ਲੋਕ ਸਭਾ ਚੋਣਾਂ: ਬਸਪਾ ਨਾਲ ਗਠਜੋੜ ਦੇ ਚਲਦਿਆਂ ਅਕਾਲੀਆਂ ਹੱਥੋਂ ਖੁੱਸਣਗੇ ਦੋਆਬੇ ਦੇ ਦੋ ਰਾਖਵੇਂ ਹਲਕੇ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਹੁਸ਼ਿਆਰਪੁਰ ’ਤੇ ਬਸਪਾ ਵੱਲੋਂ ਉਮੀਦਵਾਰ ਉਤਾਰਨ ਦੀ ਸੰਭਾਵਨਾ ਹੈ।

Shiromani Akali Dal

 

ਚੰਡੀਗੜ੍ਹ: 2024 ਦੀਆਂ ਲੋਕ ਸਭਾ ਚੋਣਾਂ ਦੇ ਚਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਸਰਗਰਮ ਨਜ਼ਰ ਆ ਰਹੀਆਂ ਹਨ। ਇਸ ਵਿਚਾਲੇ ਦੋਆਬੇ ਦੇ 2 ਰਾਖਵੇਂ ਲੋਕ ਸਭਾ ਹਲਕੇ ਸ਼੍ਰੋਮਣੀ ਅਕਾਲੀ ਦਲ ਦੇ ਹੱਥੋਂ ਖੁੱਸਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਦਰਅਸਲ ਦੋਆਬਾ ਇਲਾਕੇ ਨਾਲ ਜੁੜੇ 2 ਲੋਕ ਸਭਾ ਹਲਕੇ ਹੁਸ਼ਿਆਰਪੁਰ ਅਤੇ ਜਲੰਧਰ ਹਨ। ਇਹਨਾਂ ਵਿਚੋਂ ਹੁਸ਼ਿਆਰਪੁਰ ਵਿਚ 8 ਵਿਧਾਨ ਸਭਾ ਹਲਕੇ ਭੁਲੱਥ, ਸ੍ਰੀ ਹਰਗੋਬਿੰਦਪੁਰ ਸਾਹਿਬ, ਸ਼ਾਮ ਚੁਰਾਸੀ, ਫਗਵਾੜਾ, ਦਸੂਹਾ, ਮੁਕੇਰੀਆਂ, ਟਾਂਡਾ, ਚੱਬੇਵਾਲ ਵੋਟ ਦਾ ਵੱਡਾ ਆਧਾਰ ਰੱਖਦੇ ਹਨ।

ਇਹ ਵੀ ਪੜ੍ਹੋ: ਕਰਜ਼ੇ ਨੇ ਨਿਗਲਿਆ ਕਿਸਾਨ ਪਰਿਵਾਰ ਦਾ ਇਕਲੌਤਾ ਪੁੱਤ, ਪਰਿਵਾਰ ਸਿਰ ਹੈ 21 ਲੱਖ ਰੁਪਏ ਦਾ ਕਰਜ਼ਾ

ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਦੌਰਾਨ ਇਹ ਹਲਕਾ ਭਾਜਪਾ ਦੇ ਹਿੱਸੇ ਆਉਂਦਾ ਸੀ ਪਰ ਭਾਜਪਾ ਨਾਲ ਗਠਜੋੜ ਟੁੱਟ ਜਾਣ ’ਤੇ ਹੁਣ ਅਕਾਲੀ ਦਲ ਦਾ ਬਸਪਾ ਨਾਲ ਗਠਜੋੜ ਹੋ ਗਿਆ ਹੈ। ਇਹੀ ਕਾਰਨ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਹੁਸ਼ਿਆਰਪੁਰ ’ਤੇ ਬਸਪਾ ਵੱਲੋਂ ਉਮੀਦਵਾਰ ਉਤਾਰਨ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: ਸਵੈ-ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ ਇਨਕਿਊਬੇਸ਼ਨ ਸੈਂਟਰ ਸਥਾਪਿਤ ਕਰੇਗੀ ਸਨ ਫਾਊਂਡੇਸ਼ਨ: ਵਿਕਰਮਜੀਤ ਸਾਹਨੀ

ਦੋਆਬੇ ਦਾ ਦੂਜਾ ਰਾਖਵਾਂ ਹਲਕਾ ਜਲੰਧਰ ਹੈ, ਜਿਥੋਂ ਸ਼੍ਰੋਮਣੀ ਅਕਾਲੀ ਦਲ ਚੋਣ ਲੜਦਾ ਆ ਰਿਹਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਗੱਠਜੋੜ ਕਾਰਨ ਜਲੰਧਰ ਸੀਟ ’ਤੇ ਵੀ ਬਸਪਾ ਦਾ ਉਮੀਦਵਾਰ ਉਤਾਰੇ ਜਾਣ ਦੀਆਂ ਖ਼ਬਰਾਂ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਹਲਕਾ ਵੀ ਬਸਪਾ ਦੇ ਖਾਤੇ ’ਚ ਚਲਾ ਗਿਆ ਤਾਂ ਦੋਆਬੇ ਦੀਆਂ ਦੋਵੇਂ ਰਾਖਵੀਆਂ ਲੋਕ ਸਭਾ ਸੀਟਾਂ ਅਕਾਲੀਆਂ ਹੱਥੋਂ ਖੁੱਸ ਜਾਣਗੀਆਂ।