ਅਡਾਨੀ ਗਰੁੱਪ 'ਤੇ ਸਦਨ ਵਿਚ ਚਰਚਾ ਤੋਂ ਡਰੀ ਸਰਕਾਰ -ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਰਾਜਨੀਤੀ

ਕਿਹਾ- ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ, ਦੇਸ਼ ਦੀ ਜਨਤਾ ਨੂੰ ਵੀ ਪਤਾ ਲੱਗੇ ਕਿ ਅਡਾਨੀ ਪਿੱਛੇ ਕਿਹੜੀ ਤਾਕਤ ਹੈ

Rahul Gandhi

ਅਡਾਨੀ ਗਰੁੱਪ 'ਤੇ ਹਿੰਡਨਬਰਗ ਦੀ ਰਿਪੋਰਟ ਨੂੰ ਲੈ ਕੇ ਸੋਮਵਾਰ ਨੂੰ ਸੰਸਦ ਦੇ ਦੋਹਾਂ ਸਦਨਾਂ 'ਚ ਕਾਫੀ ਹੰਗਾਮਾ ਹੋਇਆ। ਇਕ ਪਾਸੇ ਵਿਰੋਧੀ ਧਿਰ ਇਸ 'ਤੇ ਚਰਚਾ ਦੀ ਮੰਗ 'ਤੇ ਅੜੀ ਰਹੀ, ਜਦਕਿ ਦੂਜੇ ਪਾਸੇ ਕਾਂਗਰਸ ਪਾਰਟੀ ਨੇ ਐੱਲ.ਆਈ.ਸੀ. ਦੇ ਦਫਤਰਾਂ ਦੇ ਬਾਹਰ ਅਡਾਨੀ ਸਮੂਹ ਦੇ ਵਿੱਤੀ ਲੈਣ-ਦੇਣ ਦੀ ਜਾਂਚ ਲਈ ਸੰਸਦੀ ਪੈਨਲ (ਜੇਪੀਸੀ) ਜਾਂ ਸੁਪਰੀਮ ਕੋਰਟ ਦੀ ਕਮੇਟੀ ਬਣਾਉਣ ਦੀ ਮੰਗ ਕੀਤੀ ਅਤੇ ਦੇਸ਼ ਭਰ ਵਿੱਚ ਐਸ.ਬੀ.ਆਈ. ਦੇ ਨਾਲ ਪ੍ਰਦਰਸ਼ਨ ਕੀਤਾ।

ਇਹ ਵੀ ਪੜ੍ਹੋ: ਦਿੱਲੀ 'ਚ ਤੀਜੀ ਵਾਰ ਮੁਲਤਵੀ ਹੋਈ ਮੇਅਰ ਦੀ ਚੋਣ, 10 ਨਾਮਜ਼ਦ ਮੈਂਬਰਾਂ ਨੂੰ ਵੋਟ ਦੀ ਮਿਲੀ ਮਨਜ਼ੂਰੀ 

ਇਸ ਬਾਰੇ ਬੋਲਦਿਆਂ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਅਡਾਨੀ ਗਰੁੱਪ 'ਤੇ ਸੰਸਦ ਵਿਚ ਚਰਚਾ ਤੋਂ ਸਰਕਾਰ ਡਰੀ ਹੋਈ ਹੈ ਇਸ ਲਈ ਹੀ ਚਰਚਾ ਦੀ ਇਜਾਜ਼ਤ ਨਹੀਂ ਦਿਤੀ ਜਾ ਰਹੀ। ਉਨ੍ਹਾਂ ਕਿਹਾ ਕਿ ਮੈਂ ਸਰਕਾਰ ਬਾਰੇ ਬਹੁਤ ਸਮੇਂ ਤੋਂ ਬੋਲ ਰਿਹਾ ਹਾਂ ਕਿ 'ਹਮ ਦੋ, ਹਮਾਰੇ ਦੋ'। ਸਰਕਾਰ ਡਰੀ ਹੋਈ ਹੈ ਕਿ ਸੰਸਦ ਵਿਚ ਅਡਾਨੀ 'ਤੇ ਚਰਚਾ ਨਾ ਹੋ ਜਾਵੇ।

ਰਾਹੁਲ ਗਾਂਧੀ ਨੇ ਕਿਹਾ ਕਿ ਹਾਲ ਹੀ ਵਿਚ ਆਈ ਹਿੰਦਨਬਰਗ ਰਿਪੋਰਟ ਅਤੇ ਉਸ ਤੋਂ ਬਾਅਦ ਸ਼ੇਅਰ ਬਜ਼ਾਰ ਦੀ ਹਾਲਤ ਦੇ ਮੱਦੇਨਜ਼ਰ ਇਸ 'ਤੇ ਚਰਚਾ ਹੋਣੀ ਚਾਹੀਦੀ ਹੈ। ਮੈਂ ਦੋ-ਤਿੰਨ ਸਾਲ ਤੋਂ ਇਹ ਮੁੱਦਾ ਚੁੱਕ ਰਿਹਾ ਹਾਂ। ਉਨ੍ਹਾਂ ਅੱਗੇ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਇਹ ਚਰਚਾ ਕਿਉਂ ਨਹੀਂ ਹੋ ਰਹੀ।  

ਇਹ ਵੀ ਪੜ੍ਹੋ: ਅੱਜ ਤੋਂ 11 ਸੂਬਿਆਂ ਵਿੱਚ ਮਿਲੇਗਾ ਈਥਾਨੋਲ ਪੈਟਰੋਲ, ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਲਾਂਚ 

ਉਨ੍ਹਾਂ ਕਿਹਾ ਕਿ ਮੈਂ ਇਹ ਮੁੱਦਾ ਦੋ-ਤਿੰਨ ਸਾਲਾਂ ਤੋਂ ਚੁੱਕ ਰਿਹਾ ਹਾਂ ਅਤੇ ਮੈਂ ਚਾਹੁੰਦਾ ਹਾਂ ਕਿ ਇਸ 'ਤੇ ਚਰਚਾ ਹੋਵੇ ਅਤੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇ। ਜੋ ਲੱਖਾਂ ਕਰੋੜਾਂ ਰੁਪਏ ਦਾ ਭ੍ਰਿਸ਼ਟਾਚਾਰ ਹੋਇਆ, ਭਾਰਤ ਦਾ ਬੁਨਿਆਦੀ ਢਾਂਚਾ ਕਾਬੂ ਕਰ ਲਿਆ ਗਿਆ ਹੈ। ਉਸ ਬਾਰੇ ਚਰਚਾ ਹੋਣੀ ਚਾਹੀਦੀ ਹੈ ਅਤੇ ਦੇਸ਼ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਅਡਾਨੀ ਜੀ ਦੇ ਪਿੱਛੇ ਕਿਹੜੀ ਤਾਕਤ ਹੈ।