ਭਾਜਪਾ ਦੀ ‘ਧੋਖਾ ਦਿਓ’ ਵਾਲੀ ਨੀਤੀ ਕਸ਼ਮੀਰੀ ਪੰਡਿਤਾਂ ਦੇ ਦੁੱਖ ਲਈ ਜ਼ਿੰਮੇਵਾਰ- ਮਲਿਕਾਰਜੁਨ ਖੜਗੇ

ਏਜੰਸੀ

ਖ਼ਬਰਾਂ, ਰਾਜਨੀਤੀ

ਖੜਗੇ ਨੇ ਅੱਗੇ ਕਿਹਾ, “ ਭਾਜਪਾ ਦੀ 'ਵਰਤੋਂ, ਛੱਡੋ ਅਤੇ ਧੋਖਾ ਦਿਓ' ਦੀ ਨੀਤੀ ਕਸ਼ਮੀਰੀ ਪੰਡਤਾਂ ਦੇ ਦਰਦ ਲਈ ਜ਼ਿੰਮੇਵਾਰ ਹੈ"।

Mallikarjun Kharge

 

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਲਜ਼ਾਮ ਲਗਾਇਆ ਕਿ ਜੰਮੂ-ਕਸ਼ਮੀਰ 'ਚ ਭਾਰਤੀ ਜਨਤਾ ਪਾਰਟੀ ਦੀ 'ਵਰਤੋਂ, ਛੱਡੋ ਅਤੇ ਧੋਖਾ ਦਿਓ' ਦੀ ਨੀਤੀ ਕਸ਼ਮੀਰੀ ਪੰਡਿਤਾਂ ਦੇ ਦੁੱਖ ਲਈ ਜ਼ਿੰਮੇਵਾਰ ਹੈ। ਉਹਨਾਂ ਨੇ ਟਵੀਟ ਕੀਤਾ, “ਕਸ਼ਮੀਰੀ ਪੰਡਿਤ ਵਰਕਰ 245 ਦਿਨਾਂ ਤੋਂ ਵੱਧ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਹਨ, ਜੀਵਨ ਦੇ ਅਧਿਕਾਰ ਅਤੇ ਨਵੇਂ ਸਥਾਨ ’ਤੇ ਵਸਾਉਣ ਦੀ ਮੰਗ ਕਰ ਰਹੇ ਹਨ। ਉਹਨਾਂ ਦੀ ਮਹੀਨਿਆਂ ਦੀ ਤਨਖਾਹ ਬਕਾਇਆ ਹੈ, ਉਹਨਾਂ ਦੀ ਸੁਰੱਖਿਆ ਨਾਲ ਸਮਝੌਤਾ ਕੀਤਾ ਜਾ ਰਿਹਾ ਹੈ”।

ਇਹ ਵੀ ਪੜ੍ਹੋ: ਨਿਵੇਕਲੀ ਪਹਿਲਕਦਮੀ- ਹੁਣ ਮਾਰਕਫੈੱਡ ਕਰੇਗਾ ਆਂਗਨਵਾੜੀ ਕੇਂਦਰਾਂ ਨੂੰ ਸੁੱਕੇ ਰਾਸ਼ਨ ਦੀ ਸਪਲਾਈ

ਖੜਗੇ ਨੇ ਅੱਗੇ ਕਿਹਾ, “ ਭਾਜਪਾ ਦੀ 'ਵਰਤੋਂ, ਛੱਡੋ ਅਤੇ ਧੋਖਾ ਦਿਓ' ਦੀ ਨੀਤੀ ਕਸ਼ਮੀਰੀ ਪੰਡਤਾਂ ਦੇ ਦਰਦ ਲਈ ਜ਼ਿੰਮੇਵਾਰ ਹੈ"। ਪਿਛਲੇ ਸਾਲ ਅੱਤਵਾਦੀਆਂ ਵੱਲੋਂ ਰਾਹੁਲ ਭੱਟ ਦੀ ਹੱਤਿਆ ਤੋਂ ਬਾਅਦ ਕੰਮ 'ਤੇ ਨਾ ਜਾਣ ਵਾਲੇ ਜ਼ਿਆਦਾਤਰ ਕਸ਼ਮੀਰੀ ਪੰਡਤ ਕਰਮਚਾਰੀ ਕੰਮ ’ਤੇ ਪਰਤ ਆਏ ਹਨ। ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਹਾਲ ਹੀ 'ਚ ਇਹ ਜਾਣਕਾਰੀ ਦਿੱਤੀ ਸੀ।

ਇਹ ਵੀ ਪੜ੍ਹੋ: ਕਾਂਝਵਾਲਾ ਕੇਸ: ਸੁਲਤਾਨਪੁਰੀ ਥਾਣੇ ਦੇ ਬਾਹਰ ਪੀੜਤ ਪਰਿਵਾਰ ਦਾ ਪ੍ਰਦਰਸ਼ਨ, ਕਤਲ ਕੇਸ ਦਰਜ ਕਰਨ ਦੀ ਕੀਤੀ ਜਾ ਰਹੀ ਮੰਗ 

ਪ੍ਰਦਰਸ਼ਨਕਾਰੀ ਕਰਮਚਾਰੀਆਂ ਦੇ ਇਕ ਸਮੂਹ ਨੇ ਘਾਟੀ ਛੱਡ ਕੇ ਜੰਮੂ ਵਿਚ ਪ੍ਰਦਰਸ਼ਨ ਕੀਤਾ। ਉਹਨਾਂ ਮੰਗ ਕੀਤੀ ਕਿ ਜਦੋਂ ਤੱਕ ਇੱਥੇ ਸੁਰੱਖਿਆ ਸਥਿਤੀ ਵਿਚ ਸੁਧਾਰ ਨਹੀਂ ਹੁੰਦਾ, ਉਦੋਂ ਤੱਕ ਉਹਨਾਂ ਨੂੰ ਕਸ਼ਮੀਰ ਤੋਂ ਬਾਹਰ ਟ੍ਰਾਂਸਫਰ ਕੀਤਾ ਜਾਵੇ।

ਇਹ ਵੀ ਪੜ੍ਹੋ: ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਜ਼ਮਾਨਤ ਅਰਜ਼ੀ ਖਾਰਜ

ਹਾਲਾਂਕਿ ਪ੍ਰਸ਼ਾਸਨ ਕਸ਼ਮੀਰੀ ਪੰਡਤਾਂ (ਕੇਪੀ) ਦੀਆਂ ਜ਼ਿਆਦਾਤਰ ਮੰਗਾਂ 'ਤੇ ਵਿਚਾਰ ਕਰਨ ਲਈ ਸਹਿਮਤ ਹੋ ਗਿਆ ਸੀ ਪਰ ਉਹਨਾਂ ਨੂੰ ਕਸ਼ਮੀਰ ਤੋਂ ਬਾਹਰ ਟ੍ਰਾਂਸਫਰ ਕਰਨ ਤੋਂ ਇਨਕਾਰ ਕਰ ਦਿੱਤਾ। ਪ੍ਰਸ਼ਾਸਨ ਨੇ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਖ਼ਿਲਾਫ਼ ਆਪਣਾ ਰੁਖ ਸਖ਼ਤ ਕਰਦਿਆਂ ਕੰਮ ’ਤੇ ਨਾ ਪਰਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਰੋਕ ਦਿੱਤੀਆਂ ਹਨ।