'ਕੌਣ ਹੈ ਕੇਜਰੀਵਾਲ ਮੈ ਕਿਸੇ ਨੂੰ ਨਹੀਂ ਜਾਣਦੀ' -ਸਪਨਾ ਚੌਧਰੀ 

ਏਜੰਸੀ

ਖ਼ਬਰਾਂ, ਰਾਜਨੀਤੀ

ਹਰਿਆਣਾ ਦੀ ਮਸ਼ਹੂਰ ਡਾਂਸਰ ਅਤੇ ਗਾਇਕਾ ਸਪਨਾ ਚੌਧਰੀ ਨੇ ਦਿੱਲੀ ਦੇ ਪਾਲਮ ਖੇਤਰ ਵਿੱਚ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ।

File photo

ਨਵੀਂ ਦਿੱਲੀ :ਹਰਿਆਣਾ ਦੀ ਮਸ਼ਹੂਰ ਡਾਂਸਰ ਅਤੇ ਗਾਇਕਾ ਸਪਨਾ ਚੌਧਰੀ ਨੇ ਦਿੱਲੀ ਦੇ ਪਾਲਮ ਖੇਤਰ ਵਿੱਚ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਸਪਨਾ ਚੌਧਰੀ ਨੇ ਕਿਹਾ ਕਿ ਇੱਕ ਵਿਅਕਤੀ ਦੇ ਬਹੁਤ ਸਾਰੇ ਅਵਤਾਰ ਹੁੰਦੇ ਹਨ, ਪਰ ਉਸਨੂੰ ਦਰਸਾਉਣ ਦਾ ਇਕ ਵਕਤ ਹੁੰਦਾ, ਮੈਨੂੰ ਅੱਜ  ਉਹ ਮੌਕਾ ਮਿਲਿਆ।

ਪ੍ਰਦਰਸ਼ਨ ਦਾ ਚੋਣਾਂ ਉੱਤੇ ਪ੍ਰਭਾਵ ਨਹੀਂ ਪਵੇਗਾ

ਸਪਨਾ ਚੌਧਰੀ ਨੇ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਸਿਟੀਜ਼ਨਸ਼ਿਪ ਸੋਧ ਐਕਟ (ਸੀਏਏ) ਜਾਂ ਸ਼ਾਹੀਨ ਬਾਗ ਵਿੱਚ ਚੱਲ ਰਹੇ ਪ੍ਰਦਰਸ਼ਨ ਦਾ ਇਹਨਾਂ ਚੋਣਾਂ ਉੱਤੇ ਕੋਈ ਅਸਰ ਪਵੇਗਾ, ਕਿਉਂਕਿ ਹਰ ਕੋਈ ਸਹੀ ਅਤੇ ਗ਼ਲਤ ਜਾਣਦਾ ਹੈ ਅਤੇ ਦਿੱਲੀ ਦੇ ਲੋਕ ਉੱਚ ਸਿੱਖਿਆ ਪ੍ਰਾਪਤ ਹਨ। ਸਪਨਾ ਨੇ ਕਿਹਾ ਕਿ ਕਮਲ ਨਿਸ਼ਚਤ ਤੌਰ 'ਤੇ ਦਿੱਲੀ ਵਿਚ ਖਿੜੇਗਾ।

ਅਤੇ ਮੈਂ ਚਾਹੁੰਦੀ ਹਾਂ ਕਿ ਜਦੋਂ  ਵੀ ਭਾਜਪਾ ਦਿੱਲੀ ਵਿਚ ਸਰਕਾਰ ਬਣਾਵੇ ਤਾਂ ਉਸਦਾ ਮੁੱਖ ਮੰਤਰੀ ਮਨੋਜ ਤਿਵਾੜੀ ਬਣੇ ।ਸਪਨਾ ਚੌਧਰੀ ਨੇ ਅਰਵਿੰਦ ਕੇਜਰੀਵਾਲ ਵੱਲੋਂ ਵਾਰ- ਵਾਰ ਮਨੋਜ ਤਿਵਾੜੀ ਦੀ ਬੇਇੱਜ਼ਤੀ ਕਰਨ 'ਤੇ ਕਿਹਾ ਕਿ ਇਹ ਅਰਵਿੰਦ ਕੇਜਰੀਵਾਲ ਕੌਣ ਹੈ, ਮੈਂ ਕਿਸੇ ਅਰਵਿੰਦ ਕੇਜਰੀਵਾਲ ਨੂੰ ਨਹੀਂ ਪਛਾਣਦੀ।

ਬੰਦ ਕਰ ਦੇਣ ਲੋਕਾਂ ਨੂੰ ਮੁਫਤ ਦੀਆਂ ਚੀਜਾਂ ਦੇਣਾ 

ਕੇਜਰੀਵਾਲ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਮੁਫਤ ਸਕੀਮਾਂ 'ਤੇ ਸਪਨਾ ਨੇ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰੋ। ਸਪਨਾ ਨੇ ਕਿਹਾ ਕਿ ਮੁਫਤ ਦੀਆਂ ਚੀਜ਼ਾਂ ਬਹੁਤੀ ਦੇਰ ਨਹੀਂ ਰਹਿੰਦੀਆਂ। ਮੇਰੀ ਦਿੱਲੀ ਸਰਕਾਰ ਨੂੰ ਅਪੀਲ ਹੈ ਕਿ ਮੁਫਤ ਚੀਜ਼ਾਂ ਵੰਡ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕੀਤਾ ਜਾਵੇ।