ਦਿੱਲੀ ਸ਼ਰਾਬ ਘੁਟਾਲੇ ਦਾ ਸਰਗਨਾ ਅਜੇ ਬਾਹਰ ਹੈ ਅਤੇ ਉਸ ਦੀ ਵਾਰੀ ਵੀ ਜਲਦ ਆਵੇਗੀ: ਅਨੁਰਾਗ ਠਾਕੁਰ

ਏਜੰਸੀ

ਖ਼ਬਰਾਂ, ਰਾਜਨੀਤੀ

ਕਿਹਾ, 'ਇੰਡੀਆ ਅਗੇਂਸਟ ਕਰੱਪਸ਼ਨ' ਦਾ ਨਾਅਰਾ ਦੇ ਕੇ ਸੱਤਾ 'ਚ ਆਉਣ ਵਾਲੇ ਲੋਕ ਹੁਣ ਖੁਦ ਭ੍ਰਿਸ਼ਟਾਚਾਰ 'ਚ ਡੁੱਬੇ ਹੋਏ ਨੇ

"Kingpin's Turn Will Come": Anurag Thakur On Delhi Liquor Policy Case Arrests

 

ਰਾਏਪੁਰ: ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਅਸਿੱਧਾ ਹਮਲਾ ਕਰਦੇ ਹੋਏ ਕਿਹਾ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਹੋਰ ਆਬਕਾਰੀ ਨੀਤੀ ਮਾਮਲੇ 'ਚ ਜੇਲ 'ਚ ਹਨ, ਪਰ ਕਥਿਤ ਘੁਟਾਲੇ ਦਾ ਸਰਗਨਾ ਅਜੇ ਵੀ ਬਾਹਰ ਹੈ ਅਤੇ ਉਸ ਦੀ ਵਾਰੀ ਵੀ ਆਵੇਗੀ। ਵੀਰਵਾਰ ਨੂੰ ਰਾਏਪੁਰ ਦੇ ਸਵਾਮੀ ਵਿਵੇਕਾਨੰਦ ਹਵਾਈ ਅੱਡੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਠਾਕੁਰ ਨੇ ਕਿਹਾ ਕਿ 'ਇੰਡੀਆ ਅਗੇਂਸਟ ਕਰੱਪਸ਼ਨ' ਦਾ ਨਾਅਰਾ ਦੇ ਕੇ ਸੱਤਾ 'ਚ ਆਉਣ ਵਾਲੇ ਹੁਣ ਭ੍ਰਿਸ਼ਟਾਚਾਰ 'ਚ ਡੁੱਬੇ ਹੋਏ ਪਾਏ ਗਏ ਹਨ।

ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਨੇ ਸਹਿਕਾਰਤਾ ਵਿਭਾਗ 'ਚ 272 ਕੋਆਪਰੇਟਿਵ ਸੁਸਾਇਟੀ ਇੰਸਪੈਕਟਰਾਂ ਨੂੰ ਦਿਤੇ ਨਿਯੁਕਤੀ ਪੱਤਰ

ਬੁਧਵਾਰ ਨੂੰ ਇਸ ਮਾਮਲੇ 'ਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਕੇਜਰੀਵਾਲ ਦੇ ਇਲਜ਼ਾਮਾਂ ਬਾਰੇ ਪੁੱਛੇ ਜਾਣ 'ਤੇ ਠਾਕੁਰ ਨੇ ਕਿਹਾ, ''ਲੋਕ ਅਰਵਿੰਦ ਕੇਜਰੀਵਾਲ ਜੀ 'ਤੇ ਹੱਸ ਰਹੇ ਹਨ ਅਤੇ ਉਨ੍ਹਾਂ ਦੇ ਚਿਹਰੇ 'ਤੇ ਤਣਾਅ ਦੇਖਿਆ ਸਕਦਾ ਹੈ। ਇਹ ਉਹ ਲੋਕ ਹਨ ਜੋ 'ਇੰਡੀਆ ਅਗੇਂਸਟ ਕਰੱਪਸ਼ਨ' ਦਾ ਨਾਅਰਾ ਲੈ ਕੇ ਆਏ ਸਨ ਅਤੇ ਹੁਣ ਭ੍ਰਿਸ਼ਟਾਚਾਰ 'ਚ ਡੁੱਬੇ ਹੋਏ ਪਾਏ ਗਏ ਹਨ।''

