ਈਡੀ ਦੀ ਹਿਰਾਸਤ ਵਿਚ ਕਾਂਗਰਸ ਦੇ ‘ਸੰਕਟਮੋਚਕ’ ਸ਼ਿਵ ਕੁਮਾਰ, ਹਸਪਤਾਲ ਵਿਚ ਜਾਗ ਕੇ ਗੁਜ਼ਾਰੀ ਰਾਤ

ਏਜੰਸੀ

ਖ਼ਬਰਾਂ, ਰਾਜਨੀਤੀ

ਕਰਨਾਟਕ ਦੇ ਕਾਂਗਰਸ ਆਗੂ ਡੀ ਕੇ ਸ਼ਿਵਕੁਮਰ ਨੂੰ ਮਨੀ ਲਾਂਡਰਿੰਗ ਕੇਸ ਵਿਚ ਈਡੀ ਨੇ ਗ੍ਰਿਫ਼ਤਾਰ ਕੀਤਾ ਹੈ।

DK Shivakumar hospitalised after arrest

ਬੰਗਲੁਰੂ: ਕਰਨਾਟਕ ਦੇ ਕਾਂਗਰਸ ਆਗੂ ਡੀ ਕੇ ਸ਼ਿਵਕੁਮਰ ਨੂੰ ਮਨੀ ਲਾਂਡਰਿੰਗ ਕੇਸ ਵਿਚ ਈਡੀ ਨੇ ਗ੍ਰਿਫ਼ਤਾਰ ਕੀਤਾ ਹੈ। ਦੇਰ ਰਾਤ ਉਹਨਾਂ ਦੀ ਸਿਹਤ ਵਿਗੜ ਗਈ। ਦਰਦ ਦੀ ਸ਼ਿਕਾਇਤ ਤੋਂ ਬਾਅਦ ਸ਼ਿਵ ਕੁਮਾਰ ਨੂੰ ਰਾਮ ਮਨੋਹਰ ਲੋਹਿਆ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਮੈਡੀਕਲ ਜਾਂਚ ਵਿਚ ਉਹਨਾਂ ਦਾ ਬਲੱਡ ਪ੍ਰੈਸ਼ਰ ਕਾਫ਼ੀ ਜ਼ਿਆਦਾ ਵਧਿਆ ਹੋਇਆ ਸੀ। ਇਸ ਤੋਂ ਬਾਅਦ ਰਾਤ 1.45 ਵਜੇ ਉਹਨਾਂ ਨੂੰ ਲੋਹਿਆ ਹਸਪਤਾਲ ਦੇ ਦੂਜੇ ਵਿਭਾਗ ਵਿਚ ਲਿਜਾਇਆ ਗਿਆ, ਜਿੱਥੇ ਉਹਨਾਂ ਦੀ ਬਾਕੀ ਮੈਡੀਕਲ ਜਾਂਚ ਪੂਰੀ ਕੀਤੀ ਗਈ।

ਸ਼ਿਵ ਕੁਮਾਰ ਦਾ ਭਾਜਪਾ ‘ਤੇ ਨਿਸ਼ਾਨਾ
ਈਡੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਿਵ ਕੁਮਾਰ  ਨੇ ਭਾਜਪਾ ‘ਤੇ ਹਮਲਾ ਕੀਤਾ। ਸ਼ਿਵ ਕੁਮਾਰ  ਨੇ ਟਵੀਟ ਕਰਦੇ ਹੋਏ ਲਿਖਿਆ ਕਿ, ‘ਮੈਂ ਭਾਜਪਾ ਦੇ ਦੋਸਤਾਂ ਨੂੰ ਧੰਨਵਾਦ ਦਿੰਦਾਂ ਹਾਂ ਕਿ ਉਹ ਮੈਨੂੰ ਗ੍ਰਿਫ਼ਤਾਰ ਕਰ ਕੇ ਅਪਣੇ ਮਿਸ਼ਨ ਵਿਚ ਕਾਮਯਾਬ ਰਹੇ। ਆਮਦਨ ਕਰ ਵਿਭਾਗ ਅਤੇ ਈਡੀ ਦੀ ਜਾਂਚ ਮੇਰੇ ਵਿਰੁੱਧ ਸਿਆਸਤ ਤੋਂ ਪ੍ਰੇਰਿਤ ਹੈ। ਮੈਂ ਭਾਜਪਾ ਦੇ ਬਦਲੇ ਦੀ ਭਾਵਨਾ ਨਾਲ ਕੀਤੀ ਗਈ ਕਾਰਵਾਈ ਦਾ ਪੀੜਤ ਹਾਂ’।

 


 

ਯੇਦੀਯੁਰੱਪਾ ‘ਤੇ ਨਿਸ਼ਾਨਾ
ਸ਼ਿਵ ਕੁਮਾਰ  ਨੇ ਸੀਐਮ ਯੇਦਿਯੁਰੱਪਾ ‘ਤੇ ਵੀ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਉਹ ਉਹਨਾਂ ਨੂੰ ਵਧਾਈ ਦੇਣਾ ਚਾਹੁੰਦੇ ਹਨ ਜੋ ਉਹਨਾਂ ਦੇ ਦੋਸਤ ਅਤੇ ਹੁਣ ਸੂਬੇ ਦੇ ਮੁੱਖ ਮੰਤਰੀ ਹਨ। ਵਿਧਾਵ ਸਭਾ ਵਿਚ ਯੇਦਿਯੁਰੱਪਾ ਨੇ ਕਿਹਾ ਸੀ ਕਿ ਉਹ ਬਦਲੇ ਦੀ ਰਾਜਨੀਤੀ ਨਹੀਂ ਕਰਨਗੇ। ਉਹਨਾਂ ਕਿਹਾ ਕਿ ਮੈਂ ਯੇਦਿਯੁਰੱਪਾ ਨੂੰ ਵਧਾਈ ਦੇਣੀ ਚਾਹੁੰਦਾ ਹਾਂ ਕਿਉਂਕਿ, ਉਹਨਾਂ ਨੇ ਬਦਲੇ ਦੀ ਸਿਆਸਤ ਦੇ ਬੀਜ ਲਗਾ ਦਿੱਤੇ ਹਨ।

ਯੇਦੀਯੁਰੱਪਾ ਦਾ ਜਵਾਬ
ਭਾਜਪਾ ‘ਤੇ ਲਗਾਏ ਇਲਜ਼ਾਮ ਤੋਂ ਬਾਅਦ ਯੇਦਿਯੁਰੱਪਾ ਨੇ ਕਿਹਾ ਕਿ ਉਹ ਸਾਫ਼ ਕਰ ਦੇਣਾ ਚਾਹੁੰਦੇ ਹਨ ਕਿ ਸ਼ਿਵ ਕੁਮਾਰ ਦੀ ਗ੍ਰਿਫ਼ਤਾਰੀ ਉਹਨਾਂ ਲਈ ਕੋਈ ਖ਼ੁਸ਼ਖ਼ਬਰੀ ਨਹੀਂ ਹੈ। ਉਹਨਾਂ ਕਿਹਾ ਕਿ ਮੈਂ ਕਿਸੇ ਨਾਲ ਨਫ਼ਰਤ ਨਹੀਂ ਕਰਦਾ। ਉਹਨਾਂ ਕਿਹਾ ਕਿ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਡੀਕੇ ਸ਼ਿਵ ਕੁਮਾਰ ਜਲਦ ਤੋਂ ਜਲਦ ਰਿਹਾ ਹੋ ਜਾਣ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।