ ਪਹਿਲਾਂ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਸੀ ਪਰ 2015 ਵਿਚ ਅਰਵਿੰਦ ਕੇਜਰੀਵਾਲ ਦੀ ਭਾਰੀ ਬਹੁਮਤ ਨਾਲ ਸਰਕਾਰ ਬਣੀ ਤਾਂ ਇਨ੍ਹਾਂ ਨੇ ਹੁਣ ਦਿੱਲੀ ਸੇਵਾ ਬਿਲ ਲਿਆਉਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਭਾਜਪਾ ਦੇ ਆਗੂਆਂ ਨੂੰ 'ਆਪ' ਆਗੂਆਂ ਨੇ ਸਿਆਸੀ ਤੌਰ 'ਤੇ ਬੇਰੁਜ਼ਗਾਰ ਕਰ ਦਿਤਾ ਹੈ ਅਤੇ ਇਹ ਗੱਲ ਉਨ੍ਹਾਂ ਨੇ ਸਦਨ ਵਿਚ ਮੰਨੀ ਹੈ।

ਗ੍ਰਹਿ ਮੰਤਰੀ ਵਲੋਂ ਸਦਨ ਵਿਚ ਜ਼ਿਕਰ ਕੀਤੀ ਰੀਪੋਰਟ ਬਾਰੇ ਗੱਲ ਕਰਦਿਆਂ ਐਮ.ਪੀ. ਰਾਘਵ ਚੱਢਾ ਨੇ ਕਿਹਾ ਕਿ ਉਨ੍ਹਾਂ ਨੂੰ ਪੰਡਿਤ ਨਹਿਰੂ, ਸ. ਵਾਲਲਾਭਾਈ ਪਟੇਲ ਅਤੇ ਡਾ. ਬੀ.ਆਰ.ਅੰਬੇਡਕਰ ਦੇ 30 ਦੇ ਦਹਾਕੇ ਦੇ ਬਿਆਨ ਛੱਡ ਕੇ 1980 , '90 ਅਤੇ 2000 ਦੇ ਦਹਾਕੇ ਵਾਲੇ ਅਪਣੀ ਪਾਰਟੀ ਦੇ ਬਿਆਨ ਦੇਖ ਲੈਣੇ ਚਾਹੀਦੇ ਹਨ। ਲਾਲ ਕ੍ਰਿਸ਼ਨ ਅਡਵਾਨੀ ਵਲੋਂ ਦਿੱਲੀ ਨੂੰ ਪੂਰਨ ਸੂਬੇ ਦਾ ਦਰਜ ਦੇਣ ਲਈ 2003 ਵਿਚ ਬਿਲ ਲਿਆਂਦਾ ਸੀ ਅਤੇ ਉਹ ਕਹਿੰਦੇ ਸਨ ਕਿ ਦਿੱਲੀ ਨੂੰ ਸਾਰੀਆਂ ਸ਼ਕਤੀਆਂ ਮਿਲਣ ਅਤੇ ਅਪਣੀ ਸਰਕਾਰ ਹੋਵੇ।

ਉਨ੍ਹਾਂ ਕਿਹਾ ਕਿ ਅਡਵਾਨੀ ਜੀ ਕਹਿੰਦੇ ਸਨ ਕਿ ਭਾਜਪਾ ਦਾ ਸੁਫਨਾ ਹੈ ਕਿ ਦਿੱਲੀ ਨੂੰ ਪੂਰਨ ਰਾਜ ਦਾ ਦਰਜ ਮਿਲੇ ਜਿਸ ਲਈ ਭਾਜਪਾ ਨੇ 1977 ਤੋਂ 2015 ਤਕ ਸੰਘਰਸ਼ ਵੀ ਕੀਤਾ। ਪਰ 2015 'ਚ 40 ਸਾਲ ਬਾਅਦ ਇਨ੍ਹਾਂ ਨੇ ਉਹ ਸੰਘਰਸ਼ ਵੀ ਖਤਮ ਕਰ ਦਿਤਾ ਇਹ ਇਸ ਲਈ ਕਿਉਂਕਿ 2015 ਤੋਂ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਆ ਗਈ ਹੈ। ਭਾਜਪਾ ਇਹ ਸਮਝ ਗਈ ਹੈ ਕਿ ਅਗਲੇ 25-30 ਸਾਲ ਤਕ ਦਿੱਲੀ ਵਿਚ ਕੇਜਰੀਵਾਲ ਸਰਕਾਰ ਹੀ ਰਹੇਗੀ, ਭਾਜਪਾ ਦੀ ਸਰਕਾਰ ਨਹੀਂ ਬਣ ਸਕਦੀ।