ਮੁੱਖ ਮੰਤਰੀ ਗਹਿਲੋਤ ਨੇ ਪੜ੍ਹਿਆ ਪਿਛਲੇ ਸਾਲ ਦਾ ਬਜਟ ਭਾਸ਼ਣ, ਵਿਰੋਧੀ ਧਿਰ ਦੇ ਹੰਗਾਮੇ ਮਗਰੋਂ ਮੰਗੀ ਮੁਆਫ਼ੀ

ਏਜੰਸੀ

ਖ਼ਬਰਾਂ, ਰਾਜਨੀਤੀ

BJP ਵਲੋਂ ਬਜਟ ਲੀਕ ਹੋਣ ਦਾ ਇਲਜ਼ਾਮ ਦਰਸਾਉਂਦਾ ਹੈ ਕਿ ਉਹ ਆਪਣੀ ਮਾੜੀ ਰਾਜਨੀਤੀ ਤੋਂ ਬਜਟ ਨੂੰ ਵੀ ਨਹੀਂ ਛੱਡਣਗੇ- ਅਸ਼ੋਕ ਗਹਿਲੋਤ 

CM Ashok Gehlot (file pyhoto)


ਜੈਪੁਰ: ਮੁੱਖ ਮੰਤਰੀ ਅਸ਼ੋਕ ਗਹਿਲੋਤ ਵੱਲੋਂ ਰਾਜ ਦਾ ਬਜਟ ਪੇਸ਼ ਕਰਨ ਤੋਂ ਤੁਰੰਤ ਬਾਅਦ ਸ਼ੁੱਕਰਵਾਰ ਨੂੰ ਰਾਜਸਥਾਨ ਵਿਧਾਨ ਸਭਾ ਵਿੱਚ ਵਿਰੋਧੀ ਭਾਜਪਾ ਦੇ ਮੈਂਬਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਦੋਸ਼ ਲਗਾਇਆ ਕਿ ਉਹ ਪੁਰਾਣੇ ਬਜਟ ਤੋਂ ਪੜ੍ਹ ਰਹੇ ਹਨ। ਭਾਜਪਾ ਨੇ ਅੱਗੇ ਕਿਹਾ ਕਿ ਬਜਟ ਤਕਨੀਕੀ ਤੌਰ 'ਤੇ ਲੀਕ ਹੋ ਗਿਆ ਹੈ, ਕਿਉਂਕਿ ਸੂਬਾ ਸਰਕਾਰ ਦੇ ਅਧਿਕਾਰੀ ਬਜਟ ਦੀ ਕਾਪੀ ਲੈਣ ਲਈ ਕਾਹਲੇ ਹਨ।  ਛਾਬੜਾ ਤੋਂ ਭਾਜਪਾ ਦੇ ਵਿਧਾਇਕ ਪ੍ਰਤਾਪ ਸਿੰਘ ਸਿੰਘਵੀ ਨੇ ਮੁੱਖ ਮੰਤਰੀ ਤੋਂ ਨਵਾਂ ਬਜਟ ਲਿਆਉਣ ਦੀ ਮੰਗ ਕਰਦਿਆਂ ਕਿਹਾ ਕੋਈ ਹੋਰ ਨਹੀਂ ਸਗੋਂ ਮੁੱਖ ਮੰਤਰੀ ਬਜਟ ਦੀ ਨਕਲ ਲੈ ਕੇ ਆਉਣ, ਪਰ ਇਹ ਚਾਰ-ਪੰਜ ਹੱਥਾਂ ਵਿਚੋਂ ਲੰਘ ਗਿਆ।

ਸੁਪਰੀਮ ਕੋਰਟ ਨੇ BBC 'ਤੇ ਪਾਬੰਦੀ ਲਗਾਉਣ ਵਾਲੀ ਪਟੀਸ਼ਨ ਕੀਤੀ ਖਾਰਜ

ਮੁੱਖ ਮੰਤਰੀ ਨੇ ਸਦਨ ਦੀ ਮੁੜ ਬੈਠਕ ਹੁੰਦਿਆਂ ਹੀ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਬਜਟ ਲੀਕ ਨਹੀਂ ਹੋਇਆ ਹੈ ਅਤੇ ਪਿਛਲੇ ਸਾਲ ਦੇ ਬਜਟ ਦਾ ਇੱਕ ਵਾਧੂ ਪੰਨਾ, ਜੋ ਹਵਾਲੇ ਲਈ ਸੀ, ਨਵੇਂ ਬਜਟ ਦਸਤਾਵੇਜ਼ਾਂ ਵਿੱਚ ਗਲਤੀ ਨਾਲ ਸ਼ਾਮਲ ਕਰ ਦਿੱਤਾ ਗਿਆ ਸੀ।

ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਟਵੀਟ ਕਰਦਿਆਂ ਕਿਹਾ ਕਿ ਭਾਜਪਾ ਸਿਰਫ ਇਹ ਦਿਖਾਉਣਾ ਚਾਹੁੰਦੀ ਹੈ ਕਿ ਉਹ ਰਾਜਸਥਾਨ ਦੇ ਵਿਕਾਸ ਅਤੇ ਤਰੱਕੀ ਦੇ ਖ਼ਿਲਾਫ਼  ਹੈ। ਬਜਟ ਲੀਕ ਹੋਣ ਦਾ ਉਨ੍ਹਾਂ ਦਾ ਮਨਘੜਤ ਇਲਜ਼ਾਮ ਦਰਸਾਉਂਦਾ ਹੈ ਕਿ ਉਹ ਆਪਣੀ ਮਾੜੀ ਰਾਜਨੀਤੀ ਤੋਂ ਬਜਟ ਨੂੰ ਵੀ ਨਹੀਂ ਛੱਡਣਗੇ। ਬਚਤ, ਰਾਹਤ ਅਤੇ ਵਾਧੇ ਵਿਚ ਇਕ ਹੀ ਰੁਕਾਵਟ ਹੈ ਅਤੇ ਉਹ ਹੈ ਭਾਜਪਾ।