ਇਹ ਵੀ ਪੜ੍ਹੋ: ਫਾਜ਼ਿਲਕਾ 'ਚ ਕਾਮੇ ਸ਼ਿੰਦਰਪਾਲ ਦੀ ਬਦਲੀ ਕਿਸਮਤ, ਲੱਗੀ 5 ਲੱਖ ਦੀ ਲਾਟਰੀ

ਕੇਂਦਰੀ ਮੰਤਰੀ ਨੇ ਕਿਹਾ, ''ਇਹ ਪੰਜਾਬ ਦੀ ਸੱਤਾ 'ਚ ਆਏ ਅਤੇ ਦੋ ਮਹੀਨਿਆਂ ਦੇ ਅੰਦਰ ਹੀ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਨੂੰ ਭ੍ਰਿਸ਼ਟਾਚਾਰ ਕਾਰਨ ਅਸਤੀਫ਼ਾ ਦੇਣਾ ਪਿਆ। ਕੇਜਰੀਵਾਲ ਜੀ ਕੋਲ ਸ਼ਰਾਬ ਘੁਟਾਲੇ ਦਾ ਕੋਈ ਜਵਾਬ ਨਹੀਂ ਹੈ ਜਿਸ ਨੇ ਉਨ੍ਹਾਂ ਨੂੰ ਸ਼ਰਮਿੰਦਾ ਕੀਤਾ ਹੈ। ਹੁਣ ਤਕ ਉਪ ਮੁੱਖ ਮੰਤਰੀ ਤੇ ਹੋਰ ਜੇਲ ਜਾ ਚੁੱਕੇ ਹਨ ਪਰ ਸਰਗਨਾ ਅਜੇ ਤਕ ਬਾਹਰ ਹਨ। ਜਾਂਚ ਜਾਰੀ ਹੈ ਅਤੇ ਕਿੰਗਪਿਨ ਦੀ ਵਾਰੀ ਵੀ ਆਵੇਗੀ। ਠਾਕੁਰ ਨੇ ਕਿਹਾ, "ਜਿਨ੍ਹਾਂ ਨੂੰ ਕੇਜਰੀਵਾਲ ਨੇ ਇਮਾਨਦਾਰੀ ਦੇ ਸਰਟੀਫਿਕੇਟ ਵੰਡੇ ਸਨ, ਉਹ ਪਿਛਲੇ ਇਕ ਸਾਲ ਤੋਂ ਜੇਲ ਵਿਚ ਹਨ। ਉਨ੍ਹਾਂ ਨੂੰ ਸਰਟੀਫਿਕੇਟ ਵੰਡਣ ਦਾ ਅਧਿਕਾਰ ਕਿਸ ਨੇ ਦਿਤਾ?''

ਇਹ ਵੀ ਪੜ੍ਹੋ: ਰੋਜ਼ੀ ਰੋਟੀ ਲਈ ਗ੍ਰੀਸ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ

ਬਿਹਾਰ ਸਰਕਾਰ ਦੀ ਜਾਤੀ ਜਨਗਣਨਾ ਬਾਰੇ ਪੁੱਛੇ ਜਾਣ 'ਤੇ ਠਾਕੁਰ ਨੇ ਕਿਹਾ, ''ਮੋਦੀ ਜੀ ਨੇ ਕਿਹਾ ਹੈ ਕਿ ਸੱਭ ਤੋਂ ਵੱਡਾ ਭਾਈਚਾਰਾ ਗਰੀਬ ਹੈ ਅਤੇ ਅਸੀਂ ਉਨ੍ਹਾਂ ਨੂੰ ਗਰੀਬੀ ਤੋਂ ਬਾਹਰ ਲਿਆਉਣਾ ਹੈ। ਮੋਦੀ ਜੀ ਦੀ ਅਗਵਾਈ ਵਾਲੀ ਸਰਕਾਰ ਦੇ ਆਖ਼ਰੀ ਸਾਲਾਂ ਵਿਚ 18.5 ਕਰੋੜ ਲੋਕ ਗਰੀਬੀ ਰੇਖਾ ਤੋਂ ਬਾਹਰ ਆਏ ਹਨ। ਅੰਕੜੇ ਦੱਸਦੇ ਹਨ ਕਿ ਦੇਸ਼ ਵਿਚ ਗਰੀਬਾਂ ਦੀ ਭਲਾਈ ਲਈ ਬਹੁਤ ਕੰਮ ਕੀਤਾ ਗਿਆ ਹੈ।'' ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਇਸ ਦੀਆਂ ਹੋਰ ਸਹਿਯੋਗੀਆਂ ਕੋਲ ਹੁਣ ਕੋਈ ਮੁੱਦਾ ਨਹੀਂ ਹੈ, ਇਸ ਲਈ ਉਹ ਹੁਣ ਜਾਤੀ ਦੀ ਰਾਜਨੀਤੀ ਕਰ ਰਹੇ ਹਨ।