ਕੇਂਦਰ ‘ਤੇ ਫਿਰ ਬਰਸੇ ਰਾਹੁਲ ਗਾਂਧੀ, ਕਿਹਾ ਨਿਡਰ ਕਿਸਾਨ ਅਪਣੇ ਹੀ ਹਨ, ਗੈਰ ਨਹੀਂ

ਏਜੰਸੀ

ਖ਼ਬਰਾਂ, ਰਾਜਨੀਤੀ

ਸਰਕਾਰ ਦੀ ਬੇਰਹਿਮੀ ਵਾਲੇ ਦ੍ਰਿਸ਼ਾਂ ਵਿਚ ਹੁਣ ਵੇਖਣ ਲਈ ਕੁਝ ਵੀ ਨਹੀਂ ਬਚਿਆ- ਰਾਹੁਲ ਗਾਂਧੀ

Farmer Protest - Rahul Gandhi

ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਜਾਰੀ ਕਿਸਾਨੀ ਮੋਰਚੇ ਦੇ ਚਲਦਿਆਂ ਰਾਹੁਲ ਗਾਂਧੀ ਲਗਾਤਾਰ ਕੇਂਦਰ ਦੀ ਮੋਦੀ ਸਰਕਾਰ ਨੂੰ ਨਿਸ਼ਾਨੇ ‘ਤੇ ਲੈ ਰਹੇ ਹਨ। ਇਕ ਵਾਰ ਫਿਰ ਕੇਂਦਰ ‘ਤੇ ਬਰਸਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਨਿਡਰ ਕਿਸਾਨ ਅਪਣੇ ਹੀ ਹਨ, ਇਹ ਗੈਰ ਨਹੀਂ।

ਕਿਸਾਨੀ ਸੰਘਰਸ਼ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਰਾਹੁਲ ਗਾਂਧੀ ਨੇ ਕੈਪਸ਼ਨ ਲਿਖਿਆ, ‘ਸਰਦੀ ਦੀ ਭਿਆਨਕ ਬਾਰਿਸ਼ ਵਿਚ, ਟੈਂਟ ਦੀ ਟਪਦਕੀ ਛੱਤ ਹੇਠਾਂ। ਜੋ ਬੈਠੇ ਹਨ ਸੁੰਘੜ ਕੇ, ਨਿਡਰ ਕਿਸਾਨ ਅਪਣੇ ਹੀ ਹਨ, ਗੈਰ ਨਹੀਂ। ਸਰਕਾਰ ਦੀ ਬੇਰਹਿਮੀ ਵਾਲੇ ਦ੍ਰਿਸ਼ਾਂ ਵਿਚ ਹੁਣ ਵੇਖਣ ਲਈ ਕੁਝ ਵੀ ਨਹੀਂ ਬਚਿਆ’।

ਇਸ ਤੋਂ ਪਹਿਲਾਂ ਬੀਤੇ ਦਿਨ ਰਾਹੁਲ ਗਾਂਧੀ ਨੇ ਕੇਂਦਰ ਦੀ ਮੋਦੀ ਸਰਕਾਰ ਦੀ ਤੁਲਨਾ ਅੰਗਰੇਜ਼ੀ ਹਕੂਮਤ ਨਾਲ ਕੀਤੀ ਸੀ। ਇਸ ਦੌਰਾਨ ਉਹਨਾਂ ਨੇ ਟਵੀਟ ਕਰਦਿਆਂ ਕਿਹਾ ਕਿ ਦੇਸ਼ ਵਿਚ ਫਿਰ ਤੋਂ ਗੁਲਾਮ ਭਾਰਤ ਵਰਗੇ ਹਾਲਾਤ ਹਨ ਤੇ ਕਿਸਾਨ ਚੰਪਾਰਣ ਵਰਗੀ ਤ੍ਰਾਸਦੀ  ਸਹਿਣ ਜਾ ਰਹੇ ਹਨ।

ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ ਦੇਸ਼ ਇਕ ਵਾਰ ਫਿਰ ਚੰਪਾਰਣ ਵਰਗੀ ਸਥਿਤੀ ਸਹਿਣ ਜਾ ਰਿਹਾ ਹੈ। ਉਸ ਸਮੇਂ ਅੰਗਰੇਜ਼ ਕੰਪਨੀ ਬਹਾਦਰ ਸੀ, ਹੁਣ ਮੋਦੀ-ਮਿੱਤਰ ਕੰਪਨੀ ਬਹਾਦਰ ਹੈ। ਪਰ ਅੰਦੋਲਨ ਦਾ ਹਰ ਇਕ ਕਿਸਾਨ-ਮਜ਼ਦੂਰ ਸੱਤਿਆਗ੍ਰਹੀ ਹੈ, ਜੋ ਅਪਣਾ ਅਧਿਕਾਰ ਲੈ ਕੇ ਹੀ ਰਹੇਗਾ’।