ਇਹ ਵੀ ਪੜ੍ਹੋ: ਸੁਪਰੀਮ ਕੋਰਟ ਨੂੰ ਮਿਲੇ ਦੋ ਨਵੇਂ ਜੱਜ, ਹੁਣ SC ਵਿੱਚ ਜੱਜਾਂ ਦੀ ਕੁੱਲ ਗਿਣਤੀ ਹੋਈ ਪੂਰੀ 

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਵਿਧਾਨ ਸਭਾ ਵਿੱਚ ਪੁਰਾਣਾ ਬਜਟ ਭਾਸ਼ਣ ਪੜ੍ਹਿਆ। ਉਹ ਕੁਝ ਦੇਰ ਤੱਕ ਪੁਰਾਣਾ ਬਜਟ ਪੜ੍ਹਦੇ ਰਹੇ, ਫਿਰ ਜਲ ਸਪਲਾਈ ਮੰਤਰੀ ਮਹੇਸ਼ ਜੋਸ਼ੀ ਨੇ ਆ ਕੇ ਮੁੱਖ ਮੰਤਰੀ ਦੇ ਕੰਨ ਵਿੱਚ ਕੁਝ ਕਿਹਾ ਤਾਂ ਉਹ ਹੱਕੇ-ਬੱਕੇ ਰਹਿ ਗਏ। 

ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਵਿਧਾਨ ਸਭਾ ਵਿੱਚ ਪੁਰਾਣਾ ਬਜਟ ਭਾਸ਼ਣ ਪੜ੍ਹ ਕੇ ਸੁਣਾਇਆ ਗਿਆ ਹੋਵੇ ਅਤੇ ਜ਼ੋਰਦਾਰ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਦੋ ਵਾਰ ਰੋਕਣੀ ਪਈ। ਜਦੋਂ ਸੀਐਮ ਗਹਿਲੋਤ ਤੀਜੀ ਵਾਰ ਬਜਟ ਭਾਸ਼ਣ ਲਈ ਖੜ੍ਹੇ ਹੋਏ ਤਾਂ ਉਨ੍ਹਾਂ ਨੇ ਮੁਆਫੀ ਮੰਗੀ। ਉਨ੍ਹਾਂ ਨੇ ਕਿਹਾ, ਜੋ ਵੀ ਹੋਇਆ ਉਸ ਲਈ ਮੈਨੂੰ ਅਫ਼ਸੋਸ ਹੈ।

ਵਿਰੋਧੀ ਧਿਰ ਦੇ ਮੈਂਬਰਾਂ ਨੇ ਸਦਨ ਵਿੱਚ ਆ ਕੇ ਭਾਰੀ ਹੰਗਾਮਾ ਕੀਤਾ। ਵਿਰੋਧੀ ਧਿਰ ਨੇ ਇਹ ਵੀ ਦੋਸ਼ ਲਗਾਇਆ ਕਿ ਮੁੱਖ ਮੰਤਰੀ ਨੇ ਪੁਰਾਣਾ ਬਜਟ ਪੜ੍ਹਿਆ। ਭਾਰੀ ਹੰਗਾਮੇ ਕਾਰਨ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਮੁੱਖ ਸਕੱਤਰ ਊਸ਼ਾ ਸ਼ਰਮਾ ਨੂੰ ਤਲਬ ਕੀਤਾ ਅਤੇ ਅਧਿਕਾਰੀਆਂ ਦੀ ਲਾਪਰਵਾਹੀ 'ਤੇ ਨਾਰਾਜ਼ਗੀ ਪ੍ਰਗਟਾਈ।

ਸਦਨ ਦੇ ਮੁੜ ਖੁੱਲ੍ਹਣ 'ਤੇ ਸਪੀਕਰ ਸੀਪੀ ਜੋਸ਼ੀ ਨੇ ਕਿਹਾ ਕਿ ਜੋ ਵੀ ਹੋਇਆ ਉਹ ਮੰਦਭਾਗਾ ਹੈ, ਸਾਨੂੰ ਇਸ ਬਾਰੇ ਪਹਿਲਾਂ ਪਤਾ ਲੱਗਾ ਸੀ। ਮੁੱਖ ਮੰਤਰੀ ਵੱਲੋਂ ਦਿੱਤਾ ਗਿਆ ਭਾਸ਼ਣ ਸਹੀ ਨਹੀਂ ਹੋਵੇਗਾ। ਅੱਜ ਦੀ ਘਟਨਾ ਤੋਂ ਦੁਖੀ ਹਾਂ। ਮਨੁੱਖ ਤੋਂ ਗਲਤੀਆਂ ਹੁੰਦੀਆਂ ਰਹਿੰਦੀਆਂ ਹਨ। ਮੈਂ ਇਸ ਅਣਸੁਖਾਵੀਂ ਘਟਨਾ ਲਈ ਕੀਤੀ ਗਈ ਸਾਰੀ ਕਾਰਵਾਈ ਨੂੰ ਰੱਦ ਕਰਦਾ ਹਾਂ। ਸਵੇਰੇ 11 ਵਜੇ ਤੋਂ 11:42 ਤੱਕ ਦੀ ਸਾਰੀ ਘਟਨਾ ਨੂੰ ਵਿਧਾਨ ਸਭਾ ਦੀ ਕਾਰਵਾਈ ਤੋਂ ਬਾਹਰ ਕਰ ਦਿੱਤਾ ਗਿਆ ਹੈ।